ਜਿਂਦ ਨਿਮਾਣੀ...ਜਿਂਦ ਨਿਮਾਣੀ ਨੂੰ ਇਹ ਸਮਜ ਨਾ ਪਹਿਂਦੀ
ਮੁੜ ਮੁੜ ਮਾਇਆ ਵਲਿ ਨੂੰ ਢਹਿਂਦੀ
ਕੀਤੇ ਜਤਨ ਬਹੁਤ ਰੌਕਨ ਦੇ, ਇਹ ਫਿਰ ਨਾਂ ਰੁਕਨੌ ਰਹਿਂਦੀ
ਅਰਦਾਸ ਸੁਨੀਂ ਓਹ ਭਗਤਾਂ ਦੇ ਪਿਆਰੇ, ਕਦ ਖੋਰੇ ਵਸਤ ਰਿਦ ਵਿਚ ਮਹਿਂਗੀ |
ਆਵਾ ਗਵਣ ਵਿਚ ਫਸੀ ਇਹ ਰਹਿਂਦੀ
ਕਦੇ ਪ੍ਰੀਤਮ ਵਲਿ ਨੂੰ ਤੇ ਕਦੇ ਮਾਯਾ ਵਲਿ ਨੂੰ ਢਹਿਂਦੀ
ਇਕ ਦੀ ਇਹ ਕਦੇ ਹੌਕੇ ਨਾਂ ਰਹਿਂਦੀ
ਅਰਦਾਸ ਸੁਨੀਂ ਓਹ ਭਗਤਾਂ ਦੇ ਪਿਆਰੇ, ਕਦ ਖੋਰੇ ਵਸਤ ਰਿਦ ਵਿਚ ਮਹਿਂਗੀ |
ਧਨੁ ਓਹ ਘੜੀ ਜਦ ਅਪਨੇ ਪ੍ਰੀਤਮ ਨੂੰ ਇਹ ਮਿਲ ਪਹਿਂਦੀ
ਮਿਲ ਪ੍ਰੀਤਮ ਇਹ ਨਿਵ ਨਿਵ ਪਹਿਂਦੀ
ਝੋਲ ਪਿਆਲਾ ਰਸ ਦਾ ਇਹ ਪਿਂਦੀ
ਵਿਚ ਮਜਲਸ ਭਾਰੀ ਇਹ ਖਿੜ ਖਿੜੈਂਦੀ
ਅਰਦਾਸ ਸੁਨੀਂ ਓਹ ਭਗਤਾਂ ਦੇ ਪਿਆਰੇ, ਕਦ ਖੋਰੇ ਵਸਤ ਰਿਦ ਵਿਚ ਮਹਿਂਗੀ |
ਪਿਆਰੇ ਜੀਉ...
ਕਦ ਅਜਿਹਾ ਸਮਾਂ ਆਵੇ
ਜਦ ਇਹ ਪ੍ਰੀਤਮ ਵਲ ਨੂ ਹੀ ਜਾਵੇ
ਕਤੇ ਵਸ ਇਹ ਰਸ ਸਦਾ ਸਦਾ ਸਦਾ ਲਈ ਜਾਵੇ
ਖਿਨ ਖਿਨ ਖਿਨ ਆਪਣੇ ਪ੍ਰੀਤਮ ਨੂ ਹੀ ਰਾਵੇ
ਜੌਤੀ ਜੋਤ ਹੋਏ ਕੈ ਆਪਣੇ ਪ੍ਰੀਤਮ ਨੂ ਹੀ ਭਾਵੇ
ਅਰਦਾਸ ਸੁਨੀਂ ਓਹ ਭਗਤਾਂ ਦੇ ਪਿਆਰੇ, ਹੁਣ ਵਸੁ ਰਿਦ ਵਿਚ ਤੂ ਹੀ ਜਾਵੇਂ, ਹੁਣ ਵਸੁ ਰਿਦ ਵਿਚ ਤੂ ਹੀ ਜਾਵੇਂ, ਹੁਣ ਵਸੁ ਰਿਦ ਵਿਚ ਤੂ ਹੀ ਜਾਵੇਂ...
ਨਿਮਾਣਾ ਜਿਹਾ ਜਤਨ
bhul chuk maaf
Gurinder Singh