ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Gurmat is Superior to all Religions

Posted by Bijla Singh 
Here is the Kabit by Bhai Gurdas Ji describing superiority of Gurmat.

ਗੁਰਮੁਖਿ ਪੰਥ ਸੁਖ ਚਾਹਤ ਸਕਲ ਪੰਥ ਸਕਲ ਦਰਸ ਗੁਰ ਦਰਸ ਅਧੀਨ ਹੈ ॥

ਗੁਰਮੁਖਾਂ ਵਾਲੇ ਮਾਰਗ ਦਾ ਸੁਖ ਸਾਰੇ ਧਰਮ-ਮਾਰਗ ਚਾਹੁੰਦੇ ਹਨ ਅਤੇ ਸਭ ਮਤ ਮਤਾਂਤਰ ਗੁਰੁ-ਚਲਾਏ ਮਾਰਗ ਦੇ ਤਾਬਿਆ ਹਨ।
All religions seek the peace offered by Gurmukh Panth (Gurmat) and all religions are beneath Gurmat.

ਸੁਰ ਸੁਰਸਰਿ ਗੁਰ ਚਰਨ ਸਰਨ ਚਾਹੈ ਬੇਦ ਬ੍ਰਹਮਾਦਿਕ ਸਬਦ ਲਿਵਲੀਨ ਹੈ ॥

ਦੇਵਤੇ ਅਤੇ ਦੇਵਤਿਆਂ ਦੀ ਪਵਿਤਰ ਨਦੀ ਗੰਗਾ ਵੀ ਸਤਿਗੁਰੂ ਦੇ ਚਰਨਾਂ ਦੀ ਸ਼ਰਨ ਚਾਹੁੰਦੀ ਹੈ ਅਤੇ ਵੇਦਾਂ ਦੇ ਕਰਤਾ ਬ੍ਰਹਮਾ ਆਦਿਕ ਵੀ ਗੁਰ-ਸ਼ਬਦ ਵਿਚ ਲਿਵ ਲਾਉਣ ਨੂੰ ਤਰਸਦੇ ਹਨ ।
Demigods and their holy river Ganges long for sanctuary of feet (becoming humble servant) of Satguru and Vedas and their creator Brahma (hindu God who created the creation) long for concentration on Gurmantra.

ਸਰਬ ਗਿਆਨ ਗੁਰੁ ਗਿਆਨ ਅਵਗਾਹਨ ਮੈ ਸਰਬ ਨਿਧਾਨ ਗੁਰ ਕ੍ਰਿਪਾ ਜਲ ਮੀਨ ਹੈ ॥

ਸਾਰੇ ਧਰਮਾਂ ਦੇ ਗਿਆਨ ਗੁਰ-ਗਿਆਨ ਦੀ ਡੂੰਘੀ ਖੋਜ ਵਿਚ ਹਨ (ਭਾਵ ਸਿਮਰਨ ਦੇ ਜਾਚਕ ਹਨ) । ਸਤਿਗੁਰੂ ਦੀ ਕਿਰਪਾ ਹੋਣ ‘ਤੇ ਰਿਧੀਆਂ ਸਿਧੀਆਂ ਆਦਿ ਦੇ ਸਭ ਖਜਾਨੇ (ਉਸੇ ਤਰਾਂ ਹੀ ਸਹਿਜੇ) ਪ੍ਰਾਪਤ ਹੋ ਜਾਂਦੇ ਹਨ ਜਿਵੇਂ ਮੱਛੀ ਨੂੰ ਪਾਣੀ ।
All religions are in search for true knowledge obtained from Satguru (wish to obtain Naam). With Satguru’s grace, all the miraculous and supernatural powers are obtained easily just like fish gets water at birth.

ਜੋਗੀ ਜੋਗ ਜੁਗਤਿ ਮੈ ਭੋਗੀ ਭੋਗ ਭੁਗਤਿ ਮੈ ਗੁਰਮੁਖਿ ਨਿਜਪਦ ਕੁਲ ਅਕੁਲੀਨ ਹੈ ॥58॥

ਜਿਵੇਂ ਜੋਗੀ ਲੋਕ ਜੋਗ-ਸਾਧਨਾਂ ਵਿਚ ਅਤੇ ਭੋਗੀ ਪੁਰਸ਼ ਪਦਾਰਥਾਂ ਦੇ ਭੋਗਣ ਵਿਚ ਉਲਝੇ ਰਹਿੰਦੇ ਹਨ, ਇਵੇਂ ਹੀ ਗੁਰੁ ਦੇ ਅਨਿੰਨ ਗੁਰਸਿੱਖ ਕੁਲਾਂ ਜਾਤਾਂ ਤੋਂ ਨਿਰਲੇਪ ਰਹਿ ਕੇ ਨਾਮ-ਸਿਮਰਨ ਦੀ ਉੱਚੀ ਆਤਮ-ਅਵਸਥਾ ਵਿਚ ਸਮਾਏ ਰਹਿੰਦੇ ਹਨ ।
Just as yogis/recluses waste their time in performing yogas and other postures and householders remain indulged in worldly and materialistic pleasures, gursikhs remain in highest spiritual ecstasy of Naam while remaining unattached from family lineage and caste system.

Note - It must be kept in mind that Bhai Gurdas Ji did not consider anyone but Guru Nanak Dev Ji a true Satguru in Vaars and Kabits.
Reply Quote TweetFacebook
Sorry, only registered users may post in this forum.

Click here to login