ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਤੇ ਸਿੱਖ ਫ਼ੌਜੀ ਨੇ ਮੈਨੂੰ ਬਚਾ ਲਿਆ – ਡਾ: ਗੁਰਬਖਸ਼ ਸਿੰਘ ਜੀ

Posted by JASJIT SINGH 
ਤੇ ਸਿੱਖ ਫ਼ੌਜੀ ਨੇ ਮੈਨੂੰ ਬਚਾ ਲਿਆ – ਡਾ: ਗੁਰਬਖਸ਼ ਸਿੰਘ ਜੀ
(ਸੂਰਾ 1993 'ਚੋਂ)

ਅੱਜ ਤੋਂ ਲਗਪਗ ਤਿੰਨ ਦਹਾਕੇ ਪਹਿਲਾਂ ਅਮਰੀਕਾ ਵਿਚ ਪੀ. ਐਚ. ਡੀ ਕਰਨ ਆਉਣਾ ਜਿੱਥੇ ਬੜੇ ਗੌਰਵ ਵਾਲੀ ਗੱਲ ਸੀ, ਉਥੇ ਪੰਜਾਬ ਛੱਡ ਕੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰਨਾ ਵੀ ਬਹੁਤ ਔਖਾ ਸੀ। ਇਹ ਔਖਿਆਈ ਕੇਸਾਂ ਤੇ ਪਗੜੀ ਵਾਲੇ ਸਿੱਖ ਲਈ ਹੋਰ ਵੀ ਵੱਧ ਹੁੰਦੀ ਸੀ।

ਪਹਿਲੇ ਸਾਲ ਦੀ ਅਜੇ ਪੜਾਈ ਸ਼ੁਰੂ ਹੋਈ ਹੀ ਸੀ। ਇਕ ਗੋਰਾ ਨੌਜਵਾਨ ਨਵੀਂ ਸ਼ਕਲ ਦੇ ਪਗੜੀ ਦਾੜ੍ਹੀ ਵਾਲੇ ਕਾਫ਼ੀ ਦੇਰ ਤਕ ਦੇਖਦਾ ਰਿਹਾ। ਦੂਜੇ ਦਿਨ ਆ ਕੇ ਪੁੱਛਿਆ, ‘ਕੀ ਤੁਸੀਂ ਸਿੱਖ ਹੁੰਦੇ ਹੋ?’ ‘ਹਾਂ ਮੈਂ ਸਿੱਖ ਹਾਂ।‘ ਸੁਣ ਕੇ ਗੋਰਾ ਲੜਕਾ ਬਹੁਤ ਖ਼ੁਸ਼ ਹੋ ਗਿਆ ਤੇ ਕਹਿਣ ਲੱਗਾ, ‘ਕੀ ਤੁਸੀਂ ਮੇਰੇ ਨਾਲ ਘਰ ਚੱਲ ਸਕਦੇ ਹੋ?’ ਉੱਤਰ ਉਡੀਕਣ ਤੋਂ ਬਿਨਾਂ ਹੀ ਉਸ ਨੇ ਆਪਣੀ ਗੱਲ ਤੋਰੀ ਰੱਖੀ, ‘ਜਦੋਂ ਕਹੋਂ ਤੁਹਾਨੂੰ ਘਰੋਂ ਲੈ ਲਵਾਂਗਾ ਅਤੇ ਜਦੋਂ ਕਹੋ ਵਾਪਸ ਘਰ ਛੱਡ ਜਾਵਾਂਗਾ। ਮੇਰੇ ਪਿਤਾ ਜੀ ਤੁਹਾਡੇ ਬਾਰੇ ਜਾਨਣਾ ਚਾਹੁੰਦਾ ਹੈ’। ਉਸ ਤੋਂ ਪਹਿਲਾਂ ਟੀ ਵੀ ਤੇ ਪੰਜਾਬ ਤੋਂ ਆਏ ਵਿਦਿਆਰਥੀਆ ਬਾਰੇ ਖ਼ਬਰ ਦਿੱਤੀ ਜਾ ਚੁੱਕੀ ਸੀ। ਯੂਨੀਵਰਸਿਟੀ ਵਿਚ ਤਾਂ ਸਾਰੇ ਮੁੰਡੇ ਕੁੜੀਆਂ ਅੱਖਾਂ ਪਾੜ-ਪਾੜ ਕੇ ਦੇਖਦੇ ਤੇ ਕਈ ਵਾਰੀ ਉਨ੍ਹਾਂ ਦੀ ਸ਼ਕਲ ਦੇਖ ਕੇ ਹੱਸ ਵੀ ਪੈਂਦੇ। ਉਸ ਹਾਸੇ ਨੂੰ ਜਰਨ ਲਈ ਬਹੁਤ ਮਨੋ-ਬਲ ਦੀ ਲੋੜ ਸੀ। ਕਈ ਲੜਕੇ ਇਸ ਝਾਕਣੀ ਤੇ ਹਾਸੇ ਨੂੰ ਨਾ ਝੱਲ ਸਕਦੇ ਤੇ ਕੇਸ ਕਤਲ ਕਰਵਾ ਦਿੰਦੇ ਸਨ।

