ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਖ਼ਾਲਸਾਈ ਹਲੇਮੀ ਰਾਜ

Posted by JASJIT SINGH 
ੴਵਾਹਿਗੁਰੂ ਜੀ ਕੀ ਫ਼ਤਹ॥

ਗੁਰੂ ਪਿਆਰੇ ਖ਼ਾਲਸਾ ਜੀ,

ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫ਼ਤਹ ॥

ਖ਼ਾਲਸਾ ਦੇ ਹਲੇਮੀ ਰਾਜ ਬਾਰੇ ਪੰਥ ਪ੍ਰਸਤੀਆਂ ਦੇ ਜ਼ਿਹਨ ਵਿਚ ਹਮੇਸ਼ਾ ਹੀ ਇਹ ਚਾਉ ਤੇ ਉਮਾਹ ਭਰਿਆ ਸਵਾਲ ਰਿਹਾ ਹੈ ਕਿ ਕਦੋਂ ਜ਼ੁਲਮ ਦਾ ਨਾਸ ਹੋ ਕੇ ਖ਼ਾਲਸਾ ਰਾਜ ਦਾ ਪ੍ਰਕਾਸ਼ ਪੂਰੇ ਜਗਤ੍ਰ ਵਿਖੇ ਹੋਵੇਗਾ? ਹਾਲਾਂ ਕਿ ਇਹ ਅਲੱਗ ਵਿਸ਼ਾ ਹੈ ਕਿ ਕਿਸਨੇ ਕਿਵੇਂ ਕਿਵੇਂ ਦਾ ਖ਼ਾਲਸਾ ਰਾਜ ਚਿਤਵਿਆ ਹੈ ਪਰ ਇਕ ਗੱਲ ਨਿਸ਼ਚਿਤ ਹੈ ਕਿ ਸ੍ਰੀ ਦਸਮੇਸ਼ ਦੇ ਥਾਪੇ ਖ਼ਾਲਸੇ ਨੇ ਆਪਣੇ ਜੌਹਰ ਜਰੂਰ ਹੀ ਇਸ ਕੁਲ ਦੁਨੀਆ ਵਿਚ ਦਿਖਾਉਣੇ ਨੇ। ਕਈਆ ਨੇ ਇਹ ਗੱਲ ਆਖੀ ਹੈ ਕਿ ਖ਼ਾਲਸੇ ਦਾ ਰਾਜ ਨਿਜ ਬਲ ਨਾਲ ਹੀ ਆਵੇਗਾ। ਇਹ ਨਿਜ ਬਲ ਕੀ ਹੈ ਇਸ ਬਾਬਤ ਸਭ ਪ੍ਰਚਾਰਕ ਚੁੱਪ ਹਨ ਆਮ ਤੌਰ ਤੇ ਨਿਜ ਬਲ ਨੂੰ ਕਿਸੇ ਵੱਡੇ ਡੀਲ ਡੋਲੇ ਵਾਲੇ ਬੰਦੇ ਵਲੋਂ ਕੀਤਾ ਸਥਾਪਤ ਰਾਜ ਨਾਲ ਹੀ ਗਿਣਿਆ ਗਿਆ ਹੈ ਪਰ ਇਕੱਲੇ ਡੀਲ ਡੋਲੇ ਨਾਲ ਇਕੱਤ੍ਰ ਰਾਜ ਵੀ ਚੰਦ ਦਿਨਾਂ ਦਾ ਪ੍ਰਾਹੁਣਾ ਹੀ ਹੁੰਦਾ ਹੈ। ਉਦਾਹਰਨ ਦੇ ਤੌਰ ਤੇ ਸਿਕੰਦਰ ਲੋਧੀ ਨੂੰ ਹੀ ਲੈਂਦੇ ਹਾਂ ਉਸਨੇ ਤਕਰੀਬਨ ਪੂਰੀ ਦੁਨੀਆ ਦਾ ਰਾਜ ਨਿਜ ਬਲ ਦੁਆਰਾ ਪ੍ਰਾਪਤ ਕੀਤਾ। ਕੀ ਉਸਦਾ ਨਿਜ ਬਲ ਦੁਆਰਾ ਪ੍ਰਾਪਤ ਰਾਜ ਬਹੁਤਾ ਚਿਰ ਟਿਕ ਸਕਿਆ? ਇਸਦਾ ਜਵਾਬ ਸਾਡੇ ਸਾਹਮਣੇ ਹੀ ਹੈ। ਸੋ ਕੀ ਹੈ ਇਹ ਨਿਜ ਬਲ ਜਾਂ ਕਿਸਤਰਾਂ ਦਾ ਹੈ ਉਹ ਰਾਜ ਜਿਸਨੂੰ ਹਲੇਮੀ ਰਾਜ ਕਿਹਾ ਗਿਆ ਹੈ ਇਸ ਬਾਰੇ ਦਾਸ ਨਹੀਂ ਸਮਝਦਾ ਕਿ ਪੁੱਗ ਖਲੋਤੇ ਗੁਰੂ ਘਰ ਦੇ ਅਨਿੰਨ ਸਿੱਖ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਤੋਂ ਇਲਾਵਾ ਇਸ ਵਿਸ਼ੇ ਤੇ ਡੂੰਘੀ ਗਹਿਰਾਈ ਨਾਲ ਗੁਰਮਤਿ ਅਨੁਸਾਰੀ ਭਵਿੱਖਤ ਲੇਖਣੀ ਕਿਸੇ ਹੋਰ ਸਿੱਖ ਨੇ ਲਿਖੀ ਹੋਵੇ। ਨਹੀਂ ਤਾਂ ਆਮ ਤੌਰ ਤੇ ਰਾਜ ਲੈਣਾ ਰਾਜ ਲੈਣਾ ਬਾਰੇ ਤਾਂ ਲਿਖਣ ਨੂੰ ਮਿਲਦਾ ਹੈ ਪਰ ਕਿਸਤਰਾਂ ਅਤੇ ਕਦੋਂ ਅਤੇ ਕਿਵੇਂ ਦਾ ਇਸ ਬਾਰੇ ਕੁੱਝ ਨਹੀਂ ਲਿਖਿਆ ਜਾਂਦਾ। ਜਿਥੋ ਇਹ ਸਹਿਜੇ ਹੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਹਨਾਂ ਕੁਰਸੀ ਦੀ ਇਛਾ ਰੱਖਣ ਵਾਲਿਆ ਦਾ ਰਾਜ ਵੀ ਉਵੇਂ ਦਾ ਹੀ ਹੈ ਜਿਵੇਂ ਹਿੰਦੋਸਤਾਨੀ ਬੁਲ ਹਵਸੀਆ ਦਾ ਰਾਜ ਹੋ ਰਿਹਾ ਹੈ ਅਤੇ ਪੰਥਕ ਅਖਵਾਉਂਦੀ ਸਰਕਾਰ ਦਾ ਰਾਜ ਹੋ ਰਿਹਾ ਹੈ। ਇਸਤਰਾਂ ਦੀ ਰਾਜਗੀਰੀ ਦੇ ਗੰਧਲੇਪਨ ਤੋਂ ਗੁਰਸਿੱਖ ਤਾਂ ਹਮੇਸ਼ਾ ਹੀ ਨਿਰਲੇਪ ਰਹਿ ਛੱਪੜ ਵਿਚ ਕਮਲ ਦੇ ਫੁੱਲ ਵਾਂਗ ਜੀਵਨ ਬਤੀਤ ਕਰਦਾ ਹੈ ਅਤੇ ਉਸਦਾ ਨਿਰਮਲ ਜੀਵਨ ਹੀ ਆਉਣ ਵਾਲੇ ਖ਼ਾਲਸੇ ਦੇ ਹਲੇਮੀ ਰਾਜ ਦਾ ਸੂਚਕ ਵੀ ਹੁੰਦਾ ਹੈ। ਬਹੁਤਾ ਕੁੱਝ ਨਾ ਲਿਖਦਾ ਹੋਇਆ ਆਉ ਭਾਈ ਸਾਹਿਬ ਵਲੋਂ ਲਿਖੇ ਸੰਖੇਪ ਲੇਖਾਂ ਤੋਂ ਖ਼ਾਲਸੇ ਦੇ ਰਾਜ ਬਾਰੇ ਮਿਲਦੀ ਸੇਧ ਨੂੰ ਆਪਣੇ ਧਿਆਨ ਗੋਚਰੇ ਲਿਆਈਏ। ਭਾਈ ਸਾਹਿਬ ਜੀ ਦੇ ਹਥਲੇ ਦੋ ਲੇਖ ਇਸ ਵਿਸ਼ੇ ਤੇ ਥੋੜੇ ਸ਼ਬਦਾਂ ਵਿਚ ਹੀ ਬਹੁਤ ਗਹਿਰਾਈਆ ਦੀ ਬਾਤ ਸਮਝਾ ਦਿੰਦੇ ਹਨ:

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ
*************************************************************************************************************************************************************************

ਲੇਖ ਪਹਿਲਾ: ਖ਼ਾਲਸਾਈ ਹਲੇਮੀ ਰਾਜ ਹੋ ਕੇ ਰਹੇਗਾ

ਲੇਖ ਦੂਜਾ: ਖ਼ਾਲਸ ਹਲੇਮੀ ਰਾਜ ਕਦੋਂ ਕਿਵੇਂ ਹੋਵੇਗਾ?


ਨਰ ਪ੍ਰਾਣੀਆਂ ਦੇ ਜੁਗਾਂ-ਜੁਗਾਂਤਰੀ ਕੀਤੇ ਕਰਮਾਂ ਦਾ ਨਿਬੇੜਾ ਹੁਣ ਇਸ ਕਲਜੁਗ ਅੰਦਰਿ ਹੋਣਾ ਹੈ। ਹੋਣ ਵਾਲਾ ਹੀ ਹੈ। ਨਾਮ-ਨਿਧਾਨੀ ਗੁਰਮੁਖ ਪਰਧਾਨ ਕਰਮ ਵਾਲਿਆਂ ਦੀ ਹੀ ਹਰੇਕ ਕਰਮ ਛੇਤਰ ਅੰਦਰ ਜੈ ਬਿਜੈ ਹੋਣੀ ਹੈ, ਹਰ ਮੈਦਾਨ ਫ਼ਤਹ ਹੋਣੀ ਹੈ। ਜਿਸ ਜਿਸ ਨੂੰ ਭੀ ਇਹ ਨਾਮ-ਨਿਧਾਨੁ ਮਿਲ ਗਿਆ, ਉਸੇ ਦੀ ਹੀ ਹਰੇਕ ਕਰਮ-ਛੇਤਰ ਵਿਚਿ ਕਾਮਯਾਬੀ ਹੋਵੇਗੀ। ਆਚਾਰ ਬਿਉਹਾਰੀ ਅਰਥ ਪ੍ਰਮਾਰਥੀ ਸਮਾਜਸੀ ਰਾਜਸੀ ਮੈਦਾਨ ਵਿਚਿ ਓੜਕ ਜੈ-ਬਿਜਈ ਸੇਹਰਾ ਨਾਮ-ਨਿਸ਼ਾਨੀਆਂ ਨੂੰ ਹੀ ਮਿਲਣਾ ਹੈ। ਖ਼ਾਲਾਸਾ ਕੌਮ ਨਾਮ-ਨਿਧਾਨੀ ਕਰਮ-ਪਰਧਾਨੀ ਗੁਰਮੁਖਾਂ ਦੀ ਹੀ ਹੈ। ਤੇਜ ਪ੍ਰਤਾਪ ਸਾਰਾ ਨਾਮ ਨਿਧਾਨ ਦੀ ਬਰਕਤ-ਕਮਾਈਆਂ ਵਿਚਿ ਹੀ ਹੈ। ਨਾਮ ਦੀ ਬਰਕਤ ਕਮਾਈ ਵਾਲੇ ਖ਼ਾਲਾਸਾ ਜਨ ਓਹ ਹਨ ਜਿਨ੍ਹਾਂ ਨੇ ਜਾਗਤ ਜੋਤਿ ਨੂੰ ਨਿਸ ਬਾਸਰ ਜਪ ਕੇ ਪੂਰਨ ਜੋਤਿ ਨੂੰ ਆਪਣੇ ਘਟਾਂ ਵਿਚਿ ਜਗਾਂ ਲਿਆ ਹੈ। ਤਾਂ ਤੇ ਚਹੁੰਆਂ ਜੁਗਾਂ ਦਾ ਨਿਬੇੜਾ ਹੋਣਾ ਹੁਣ ਅਤਿ ਨੇੜੇ ਹੈ, ਕਸਰ ਹੈ ਤਾਂ ਘਟ-ਜੋਤਿ-ਜਗੰਤਰੇ ਗੁਰਮੁਖ ਜਨਾਂ ਨੂੰ ਪੰਥ ਅੰਦਰਿ ਪਰਗਟ ਰੂਪ ਵਿਚਿ ਪਰਧਾਨਤਾ ਮਿਲਣ ਦੀ ਹੈ।

