ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਇੰਟਰਨੈਟ ਤੇ ਗੁਰਸਿਖ ਚੁਕੰਨੇ ਰਹਿਣ

Posted by MB Singh 
Waheguru Ji Ka Khalsa Waheguru Ji KI Fateh

The message I received from kartarpursahib@yahoo.co.uk is being shared.


ਇੰਟਰਨੈਟ ਤੇ ਗੁਰਸਿਖ ਚੁਕੰਨੇ ਰਹਿਣ

ਗੁਰਸਿਖ ਆਪਣੇ ਸਿੱਖ ਵੀਰਾਂ, ਭੈਣਾਂ ਤੇ ਬੱਚਿਆਂ ਨੂੰ ਮੇਰੀ ਸਲਾਹ ਹੈ ਕਿ ਬਿਨਾਂ ਜਾਣ ਪਛਾਣ ਦੇ ਕਿਸੇ ਨਾਲ ਇੰਟਰਨੈੱਟ ਤੇ ਪਤ੍ਰ ਵਿਹਾਰ (Correspondence) ਨਾਂ ਕਰੋ। ਯਾਦ ਰਖੋ ਲਾਲਚ ਵਿਚ ਆ ਕੇ ਬੰਦਾ ਫਸਦਾ ਹੈ। ਮੇਰੇ ਨੋਟਿਸ ਵਿਚ ਆਇਆ ਹੈ ਕਿ ਤੁਹਾਨੂੰ ਐਵੇ ਹੀ ਮੇਲ ਆ ਜਾਂਦੀ ਹੈ ਕਿ ਤੁਹਾਡਾ ਜੀ ਇਨਾਮ ਨਿਕਲਿਆ ਹੈ ਤੇ ਆਪਣੇ ਬੈਂਕ ਅਕਾਊਂਟ ਦੀ ਡਿਟੇਲ ਭੇਜੋ। ਜਾਂ ਇਸ ਪ੍ਰਕਾਰ ਦੇ ਹੋਰ ਲਾਲਚ ਦਿਤੇ ਜਾਂਦੇ ਹਨ। ਮੈ ਇਹ ਵੀ ਦੇਖਦਾ ਹਾਂ ਕਿ ਗੁਪਤ ਐਜੰਸੀਆਂ ਸਿੱਖਾਂ ਨੂੰ ਗਰਮ ਗਰਮ ਮੇਲ ਭੇਜਦੀਆਂ ਹਨ। ਜਿਵੇਂ ਖਾਲਿਸਤਾਨ ਬਾਬਤ ਕੋਈ ਜਾਣਕਾਰੀ ਭੇਜਣਾ। ਕੋਈ ਗਰਮ ਵੀਡਿਓ ਆਦਿ। ਇਨਾਂ ਨੂੰ ਬੇਸ਼ੱਕ ਦੇਖੋ ਪਰ ਭੇਜਣ ਵਾਲੇ ਨੂੰ ਜਵਾਬ ਨਹੀ ਦੇਣਾ। ਉਹਦਾ ਧੰਨਵਾਦ ਨਹੀ ਕਰਨਾਂ। ਨਹੀ ਤਾਂ ਤੁਹਾਡਾ ਆਈਡੀ ਉਨਾਂ ਦੇ ਨਿਸ਼ਾਨੇ ਤੇ ਆ ਜਾਂਦਾ ਹੈ। ਆਰ ਐਸ ਐਸ ਜਿਹੀਆਂ ਕਟੜਵਾਦੀ ਅਜੈਸੀਆਂ ਕਰੋੜਾਂ ਰੁਪਏ ਖਰਚ ਕੇ ਗੁਰਸਿੱਖਾਂ ਨੂੰ ਗੁਮਰਾਹ ਕਰ ਰਹੀਆਂ ਹਨ। ਇਨ੍ਹਾਂ ਤੋ ਸੁਚੇਤ ਰਹਿਣ ਦੀ ਜਰੂਰਤ ਹੈ। ਯਾਦ ਰਖੋ ਗੁਰਸਿਖਾਂ ਨੂੰ ਗੁਮਰਾਹ ਕਰਨ ਵਾਸਤੇ ਵੱਖ ਵੱਖ ਹੱਥਕੰਡੇ ਵਿਰੋਧੀ ਵਰਤ ਰਹੇ ਹਨ। ਇਹ ਅਕਸਰ ਅਕਾਲ ਤਖਤ ਤੇ ਹਮਲਾ ਕਰਦੇ ਹਨ। ਅਜ ਕਲ ਇਹ ਲੋਕ ਦਸਮ ਗ੍ਰੰਥ ਦੇ ਮਜਮੂਨ ਰਾਂਹੀ ਗੁਰਸਿੱਖਾਂ ‘ਚ ਭਰਮ ਪੈਦਾ ਕਰ ਰਹੇ ਹਨ। ਕੀ ਤੁਹਾਨੂੰ ਪਤਾ ਹੈ ਕਿ ਇਹ ਸਾਬਤ ਹੋ ਚੁੱਕਾ ਹੈ ਕਿ ਕਨੇਡਾ ਵਾਲਾ ਕਾਲਾ ਅਫਗਾਨਾ ਸਰਕਾਰੀ ਅਜੈਸੀਆਂ ਦਾ ਬੰਦਾ ਸੀ? ਚੰਡੀਗੜ੍ਹ ਵਾਲਾ ਸਪੋਸਕਸਮੈਨ ਅਖਬਾਰ ਵੀ ਅਜੈਸੀਆਂ ਸ਼ੁਰੂ ਕੀਤਾ ਸੀ।ਯਾਦ ਰਖੋ ਅਕਾਲ ਤਖਤ ਤੋਂ ਇਸ ਦੇ ਖਿਲਾਫ ਹੁਕਮਨਾਮਾ ਜਾਰੀ ਹੋ ਚੁੱਕਾ ਹੈ। ਯਾਦ ਰਖੋ ਇੰਟਰਨੈਟ ਤੇ ਅਜੈਸੀਆਂ ਤੇ ਆਰ ਆਰ ਐਸ ਦੇ ਬੰਦਿਆਂ ਦੀ ਪਛਾਣ ਸੌਖੀ ਹੀ ਹੁੰਦੀ ਹੈ: ਇਹ ਆਪਣਾ ਅਸਲੀ ਨਾਂ, ਐਡਰੈਸ ਤੇ ਟੈਲੀਫੂਨ ਨੰਬਰ ਨਹੀ ਦੇ ਸਕਦੇ ਹੁੰਦੇ। ਸੋ ਜੇ ਕਿਸੇ ਮੇਲ ਵਿਚ ਭੇਜਣ ਵਾਲੇ ਦਾ ਪਤਾ ਟਿਕਾਣਾ ਨਹੀ ਦਿਤਾ ਤਾਂ ਉਸ ਤੇ ਜਰੂਰ ਸ਼ੱਕ ਕਰੋ। ਉਹ ਵੈਬਸਾਈਟਾਂ ਜਿਨਾਂ ਵਿਚ ਅਗਲੇ ਨੇ ਆਪਣਾ ਐਡਰੈਸ ਨਹੀ ਦਿਤਾ ਉਸ ਤੇ ਵੀ ਸ਼ੱਕ ਕਰੋ। ਗੁਰਸਿੱਖਾਂ ਨੂੰ ਚੁਕੰਨੇ ਰਹਿਣ ਦੀ ਜਰੂਰਤ ਹੈ। ਅਸੀ ਭਾਰਤ ਸਰਕਾਰ ਨੂੰ ਤਕ ਵੀ ਆਪਣਾ ਰੋਸ ਜਿਤਾਉਦੇ ਹਾਂ ਕਿਸੇ ਸੈਕੂਲਰ ਮੁਲਕ ਵਿਚ ਨਾਗਰਿਕਾਂ ਤੇ ਅਜਿਹੀ surveillance ਉਨਾਂ ਦੇ ਮੂਲ ਅਧਿਕਾਰਾਂ ਦਾ ਉਲੰਘਣ ਹੈ:- Violation of fundamental rights
ਗੁਰੁ ਹਮੇਸ਼ਾਂ ਤੁਹਾਡੇ ਅੰਗ ਸੰਗ ਹੈ। ਬਸ ਮਹਿਸੂਸ ਕਰੋ। ਚੜ੍ਹਦੀ ਕਲਾਂ ਵਿਚ ਰਹਿਣਾ ਹੈ ਤਾਂ ਨਿਤਨੇਮ ਵਿਚ ਪੱਕੇ ਹੋ ਜਾਓ। ਜਿਹੜੇ ਸਿੱਖ ਨੂੰ ਅਜੇ ਜਪੁਜੀ ਯਾਦ ਨਹੀ ਹੋਇਆ ਉਹ ਸਮਝੋ ਸਿੱਖੀ ਦੀ ਮਾਤਰ ਪ੍ਰਕਰਮਾ ਹੀ ਕਰ ਰਿਹਾ ਹੈ ਤੇ ਚਿੰਤਾ ਵਿਚ ਡੁਬਿਆ ਰਹਿਦਾ ਹੈ।

ਭਬੀਸ਼ਨ ਸਿੰਘ ਗੁਰਾਇਆ
ਅੰਮ੍ਰਿਤਸਰ
Reply Quote TweetFacebook
Sorry, only registered users may post in this forum.

Click here to login