ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਲਸ਼ਮਣ ਚੇਲਰਾਮ ਤੇ ਦਿੱਲੀ ਕਮੇਟੀ ਦੇ ਇਸ ਘੋਰ ਪਾਪ ਦੀ ਸਜਾ ਕੀ ਹੋਵੇ?

Posted by NiranjanSingh 
PANTHIC.ORG | Published on August 27, 2010




Saroops of Guru Granth Sahib Ji and Gurbani Pothis found in Chelaram's abandoned warehouses reeking with sewerage waste water


Click to view images of the beadbi

ਦਿੱਲੀ ਦੀਆਂ ਸਿੱਖ ਸੰਗਤਾਂ ਦੇ ਹਿਰਦੇ ੧੧ ਅਗਸਤ ੨੦੧੦ ਨੂੰ ਉਸ ਸਮੇਂ ਵਲੂੰਦਰੇ ਗਏ, ਜਦ ਦਿੱਲੀ ਦੇ ਜਮਨਾਪਾਰ ਇਲਾਕੇ ਦੇ ਗੁਰੂ ਹਰਗੋਬਿੰਦ ਇਨਕਲੇਵ ਦੀ ਕੋਠੀ ਨੰ. ੧੩ ਵਿਚ ਲਸ਼ਮਣ ਚੇਲਰਾਮ ਵਲੋਂ ਬਣਾਏ ਗਏ ਇਕ ਗਡਾਉਨ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ਼ ਦੇ ਹਜ਼ਾਰਾ ਸਰੂਪ ਅਤੇ ਪਾਵਨ ਬੀੜਾਂ ਦੇ ਅੰਗ ਸੰਗਤਾਂ ਨੇ ਤਿੰਨ-੨ ਫੁੱਟ ਗਹਿਰੇ ਗੰਦੇ ਸੀਵਰੇਜ ਦੇ ਪਾਣੀ ਵਿਚੋਂ ਕੱਢੇ।

Click to view Chelaram's Massive Sacrilege of Sikh Scriptures

੧੧ ਅਗਸਤ ਨੂੰ ਸਵੇਰੇ ਲਗਭਗ ੧੦ ਵਜੇ ਤੋਂ ਸੰਗਤਾਂ ਵਲੋਂ ਆਰੰਭ ਕੀਤਾ ਗਿਆ ਇਹ ਉਪਰੇਸ਼ਨ ਰਾਤ ੨ ਵਜੇ ਤੀਕ ਚੱਲਿਆ। ਲੱਗਭਗ ਸਾਰੀ ਦਿੱਲੀ ਤੋਂ ਹਜ਼ਾਰਾਂ ਦੀ ਤਦਾਦ ਵਿਚ ਸਿੱਖ ਸੰਗਤਾਂ ਉੱਥੇ ਇਕੱਤਰ ਹੋ ਗਈਆ ਸਨ। ੧੫੦ ਤੋਂ ਵੱਧ ਕਾਰਾਂ ਅਤੇ ਜੀਪਾਂ ਵਿਚ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਅਤੇ ਅੰਗ ਜਮਨਾਪਾਰ ਇਲਾਕੇ ਦੇ ਡੇਰਾ ਬਾਬਾ ਕਰਮ ਸਿੰਘ ਗੁਰਦੁਆਰਾ ਸਾਹਿਬ ਵਿਚ ਲੇਜਾਣ ਦੀ ਸੇਵਾ ਸੰਗਤਾਂ ਸਜਲ ਨੇਤਰਾਂ ਨਾਲ ਕਰਦੀਆਂ ਦੇਖੀਆ ਗਈਆਂ। ਸੰਗਤਾਂ ਵਿਚੋਂ ਕਈ ਗੁਰਸਿੱਖਾਂ ਦੀਆਂ ਤਾਂ ਇਹ ਘੋਰ ਬੇਅਦਬੀ ਦੇਖ ਕੇ ਉਚੀਆਂ-੨ ਭੂਪਾਂ ਨਿਕਲ ਗਈਆਂ ਸਨ। ਜਮਨਾਪਾਰ ਇਲਾਕੇ ਦੇ ਵੱਖ-੨ ਗੁਰਦੁਆਰਿਆਂ ਤੋਂ ਸੰਗਤਾਂ ਅਲਮਾਰੀਆਂ ਵਿਚ ਰੱਖੇ ਅਤੇ ਘਰਾਂ ਵਿਚੋਂ ਰੁਮਾਲਾ ਲਿਆ ਕੇ ਸਰੂਪਾਂ ਨੂੰ ਗਡਾਉਨ ਵਿਚੋਂ ਕੱਢਣ ਦੀ ਸੇਵਾ ਲਗਭਗ ੧੬ ਘੰਟੇ ਤੱਕ ਨਿਭਾਉਦੀਆਂ ਰਹੀਆਂ। ਡੇਰਾ ਬਾਬਾ ਕਰਮ ਸਿੰਘ ਗੁਰਦੁਆਰਾ ਸਾਹਿਬ ਦੇ ਦਰਜਨਾਂ ਕਮਰੇ ਅਤੇ ਚਾਰ ਮੰਜਲਾਂ ਦੀ ਮੁੱਖ ਗੁਰਦੁਆਰਾ ਇਮਾਰਤ ਇਹਨਾਂ ਪਾਵਨ ਸਰੂਪਾਂ ਨਾਲ ਭਰ ਗਈਆਂ।