ਮਲੇਛ ਰਾਜ ਦੇ ਸਦੀਆਂ ਬੱਧੇ ਉਲਟ ਪ੍ਰਭਾਵ ਪੈਣ ਕਰਕੇ ਅਤੇ ਮਲੇਛੀ ਹਕੂਮਤ ਦੀ ਗ਼ੁਲਾਮੀ ਕਰਨ ਕਰਕੇ, ਇਸ ਮਲੇਛੀ ਹਕੂਮਤ ਦੀ ਗੁਲਾਮੀ ਕਰਨਹਾਰੇ ਸਿੱਖ ਸ਼ਕਲ ਦੇ ਗ਼ੁਲਾਮਾਂ ਅੰਦਰਿ ਮਲੇਛਤਾ ਛਾ ਗਈ ਹੈ, ਮਲੇਛਤਾ ਘਰ ਕਰ ਗਈ ਹੋਈ ਹੈ, ਜਿਸ ਕਰਕੇ ਖ਼ਾਲਸਈ ਤੱਤ ਓਹਨਾਂ ਵਿਚਿ ਨਹੀਂ ਰਹਿਆ। ਮਲੇਛਤਾ ਦਾ ਮਿਲਗੋਭਾਪਨ ਵਰਤ ਗਿਆ ਹੈ। ਇਹ ਮਲੇਛੀ ਮਿਲਗੋਭਾਪਨ-ਅੰਸੀਏ ਦੇਖਣ ਪੇਖਣ ਨੂੰ ਸਿੱਖ ਦਿਸਣ ਵਾਲੇ ਮਾਣੂ ਮਲੇਛ ਸਿੱਖ ਬਣ ਗਏ ਹਨ, ਜਿਨ੍ਹਾਂ ਦੇ ਕਰਮ ਧਰਮ ਚੱਜ ਆਚਾਰ ਸਭ ਮਲੇਛਾਂ ਵਾਲੇ ਹੀ ਹਨ। ਸਿਰਫ਼ ਬੁਰਕਾ ਹੀ ਸਿੱਖੀ ਦਾ ਹੈ। ਨਾਮ ਨਿਧਾਨ ਤਿਨ੍ਹਾਂ ਦੇ ਨੇੜੇ ਨਹੀਂ। ਨਾਮ-ਨਿਧਾਨੀ ਪਰਧਾਨ-ਕਮਾਈਆ ਤਾਂ ਓਹਨਾਂ ਤੋਂ ਕੀ ਹੋਣੀਆਂ ਸਨ। ਅਹੰਮਤ ਮਤਸਰੀ ਬਣੇ ਹੋਏ ਆਪਣੀ ਕੌਮ ਦੇ ਅੰਗਾਂ ਨੂੰ ਹੀ ਵੱਢ ਵੱਢ ਖਾ ਰਹੇ ਹਨ। ਇਕ ਦੂਜੇ ਦੇ ਵੈਰੀ ਹੋ ਗਏ ਹਨ। ਖ਼ਾਲਸਈ ਗ਼ੈਰਤ ਅਣਖ ਤਿਨ੍ਹਾਂ ਦੇ ਅੰਦਰਿ ਰਾਈ ਮਾਤਰ ਭੀ ਨਹੀਂ ਰਹੀ। ਨਿਪੁੰਸਕ ਆਨਮਤੀ ਹਕੂਮਤ ਦੀ ਚਾਕਰੀ ਗ਼ੁਲਾਮੀ ਕਰਨਾ ਬੜਾ ਭਾਰੀ ਫ਼ਖਰ ਸਮਝਦੇ ਹਨ। ਪੰਥ ਵਿਚਿ ਫੋਕੀ ਚੌਧਰਤਾ ਹੀ ਭਾਲਦੇ ਹਨ। ਪੰਥ ਅੰਦਰਿ ਇਹ ਜੋ ਫੋਕਟ ਚੌਧਰਤਾ ਦੇ ਧੜੇ ਬਣ ਰਹੇ ਹਨ, ਇਹ ਸਭ ਏਸ ਕਰਕੇ ਹਨ ਕਿ ਕਿ ਏਹਨਾਂ ਅੰਦਰਿ ਮਹਾਂ ਮਲੇਛਤਾ ਛਾਈ ਹੋਈ ਹੈ, ਜੋ ਮਿਟਾਈ ਮਿਟਦੀ ਨਹੀਂ। ਖ਼ੁਦ ਮਿਟ ਜਾਣਗੇ ਤਾਂ ਮਿਟੈਗੀ, ਪੰਥ ਵਿਚੋਂ ਇਹ ਮਲੇਛ ਅੰਸ ਖੈ ਹੋ ਜਾਵੇਗੀ ਅਤੇ ਨਿਰੋਲ ਖਾਲਸਈ ਰੂਹਾਂ, ਤੱਤ ਨਾਮ ਨਿਧਾਨੀ ਰੂਹਾਂ ਨਿਖਰ ਅਤੇ ਨਿੱਤਰ ਆਉਣਗੀਆ। ਅਜਿਹੀਆਂ ਰੂਹਾਂ ਦੇ ਪੁੰਜਾਂ ਦੇ ਪੁੰਜ ਪੈਦਾ ਹੋ ਜਾਣਗੇ, ਜੋ ਦਬਾ ਦਬ ਗੁਰੂ ਨੇਤ ਅਨੁਸਾਰ ਪੈਦਾ ਹੋ ਰਹੇ ਹਨ, ਅਤੇ ਪੈਦਾ ਹੁੰਦੇ ਚਲੇ ਜਾ ਰਹੇ ਹਨ। ਫੇਰ ਖ਼ਾਲਸੇ ਦਾ ਹਲੇਮੀ ਰਾਜ ਸੰਸਾਰ ਅੰਦਰਿ ਵਰਤੇਗਾ।