ਅਜਿਹੇ ਹਾਲਾਤ ਵਿਚ, ਜੇ ਕੋਈ ਲੜਕਾ ਤੁਹਾਡੇ ਨਾਲ ਹੀ ਕੋਰਸ ਲੈ ਰਿਹਾ, ਤੁਹਾਨੂੰ ਆਪਣਾ ਮਿੱਤਰ ਬਨਾਉਣਾ ਚਾਹੇ, ਇਹ ਇਕ ਪਿਆਸੇ ਨੂੰ ਪਾਣੀ ਮਿਲਣ ਵਾਂਗ ਹੈ। ਆਉਣ ਵਾਲੇ ਸ਼ੁੱਕਰਵਾਰ ਨੂੰ ਸ਼ਾਮ ਨੂੰ ਉਹਨਾਂ ਦੇ ਘਰ ਜਾਣ ਦਾ ਸਮਾਂ ਨੀਯਤ ਹੋ ਗਿਆ। ਗੋਰਾ ਲੜਕਾ ਉਸ ਸਿੱਖ ਦੇ ਅਪਾਰਮੈਂਟ ਵਿਚ ਆ ਕੇ ਉਸਨੂੰ ਨਾਲ ਲੈ, ਘਰ ਪਹੁੰਚ ਗਿਆ। ਅੰਦਰ ਵੜਦਿਆਂ ਸਾਰ ਉਸ ਦਾ ਪਿਤਾ ਜਲੰਧਰ ਸ਼ਹਿਰ ਦੇ ਲਾਗੇ ਇਕ ਪਿੰਡ ਤੇ ਉਂਗਲ ਰੱਖ ਕੇ ਕਹਿਣ ਲੱਗਾ, ‘Where is your house from this village?’ (ਇਸ ਪਿੰਡ ਤੋਂ ਤੁਹਾਡਾ ਘਰ ਕਿੰਨਾ ਕੂ ਪਰੇ ਹੈ?) ਸਿੱਖ ਨੇ ਤਾਂ ਅਜੇ ‘ਹੈਲੋ, ਗਲੈਡ ਟੂ ਸੀ ਯੂ’ ਵੀ ਨਹੀਂ ਕਿਹਾ ਸੀ। ਉਸਨੂੰ ਉਸ ਗੋਰੇ ਦੀ ਗੱਲ ਪੂਰੀ ਤਰ੍ਹਾਂ ਸਮਝ ਨਹੀਂ ਲੱਗੀ ਸੀ। ਬਿਨਾਂ ਉੱਤਰ ਦਿੱਤੇ ਉਹ ਕੁਰਸੀ ਤੇ ਕੋਲ ਬੈਠ ਗਿਆ। ਗੋਰੇ ਨੇ ਫਿਰ ਓਹੀ ਸਵਾਲ ਪੁੱਛਿਆ, ‘ਤੁਹਾਡਾ ਪਿੰਡ ਕਿਹੜਾ ਹੈ?’, ਤੇ ਨਾਲੇ ਪੰਜਾਬ ਦਾ ਨਕਸ਼ਾ ਅੱਗੇ ਕਰ ਦਿੱਤਾ। ਸਿੱਖ ਦਾ ਉੱਤਰ ਸੁਣ ਕੇ ਉਸ ਗੋਰੇ ਨੇ ਆਪਣੀ ਕਥਾ ਸੁਣਾਈ:

‘ਦੂਜੀ ਵਰਲਡ ਜੰਗ ਵੇਲੇ ਅਸੀਂ ਸਿੱਖ ਫ਼ੌਜੀਆਂ ਨਾਲ ਸਾਂ। ਉੱਤਰੀ ਅਫ਼ਰੀਕਾ ਉੱਤੇ ਜਰਮਨ ਨੇ ਬਹੁਤ ਜ਼ਬਰਦਸਤ ਹਮਲਾ ਕੀਤਾ ਸੀ। ਅੰਗਰੇਜ਼ਾ ਦਾ ਬਹੁਤ ਨੁਕਸਾਨ ਹੋਇਆ। ਉਸ ਹਮਲੇ ਵਿਚ ਮੇਰੇ ਵੀ ਗੋਲੀਆਂ ਲੱਗੀਆਂ। ਮੈਂ ਤੁਰ ਨਹੀਂ ਸੀ ਸਕਦਾ। ਮੇਰੇ ਨਾਲ ਦੇ ਇੱਕ ਸਿੱਖ-ਸਾਥੀ ਨੇ ਵਰ੍ਹਦੀਆਂ ਗੋਲੀਆਂ ਦੀ ਪਰਵਾਹ ਨਾ ਕਰਦੇ ਹੋਏ ਮੈਨੂੰ ਆਪਣੀ ਪਿੱਠ ਤੇ ਲੈ ਕੇ, ਉਸ ਮੋਰਚੇ ਤੋਂ ਕੱਢ ਕੇ ਬਚਾਅ ਵਾਲੀ ਥਾਂ ਤੇ ਲੈ ਆਂਦਾ। ਜੇਕਰ ਮੈਂ ਅੱਜ ਜੀਉਂਦਾ ਹਾਂ, ਇਹ ਮੇਰੇ ਬੱਚੇ ਹਨ, ਇਹ ਸਭ ਇਕ ਸਿੱਖ ਦੀ ਬਹਾਦਰੀ ਦਾ ਫਲ ਹੈ। ਮੈਨੂੰ ਸਿੱਖ ਬਹੁਤ ਪਿਆਰੇ ਲੱਗਦੇ ਹਨ। ਜੇਕਰ ਉਹ ਸਿੱਖ ਮੇਰੀ ਜਾਨ ਨਾ ਬਚਾਉਂਦਾ ਤਾਂ ਹੋਰ ਕਿਸੇ ਨੇ ਉਸ ਭਿਅੰਕਰ ਗੋਲੀਆਂ ਦੇ ਮੀਂਹ ਤੋਂ ਚੁੱਕਣਾ ਨਹੀਂ ਸੀ, ਮੈਂ ਉਥੇ ਪਿਆ ਹੀ ਰਹਿੰਦਾ ਤੇ ਮਰ ਜਾਂਦਾ’।