ਅਗਲੇ ਦਿਨ ਦਿੱਲੀ ਦੇ ਸਿੱਖ ਨੌਜਵਾਨਾਂ ਵਲੋਂ ਡੇਰੇ ਬਾਬਾ ਕਰਮ ਸਿੰਘ ਗੁਰਦੁਆਰਾ ਸਾਹਿਬ ਵਿਚ ਇਹ ਮੰਗ ਕੀਤੀ ਕਿ ਜਦ ਤੀਕ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਆਪ ਆ ਕੇ ਇਹ ਸਭ ਕੁਝ ਨਹੀਂ ਦੇਖ ਜਾਂਦੇ, ਅਸੀਂ ਤੱਦ ਤੀਕ ਇਹਨਾਂ ਪਾਵਨ ਸਰੂਪਾਂ ਨੂੰ ਹੋਰ ਕਿਧਰੇ ਲੈਜਾਣ ਨਹੀਂ ਦੇਵਾਂਗੇ।

ਸ਼ਹਿਬਾਜ਼ ਖਾਲਸਾ ਦਿੱਲੀ ਇਕਾਈ ਦੇ ਸੱਦੇ ਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਬਲਬੀਰ ਸਿੰਘ ਮੁੱਛਲ ਆਪਣੇ ਸਾਥੀਆਂ ਸਮੇਤ ਇਸ ਚਲਦੀ ਕਾਰਵਾਈ ਦੌਰਾਨ ਹੀ ਦਿੱਲੀ ਪਹੁੰਚ ਚੁੱਕੇ ਸਨ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ, ਜਦ ਦਿੱਲੀ ਕਮੇਟੀ ਦੇ ਪ੍ਰਧਾਨ ਪਰਮਜੀਤ ਸਰਨਾ ਡੇਰਾ ਬਾਬਾ ਕਰਮ ਸਿੰਘ ਗੁਰਦੁਆਰਾ ਸਾਹਿਬ ਆਪਣੀ ਸਫਾਈ ਦੇਣ ਪੁੱਜੇ ਤਾਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਸ਼ਹਿਬਾਜ਼ ਖਾਲਸਾ ਅਤੇ ਵੱਖ-੨ ਜਥੇਬੰਦੀਆਂ ਨਾਲ ਸੰਬੰਧਿਤ ਨੌਜ਼ਵਾਨਾਂ ਦੇ ਬਾਰੀ ਰੋਸ਼ ਦਾ ਸਾਹਮਣਾ ਕਰਨਾ ਪਿਆ। ਨੌਜਵਾਨਾਂ ਅਤੇ ਸੰਗਤਾਂ ਦਾ ਰੋਸ ਇਤਨਾਂ ਸੀ ਕਿ ਪਰਮਜੀਤ ਸਰਨੇ ਨੂਮ ਆਪਣੇ ਜੋੜੇ ਉੱਥੇ ਛੱਡ ਕੇ ਭੱਜਣਾ ਪਿਆ। ਸਰਨੇ ਦੇ ਕਾਰ ਵਿਚ ਬੈਠ ਕੇ ਭੱਜਣ ਦੇ ਦੌਰਾਨ ਨੌਜਵਾਨਾਂ ਨੇ ਉਸ ਦੀ ਕਾਰ ਤੇ ਲੱਤਾਂ ਅਤੇ ਘਸੁਨਾਂ ਦਾ ਮੀਂਹ ਵਰਸਾ ਦਿੱਤਾ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦੇ ਦਿੱਲੀ ਪਹੁੰਚਣ ਤੇ ਇਹ ਨਿਰਧਾਰਿਤ ਕੀਤਾ ਗਿਆ, ਕਿ ਗੁਰੂ ਸਾਹਿਬ ਦੇ ਸਰੂਪਾਂ ਦਾ ਸਸਕਾਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜਾ ਕੇ ਪੂਰਨ ਗੁਰਮਤਿ ਮਰਿਆਦਾ ਅਨੁਸਾਰ ਕੀਤਾ ਜਾਵੇਗਾ।



ਦਿੱਲੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਇਸ ਬਾਰੇ ਕੁਫਰ ਤੋਲਦੇ ਰਹੇ ਕੇ ਇਸ ਬਾਰੇ ਉਹਨਾਂ ਦਾ ਲਸ਼ਮਣ ਚੇਲਾਰਾਮ ਨਾਲ ਕੋਈ ਸੰਬੰਧ ਨਹੀਂ, ਜਦ ਕਿ ੭ ਸਤੰਬਰ ੨੦੦੫ ਤੋਂ ਅਤੇ ੭ ਸਤੰਬਰ ੨੦੦੭ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼ਹਿਬਾਜ਼ ਖਾਲਸਾ ਵਲੋਂ ਠੋਸ ਸਬੂਤਾਂ ਅਤੇ ਦਸਤਾਵੇਜ਼ਾਂ ਨਾਲ ਇਹ ਸਿਕਾਇਤ ਕੀਤੀ ਗਈ ਸੀਕਿ ਦਿੱਲੀ ਕਮੇਟੀ ਲਸਮਣ ਚੇਲਾਰਾਮ ਨੂੰ ਗੁਰੂ ਸਾਹਿਬ ਦੇ ਹਜ਼ਾਰਾ ਸਰੂਪ ਆਪਣੀ ਪ੍ਰਿਟਿੰਗ ਪ੍ਰੈਸ ਤੋਂ ਛਾਪ ਕੇ ਦੇ ਰਹੀ ਹੈ। ਉਪਰੋਕਤ ਦਸਤਾਵੇਜ਼ ਅਤੇ ਫਾਇਲਾਂ ਅਤੇ ਸੀ.ਡੀ. ਦੀਆਂ ਕਾਪੀਆਂ ਸਮੂਹ ਪੰਥਕ ਜਥੇਬੰਦੀਆਂ, ਪੰਜਾਬ ਦੇ ਮੀਡੀਏ ਅਤੇ ਸਮੂਹ ਸਿੰਘ ਸਾਹਿਬਾਨਾਂ ਨੂੰ ਸੌਂਪ ਦਿੱਤੀਆਂ ਗਈਆਂ ਸਨ। ਲੇਕਿਨ ਅਫਸੋਸ ਕੇ ਸਮਾਂ ਰਹਿੰਦਿਆਂ ਲਸ਼ਮਣ ਚੇਲਰਾਮ ਵਿਰੁਧ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।

ਪਿਛਲੇ ਦਿਨੀ ਦਿੱਲੀ ਦੇ ਮੰਦਰਾਂ ਵਿਚ ਹੋ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ-ਬੇਅਦਬੀ ਦੇ ਚਲਦਿਆਂ ਦਿੱਲੀ ਦੇ ਜਗਰੁਕ ਸਿੱਖ ਨੌਜਵਾਨਾਂ ਵਲੌਂ ਜਦ ਗੁਰੂ ਸਾਹਿਬ ਸਰੂਪ ਸਤਿਕਾਰ ਸਹਿਤ ਮੰਦਰਾਂ ਵਿਚ ਵਾਪਸ ਲਿਆਂਦੇ ਗਏ ਤਾਂ ਦਿੱਲੀ ਕਮੇਟੀ ਦੇ ਆਗੂਆਂ ਦੇ ਉਕਸਾਉਣ ਤੇ ਹੱਲਾ ਸ਼ੇਰੀ ਦੇਣ ਤੇ ਹੀ ਲਸ਼ਮਣ ਚੇਲਾਰਾਮ ਵਲੋਂ ਦਿੱਲੀ ਪੁਲਿਸ ਨੂੰ ਸਿੱਖ ਨੌਜਵਾਨਾਂ ਦੀ ਝੂਠੀ ਸ਼ਿਕਾਇਤ ਕੀਤੀ ਗਈ ਸੀ। ਬਾਅਦ ਵਿਚ ਲਸ਼ਮਣ ਚੇਲਾਰਾਮ ਨੂੰ ਆਪਣੇ ਮੰਦਰ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਪ੍ਰਕਾਸ਼ ਕਰਨ ਲਈ ਦਿੱਲੀ ਕਮੇਟੀ ਵਲੋਂ ਹੀ ਜ਼ੋਰ ਲਾਇਆ ਗਿਆ ਸੀ। ਹੁਣ ਦੇਖਣਾ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਇਸ ਬਿਧ ਘੋਰ-ਬੇਅਦਬੀ ਕਰਨ ਵਾਲੇ ਲਸ਼ਮਣ ਚੇਲਰਾਮ ਅਤੇ ਦਿੱਲੀ ਕਮੇਟੀ ਦੇ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਖਾਲਸਾ ਪੰਥ ਵਲੋਂ ਕੋਈ ਢੁੱਕਵੀਂ ਸਜਾ ਦਿੱਤੀ ਜਾਂਦੀ ਹੈ ਜਾਂ ਨਹੀਂ? ਇਸ ਘੋਰ ਅਪਰਾਧ ਦੀ ਸਜਾ ਕੀ ਹੋਣੀ ਚਾਹੀਦੀ ਹੈ। ਇਸ ਬਾਰੇ ਸਾਨੂੰ ਸਿੱਖ ਸੰਗਤਾਂ ਦੇ ਪ੍ਰਤੀਕਰਮਾਂ ਦਾ ਇੰਤਜ਼ਾਰ ਰਹੇਗਾ।

ਹੁਣ ਤੱਕ ਦੇ ਇਤਿਹਾਸ ਵਿਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਘੋਰ-ਬੇਅਦਬੀ ਦੇ ਸਭ ਤੋਂ ਵੱਡੇ ਕਾਂਡ ਦੀਆਂ ਤਸਵੀਰਾਂ ਅਤੇ ਵੀਡੀਓ ਅਸੀਂ ਸੰਗਤਾਂ ਦੇ ਸਾਹਮਣੇ ਨਹੀ ਸੀ ਲਿਆਉਣਾਂ ਚਾਹੁੰਦੇ ਸਾਂ, ਕਿਉਂਕਿ ਸੰਗਤਾਂ ਇਹ ਸਾਰਾ ਕੁਝ ਦੇਖ ਕੇ ਬਹੁਤ ਭਾਵੁਕ ਅਤੇ ਆਪੇ ਤੋਂ ਬਾਹਰ ਹੋ ਸਕਦੀਆਂ ਸਨ, ਲੇਕਿਨ ਪਿਛਲੇ ਦਿਨੀ Panthic.org ਦੇ ਪਾਠਕਾਂ ਵਲੋਂ ਬਾਰ-੨ ਈਮੇਲਾਂ, ਟੈਲੀਫੂਨਾਂ ਅਤੇ ਕਮੇਂਟਸ ਦੁਆਰਾ ਇਹ ਮੰਗ ਕੀਤੀ ਜਾ ਰਹੀ ਸੀ ਕਿ ਇਹ ਸਾਰਾ ਕੁਝ ਛੇਤੀ ਪ੍ਰਕਾਸ਼ਤ ਕੀਤਾ ਜਾਵੇ, ਆਪਣੇ ਪਾਠਕਾਂ ਅਤੇ ਸੰਗਤਾਂ ਦੇ ਇਸ ਹੁਕਮ ਨੂੰ ਅੱਖੋਂ ਪਰੋਖੇ ਕਰਨਾ ਵੀ ਸਾਡੇ ਲਈ ਬਹੁਤ ਔਖਾ ਸੀ, ਇਸ ਲਈ ਇਹ ਸਾਰੇ ਫੋਟੋ ਅਤੇ ਵੀਡੀਓਸ ਅਸੀਂ ਸੰਗਤਾਂ ਦੇ ਸਨਮੁੱਖ ਰੱਖ ਰਹੇ ਹਾਂ। ਸੰਗਤਾਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਇਹਨਾਂ ਫੋਟੋਆਂ ਨੂੰ ਦੇਖ ਕਿ ਭਾਵੁਕ ਹੋ ਕੇ ਆਪੋ ਬਾਰੇ ਹੋਣ ਦੀ ਬਿਜਾਏ ਗੰਭੀਰਤਾ ਨਾਲ ਇਹ ਸੋਚਿਆਂ ਜਾਵੇ ਕਿ ਅੱਗੇ ਤੋਂ ਅਜਿਹੀ ਕੋਈ ਬੇਅਦਬੀ ਨਾ ਹੋਵੇ ਅਤੇ ਇਸ ਪ੍ਰਕਾਰ ਦੀ ਘੋਰ-ਬੇਅਦਬੀ ਨੂੰ ਭਵਿੱਖ ਕਿਵੇਂ ਰੋਕਿਆ ਜਾਵੇ।

Source: [www.panthic.org]
Reply Quote TweetFacebook
The images really hurt. It's like knives are cutting the chest. Siri Akal Takhat Sahib should take the lead and punish the ones responsible for this extreme act of sacrilege.

Kulbir Singh
Reply Quote TweetFacebook
Quote

Siri Akal Takhat Sahib should take the lead and punish the ones responsible for this extreme act of sacrilege.

Baba Jarnail Singh Bhindravale never waited for Akal Takht Sahib "jathedaar" to deliver justice. This matter shud be brought in front of 5 sarblohi naam abhiyaasi gursikhs (like the ones in Bibeksar Sahib) and they shud give seva to some youths to get the justice.
Reply Quote TweetFacebook
Sorry, only registered users may post in this forum.

Click here to login