ਓੜਕ ਨਾਮ-ਨਿਧਾਨੀਆ ਦੀ ਹੀ ਹਰ ਮੈਦਾਨ ਫ਼ਤਹ ਹੋਣੀ ਹੈ। ਨਾਮ ਨਿਧਾਨ ਕਮਾਈ ਵਾਲੇ ਪੰਜਾਂ ਦੇ ਹਥਿ ਪੰਥ ਦੀ ਡੋਰ ਆਵੇਗੀ ਤਦੋਂ ਇਹ ਮਲੇਛੀ ਅੰਸ ਖ਼ਾਲਸਾ ਕੌਮ ਵਿਚੋਂ ਆਪੇ ਖੈ ਹੋ ਜਾਵੇਗੀ।* “ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ” ਗੁਰਵਾਕ ਦੇ ਭਾਵ ਅਨੁਸਾਰ ਖ਼ਾਲਸਾ ਕੌਮ ਸੱਚੇ ਸੂਰਮਿਆ ਸੂਰਬੀਰਾਂ ਦੀ ਕੌਮ ਹੈ। ਸੱਚੀ ਸੂਰਬੀਰਤਾ ਆਤਮ ਰੰਗ ਵਾਲੇ ਨਾਮ-ਨਿਧਾਨੀ ਗੁਰਮੁਖਾਂ ਅੰਦਰਿ ਹੀ ਆ ਸਕਦੀ ਹੈ। ਇਸ ਜੁਗ, ਕਲਜੁਗ ਅੰਦਰ ਨਾਮ ਨਿਧਾਨ ਹੀ ਪਰਧਾਨ ਕਰਮ ਹੈ। ਅਤੇ ਪਰਧਾਨ-ਕਰਮੀ ਗੁਰਮੁਖ ਜਨ ਖ਼ਾਲਸਾ ਕੌਮ ਅੰਦਰਿ ਹੀ ਵਿਦਮਾਨ ਹਨ। ਅਤੇ ਦੂਜੀ ਕੋਈ ਸੂਰਤ ਹੀ ਨਹੀਂ ਜਿਸ ਕਰਕੇ ਕਿ ਸਾਰੇ ਸੰਸਾਰ ਦੇ ਮਜ਼ਲੂਮਾਂ ਉਤੇ ਜ਼ੁਲਮ ਹੋਣੋਂ ਹਟ ਜਾਣ। ਚਹੁੰਆਂ ਜੁਗਾਂ ਦਾ ਨਿਬੇੜਾ ਇਸ ਬਿਧਿ ਹੀ ਜੋਵੇਗਾ, ਜਦ ਨਾਮ-ਰਸੀਏ ਸਿੰਘ ਖੁੰਬਾਂ ਵਾਗੂੰ ਖ਼ਾਲਸਾ ਕੌਮ ਅੰਦਰਿ ਉਗਵ ਖਲੋਣਗੇ, ਅਤੇ ਉਗਵਣਗੇ ਨਾਮ-ਨਿਧਾਨੀ ਸੂਰਮੱਤ ਪਰਧਾਨ ਸਪਿਰਟ ਦੇ ਤਾਣ। ਖ਼ਾਲਸਈ ਸਪਿਰਟ ਵਿਥਾਰੂ ਸਤਿਗੁਰੂ ਸੂਰਮਾ ਸਦਾ ਖ਼ਾਲਸਾ ਜੀ ਦੇ ਸੀਸ ਉਤੇ ਸੁਭਾਇਮਾਨ ਹੈ, ਸਪਿਰਟੋਂ ਘੁੱਥਿਆਂ ਨੂੰ ਦਿਸਦਾ ਨਹੀਂ।

ਸਿਰ ਊਪਰਿ ਠਾਢਾ ਗੁਰੁ ਸੂਰਾ ॥ ਨਾਨਕ ਤਾ ਕੇ ਕਾਰਜ ਪੂਰਾ ॥7॥22॥ (ਪੰਨਾ 293)