ਅਮਰੀਕਾ ਦੀ ਧਰਤੀ, ਜੋ ਤਿੰਨ ਮਹੀਨੇ ਓਪਰੀ-ਓਪਰੀ ਤੇ ਬੇਗਾਨੀ ਗੋਰਿਆਂ ਦੀ ਧਰਤੀ ਲੱਗਦੀ ਰਹੀ ਸੀ, ਅੱਜ ਸਿੱਖ ਲਈ ਉਹ ਆਪਣਾ ਦੇਸ਼ ਲੱਗਣ ਲੱਗ ਗਈ ਸੀ। ਸਿੱਖੀ ਅਸੂਲਾਂ ਤੇ ਚੱਲਣ ਨਾਲ ਹੀ ਸਿੱਖ ਧਰਮ ਬਾਰੇ ਦੁਨੀਆਂ ਵਿਚ ਅਸੀਂ ਆਪਣਾ ਸਤਿਕਾਰ ਵਧਾ ਸਕਦੇ ਹਾਂ। ਕਿਸੇ ਸਿੱਖ ਦੀ ਕਈ ਸਾਲ ਪਹਿਲਾਂ ਕੀਤੀ ਸੇਵਾ ਦਾ ਫਲ ਕਿਤਨੀ ਦੂਰ ਤੱਕ ਫੈਲ ਗਿਆ ਸੀ। ਅੱਗੋਂ ਉਸ ਦੇ ਪੁੱਤਰ ਨੇ ਵੀ ਆਪਣੇ ਮਿੱਤਰਾਂ ਨੂੰ ਇਸ ਬਾਰੇ ਜ਼ਰੂਰ ਦੱਸਿਆ ਹੋਵੇਗਾ।
{ਸਾਡਾ ਵਿਰਸਾ-ਸਾਡਾ ਗੌਰਵ, ਜੁਲਾਈ 91}
Reply Quote TweetFacebook
Amazing and Inspiring!
Reply Quote TweetFacebook
Great Post !!

Bhul Chuk Maaf !!
Reply Quote TweetFacebook
A Sikh should never stop doing Neki (goodness). As this example proves, dividends of a single good act are reaped by many future generations.

Great post!

Kulbir Singh
Reply Quote TweetFacebook
The author, Dr Gurbaksh Singh Ji, Dean, PAU, Ludhiana is a very good speaker and writer on sikhism. His books carry many such inspirative stories.
Reply Quote TweetFacebook
The author, Dr Gurbaksh Singh Ji, Dean, PAU, Ludhiana is a very good speaker and writer on sikhism. His books carry many such inspirative stories.

==============================================================================================

Is he same Gurbakash singh who has relocated to India and is associated with IOSS?
Reply Quote TweetFacebook
Dr.Gurbakhsh Singh

Born in the village of , Gill , Distt. Ludhiana Punjab on September 15th 1927 . Studied Lyallpur and Khalsa College , Amritsar. Obtained PH. D. degree from Ohio State University U.S.A. in 1963 and served as a Professor and Dean at Punjab Agricultural Univercity Ludhiana.
Reply Quote TweetFacebook
MB Singh ji

He is the same person who is associated with IOSS. Many times all that glitters is not gold.
Reply Quote TweetFacebook
Veer JI, what IOSS stands for ji?
Reply Quote TweetFacebook
MB Singh ji

IOSS is short form of Institute of Sikh Studies based at Chandigarh. It was started by two babus doing 8 AM to 5 PM job in Punjab Govt offices. They are late now and found this body after retirement. Their names were Daljit Singh and Jagjit Singh.
They had other supporters mostly from missionary schools supporting kala afghana ideology.
Reply Quote TweetFacebook
Thank you Veer inder Singh Ji, for that information. Personally, I appreciate his intellect and sikh missionary spirit. Being highly educated and a research scientist, he has less chances of falling in "Kala Afgana Trap". He always speaks and writes in a very logical way.

I do know that he is "unable to read Gurmat in many of the historic Sakhies of Guru Sahib"; but I always give him plus points for his style of presentation. He is honest, I believe. It may not be gold, but it is golden.

Guru Sahib knows all.
Reply Quote TweetFacebook
Sorry, only registered users may post in this forum.

Click here to login