ਸਪਿਰਟ-ਜੋਤੀਸ਼ਰਾਂ ਦੇ ਸਾਰੇ ਹੀ ਕਾਰਜ ਪੂਰੇ ਹੋ ਜਾਣੇ ਹਨ। ਸਭ ਤੋਂ ਵਡ ਮਨੋਰਥੀ ਕਾਰਜ ਖ਼ਾਲਸਾ ਜੀ ਦਾ ਇਹ ਹੈ, ਸਾਰੇ ਸੰਸਾਰ ਅੰਦਰਿ ਸੱਚੜਾ ਧਰਮ ਨਿਆਇਂ ਵਾਲਾ ਹਲੇਮੀ ਰਾਜ ਵਰਤ ਜਾਵੇ ਤਾਂ ਤੇ ਪਰਜਾ ਭੀ ਸੁਖੀ ਵਸੇ ਅਤੇ ਪਰਜਾ-ਪਤੀ ਭੀ ਸੁਖੀਏ ਸੁਹੇਲੇ ਦੋਹੀਂ ਲੋਕੀਂ ਹੋਣ। ਮਜ਼ਲੂਮਾਂ ਅਨਾਥਾਂ ਉੱਤੇ ਜ਼ੁਲਮ ਹੋਣਾ ਹਟ ਜਾਵੇ। ਇਹ ਹਲੇਮੀ ਰਾਜ ਦਾ ਖ਼ਾਲਸਈ ਆਦਰਸ਼ ਹੈ। ਅਜੇ ਮਲੇਛੀ ਬੁਰਕਾ-ਪੋਸ਼ ਸਿੱਖ ਅੱਜ ਦੀ ਧਰਮ ਨਿਆਇਂ ਤੋਂ ਹੀਣ ਹੀਜੜੀ ਸਰਕਾਰ ਦੀ ਗ਼ੁਲਾਮੀ ਚਾਕਰੀ ਵਿਚਿ ਆਏ ਹੋਏ ਹਨ। ਸੱਚੀ ਖ਼ਾਲਸਈ ਸਪਿਰਟ ਤੋਂ ਖ਼ਾਲੀ ਅਤੇ ਖ਼ਾਰਜ ਹੋ ਰਹੇ ਹਨ। ਇਹ ਪੰਥ ਅੰਦਰੋਂ ਭੀ ਛੇਤੀ ਖਾਰਜ ਹੋ ਜਾਣਗੇ। ਏਹਨਾਂ ਅੰਦਰਿ ਏਤਨਾ ਭੀ ਸਾਹਸ ਨਹੀਂ ਰਿਹਾ ਕਿ ਮਜ਼ਲੂਮਾਂ ਉਤੇ ਹੋਏ ਜ਼ੁਲਮ ਦਾ ‘ਆਹ ਦਾ’ ਨਾਅਰਾ ਹੀ ਮਾਰ ਛਡਣ। ਏਹਨਾਂ ਮਲੇਛੀ ਮਤ ਵਾਲੇ ਯਰਕਈ ਸਿੱਖਾ ਦੀ ਹਕੂਮਤ ਪੁਰਜ਼ਈ ਰੁਕਨਾਵਾਂ ਵਲੋਂ ਏਹਨਾਂ ਦੇ ਸਾਹਮਣੇ ਨਾਮ-ਨਿਧਾਨੀ ਸ਼ਬਦ-ਸੁਰਤਿ-ਨੈਸ਼ਾਨੀ ਨਿਹੰਗ ਸਿੰਘਾਂ ਉਤੇ ਦਿਨ ਦਿਹਾੜੇ ਮਾਰ -ਧਾੜੀ ਜ਼ੁਲਮ ਹੋਏ, ਪਰ ਏਹਨਾਂ ਹਕੂਮਤ ਦੇ ਪੁਰਜ਼ੇ, ਹਕੂਮਤ ਦੇ ਰੁਕਨ ਅਖਾਉਣ ਵਾਲੇ ਬੇਗ਼ੈਰਤ ਨਾਮ ਨਿਹਾਦ ਸਿੱਖਾਂ, ਗੈਰ ਹਕੂਮਤ ਦੀ ਚਾਕਰੀ ਵਾਲੇ ਗ਼ੁਲਾਮਾਂ ਦੇ ਬੇਦਰਦ ਹਿਰਦਿਆਂ ਅੰਦਰਿ ਭੋਰਾ ਦਰਦ ਨਾ ਆਇਆ। ਤਰਸ ਤੇ ਦਰਦ ਤਾਂ ਕੀ ਆਉਣਾ ਸੀ, ਸਗੋਂ ਓਹਨਾਂ ਨੇ ਨਿਸੰਗ ਹੋ ਕੇ ਬਿਚਾਰੇ ਸ਼ਹੀਦ ਹੋਏ ਪੰਥ ਦੇ ਸੇਵਕਾਂ ਨੂੰ ਅਣਿਆਈ ਕੋਸਣੀ ਕੋਸਿਆ। ਏਹਨਾਂ ਨੂੰ ਕਮਿਊਨਿਸਟ ਦਸਣ ਦੀ ਕੁਹਜੀ ਕਰਤੂਤ ਕੀਤੀ ਤੇ ਉਲਟੀ ਖ਼ੁਸ਼ੀ ਮਨਾਈ। ਪਰ ਇਹ ਸ਼ਹੀਦੀ ਏਹਨਾਂ ਨਾਪਾਕੀਆਂ ਦੇ ਰਾਜ ਉਲਟਾਉਣ ਲਈ ਹੋਈ ਹੈ। ਜਿਸ ਰਾਜ ਅੰਦਰ ਅਜਿਹੇ ਜ਼ੁਲਮ ਹੋਣ, ਉਹ ਰਾਜ ਚੰਦ ਦਿਨਾਂ ਦਾ ਪ੍ਰਾਹੁਣਾ ਹੀ ਹੋਇਆ ਕਰਦਾ ਹੈ। ਇਹ ਸ਼ਹੀਦ ਨਿਹੰਗਾਂ ਸਿੰਘਾਂ ਦੀਆਂ ਆਤਮਾਵਾਂ ਤਾਂ ਪਰਲੋਕੀ ਗੁਰ ਦਰਬਾਰ ਵਿਚਿ ਜਾ ਸੁਰਖਰੂ ਹੋਈਆਂ। ਸਾਨੂੰ ਮੁਸੱਰਤ (ਖ਼ੁਸ਼ੀ) ਏਸ ਗੱਲ ਦੀ ਹੈ ਕਿ ਜ਼ੁਲਮ ਦੇ ਰਾਜ ਨੂੰ ਏਹਨਾਂ ਦੀਆਂ ਸ਼ਹੀਦੀਆਂ ਜੜ੍ਹੋਂ ਉਖੇੜ ਗਈਆਂ। ਅਜਿਹੀਆਂ ਸਤੋਗੁਣੀ ਰੂਹਾਂ ਨਿਸ਼ਕਾਮ ਪੰਥ ਸੇਵਕਾਂ ਦੀਆਂ ਵਧ ਤੋਂ ਵਧ ਪੰਥ ਅੰਦਰਿ ਪਰਗਟ ਹੋਣਗੀਆਂ ਅਤੇ ਪੰਥ ਦਾ ਵਾਲੀ ਖ਼ੁਦ ਆਪਣੇ ਪੰਥ ਨੂੰ ਅਜਿਹੀਆਂ ਆਤਮਾਵਾਂ ਸੇਤੀ ਸਰਸ਼ਾਰ ਕਰੇਗਾ। ਅਸਾਡੇ ਸਿਰ ਤੇ ਖੜ ਕੇ ਸੱਚੀ ਸੂਰਮਤਾ ਦੀ ਸਪਿਰਟ ਸੜੀਆ ਬੁਝੀਆ ਰੂਹਾਂ ਅੰਦਰਿ ਭੀ ਕਰੇਗਾ। ਅਜਿਹੀ ਆਤਮ-ਤੱਤੀ ਆਤਮਾਵਾਂ ਦਾ ਤਾਂਤੇ ਦਾ ਤਾਂਤਾ ਸ਼ੀਘਰ ਹੀ ਉਠ ਖਲੋਏਗਾ ਅਤੇ ਹੱਕੋ ਹੱਕ ਨਿਆਉ ਨਿਬੇੜਾ ਕਰੇਗਾ। ਚਹੁੰਆਂ ਜੁਗਾਂ ਦਾ ਨਿਬੇੜਾ ਹੋਣ ਦੇ ਇਹ ਤੱਤ-ਫੜੱਤੀ ਆਸਾਰ ਹਨ।

ਚਹੁੰਆ ਜੁਗਾਂ ਦਾ ਨਿਬੇੜਾ ਕਰਨਹਾਰ ਇਕੋ ਇਕ ਨਿਧਾਨ, ਜੋ ਵਿਰਲੀਆਂ ਰੂਹਾਂ ਦੇ ਵਿਰਸੇ ਵਿਚਿ ਆਇਆ ਹੋਇਆ ਹੈ, ਗੁਰੂ ਕਲਗੀਆਂ ਵਾਲੇ ਦੀ ਕਿਰਪਾ ਨਾਲਿ ਵਾਛੜ ਵਾਲਾ ਮੀਂਹ ਸਾਰੀ ਖ਼ਾਲਸਾ ਕੌਮ ਅੰਦਰਿ ਵਰਸੇਗਾ। ਇਸ ਵਿਚਿ ਹੀ ਕਲਜੁਗੀ ਜੀਵਾਂ ਦਾ ਉਧਾਰ ਹੈ। ਤਿਹਾਂ ਪਿਛਲੇ ਜੁਗਾਂ ਦੇ ਕਰਮ-ਕਾਂਡੀਆਂ ਨੂੰ ਭੀ ਇਸ ਜੁਗ ਅੰਦਰ ਗੁਰੂ ਖ਼ਾਲਸਾ ਜੀ ਦੀ ਛਤਰ-ਛਾਇਆ ਹੇਠ ਉਧਰਨ ਦੀ ਮੁਹਲਤ ਮਿਲੇਗੀ। ਇਹ ਮੁਹਲਤ ਜਿਨ੍ਹਾਂ ਜਿਨ੍ਹਾਂ ਨੂੰ ਨਹੀਂ ਨਸੀਬ ਹੋਵੇਗੀ, ਓਹ ਮਰਨੀ ਫੇਰ ਮਰਨਗੇ ਅਤੇ ਚੌਰਾਸੀ ਦੇ ਗੇੜ ਵਿਚਿ ਪੈਕੇ ਫੇਰ ਜੁਗਾਂ ਜੁਗੰਤਰੀ ਘੁੰਮਣਘੇਰੀ ਦੀ ਲਪੇਟ ਵਿਚਿ ਆਵਣਗੇ। ਪ੍ਰੰਤੂ ਸਤਿਗੁਰੂ ਦੀ ਨਦਰ ਮੇਹਰ ਨਾਲਿ ਹੁਣ ਦੇ ਨਿਆਉਂ-ਨਿਬੜੇ ਕਲਜੁਗ ਜ਼ਮਾਨੇ ਅੰਦਰਿ ਸਰਬੱਤਰ ਨਰ ਮਨੁੱਖਾਂ ਨੂੰ ਇਹ ਨਿਧਾਨ ਖੁਲ੍ਹਮ ਖੁਲ੍ਹਾ ਪ੍ਰਾਪਤਿ ਹੈ। “ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕ ਨਿਧਾਨਾ” ਦਾ ਧੁਰਿ ਧੁਰੰਦਰੀ ਉਚਰਿਆ ਹੋਇਆ ਭਵਿਖਤੀ ਗੁਰਵਾਕ, ਪ੍ਰਾਣੀ ਮਾਤਰ ਦੇ ਉਧਾਰ ਲਈ ਹੈ, ਹਰੇਕ ਪਿਛਲੇ ਜੁਗਾਂ ਵਿਚਿ ਠੇਡੇ ਖਾਂਦੇ ਇਸਤ੍ਰੀ ਮਰਦ ਲਈ ਹੈ। “ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮ ਹੈ” ਸਤਿਜੁਗ ਤ੍ਰੇਤਾ ਦੁਆਪਰੀ ਜੁਗਾਂ ਦਾ ਧਰਮ ਕਰਮ ਸਤਿ ਸੰਜਮ ਤੀਰਥ ਆਦਿ ਹੀ ਹੈ। ਜਿਸ ਧਰਮ ਕਰਮ ਦੁਆਰਾ ਜਿਹੜਾ ਜੁਗਾਂ ਦਾ ਨਿਸਤਾਰਾ ਨਹੀਂ ਹੋਇਆ, ਨਾ ਹੋਣਾ ਹੈ, ਜਦ ਹੋਣਾ ਹੈ ਤਾਂ ਨਾਮ-ਨਿਧਾਨੀ ਪਰਧਾਨ ਕਰਮ ਦੇ ਕੀਤਿਆਂ ਹੀ ਹੋਣਾ ਹੈ, ਚਾਹੇ ਕਿਤਨੀਆ ਭੁਆਟਣੀਆਂ ਖਾ ਖਾ ਜੇ ਜੁਗਾਂ ਜੁਗੰਤਰੀ ਜੀਵ ਆਨਮਤ ਕਰਮ ਕਰਿ ਕਰਿ ਥਕ ਲੈਣ। “ਕਲਿ ਮਹਿ ਕੀਰਤਿ ਹਰਿ ਨਾਮਾ॥” ਸੋ ਤੱਤ-ਨਿਧਾਨੀ ਕਰਮ ਧਰਮ ਪਰਧਾਨ ਕਰਮ ਨੇ ਹੀ ਸਾਰੇ ਜੁਗਾਂ ਦੇ ਜਮ-ਭਵੰਤਰੀ ਜੀਵਾਂ ਦਾ ਉਧਾਰ ਨਿਸਤਾਰਾ ਕਰਨਾ ਹੈ।

(*ਪੁਰਾਣੀਆਂ ਸਾਖੀਆਂ ਵਿਚ ਇਹ ਬਚਨ ਆਉਂਦੇ ਹਨ -- ਮਲੇਛ ਖਾਲਸਾ ਹੋਸੀ ਨਾਸ ॥ ਸੰਤ ਖਾਲਸਾ ਹੋਸੀ ਪ੍ਰਕਾਸ ॥)
Reply Quote TweetFacebook
ਆਪ ਜੀ ਨੇ ਤਾਂ ਦਾਸ ਦੀਆਂ ਅੱਖਾਂ ਖੋਲਤੀਆਂ
Reply Quote TweetFacebook
Dhan Guru Gobind Singh Sahib!
Reply Quote TweetFacebook
waheguru!!!jee sanu aisee sangat bakhsh de raina.

daas,
khalsaji.
Reply Quote TweetFacebook
can someone please write this article in english?
Reply Quote TweetFacebook
Sorry, only registered users may post in this forum.

Click here to login