ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਫਿਰਿਆ ਮੱਕਾ ਕਲਾ ਦਿਖਾਰੀ - A Haaji's Eye Witness Account

Posted by JASJIT SINGH 
ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਲੋਂ ਸਾਰੇ ਜਗਤ ਵਿਖੇ ਆਪਣੀ ਕ੍ਰਿਸ਼ਮਈ ਕਲਾ ਵਖੇਰ ਇਸਦੀ ਤਪਦੀ ਬਲਦੀ ਲੋਕਾਈ ਨੂੰ ਨਾਮ ਦੁਆਰਾ ਸੀਤਲਤਾ ਬਖਸ਼ ਸੱਚਖੰਡੀ ਰਾਹਾਂ ਦੇ ਪਾਂਧੀ ਬਣਾ ਦਿੱਤਾ। ਗੁਰੂ ਸਾਹਿਬਾਂ ਨੇ ਕਿਸੇ ਖਾਸ ਖਿਤੇ, ਮਜ਼ਹਬ, ਜਾਤ, ਨਸਲ, ਰੂਪ ਰੰਗ, ਊਚ ਨੀਚ ਅਤੇ ਨਰ ਨਾਰੀ ਦੇ ਭਿੰਨ ਭੇਦ ਤੋਂ ਬਗੈਰ ਸਭਨਾਂ ਨੂੰ ਮਾਣ ਬਖਸ਼ ਅਕਾਲ ਪੁਰਖ ਦੇ ਚਰਨੀ ਲਾਇਆ। ਗੁਰੂ ਨਾਨਕ ਸਾਹਿਬ ਦਸਾਂ ਹੀ ਸਰੀਰਕ ਜਾਮਿਆ ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚ ਸਮੇਂ ਸਮੇਂ ਤੇ ਜੋ ਕੌਤਕ ਵਰਤਾਏ ਅਤੇ ਵਰਤਾ ਰਹੇ ਹਨ ਉਹਨਾ ਦਾ ਪੂਰੇ ਸੰਸਾਰ ਵਿਚ ਕੋਈ ਸਾਹਨੀ ਨਹੀਂ। ਮੱਕੇ ਮਦੀਨੇ ਦੀ ਉਦਾਸੀ ਦੌਰਾਨ ਜੋ ਕੌਤਕ ਵਰਤਾਏ ਉਹ ਭੀ ਕਿਸੇ ਤੋਂ ਲੁਕੇ ਛਿਪੇ ਨਹੀਂ। ਖ਼ਾਸਕਾਰ ਮੱਕਾ ਸ਼ਰੀਫ ਵਿਖੇ ਜੋ ਕੌਣਕ ਵਰਤਿਆ ਉਸਨੂੰ ਭਾਈ ਸਾਹਿਬ ਭਾਈ ਗੁਰਦਾਸ ਇਉਂ ਬਿਆਨਦੇ ਹਨ:

ਬਾਬਾ ਫਿਰਿ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ॥
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ॥
ਬੈਠਾ ਜਾਇ ਮਸੀਤ ਵਿਚਿ ਜਿਥੈ ਹਾਜੀ ਹਜਿ ਗੁਜਾਰੀ॥
ਜਾ ਬਾਬਾ ਸੁਤਾ ਰਾਤਿ ਨੋ ਵਲਿ ਮਹਿਰਾਬੇ ਪਾਇ ਪਸਾਰੀ॥
ਜੀਵਣਿ ਮਾਰੀ ਲਤਿ ਦੀ ਕੇਹੜਾ ਸੁਤਾ ਕੁਫ਼ਰ ਕੁਫ਼ਾਰੀ॥
ਲਤਾਂ ਵਲਿ ਖੁਦਾਇ ਦੇ ਕਿਉ ਕਰਿ ਪਇਆ ਹੋਇ ਬਜਿਗਾਰੀ॥
ਟੰਗਂੋ ਪਕੜਿ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ
ਹੋਇ ਹੈਰਾਨੁ ਕਰੇਨਿ ਜੁਹਾਰੀ ॥੩੨॥


ਹੁਣ ਅੱਜ ਦੇ ਯੁੱਗ ਵਿਚ ਇਸ ਗੱਲ ਤੋਂ ਮੁਨਕਰ ਹੋਣ ਵਿਚ ਕਈ ਗੁਰੂ ਘਰ ਦੇ ਅਸ਼ਰਧਾਵਾਨ ਸਿੱਖਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਜੀ ਇਵੇਂ ਕਿਵੇਂ ਹੋ ਸਕਦਾ ਹੈ ਕਿ ਮੱਕਾ ਫਿਰ ਜਾਵੇ ਜਾਂ ਝੁਕ ਜਾਵੇ ਇਹ ਤਾਂ ਕੁਦਰਤ ਦੇ ਨਿਯਮਾ ਅਨੁਸਾਰ ਸੰਭਵ ਹੀ ਨਹੀਂ, ਇਮਾਰਤ ਢਹਿ ਸਕਦੀ ਹੈ ਘੁੰਮ ਕਿਵੇ ਸਕਦੀ ਹੈ ਜਾਂ ਸਿਜਦਾ ਕਿਵੇਂ ਕਰ ਸਕਦੀ ਹੈ। ਨਾਮ ਕਮਾਈ ਦੀ ਅਣਹੋਂਦ ਕਾਰਨ ਉਹ ਲੋਕ ਇਹ ਗੱਲ ਭੁੱਲ ਜਾਂਦੇ ਹਨ ਕਿ ਕੁਦਰਤ ਨੂੰ ਚਲਾਉਣ ਵਾਲਾ ਕਰਤਾ ਜਦ ਖੁਦ ਹੀ ਗੁਰੂ ਨਾਨਕ ਸਾਹਿਬ ਦੇ ਰੂਪ ਵਿਚ ਇਸ ਧਰਤੀ ਤੇ ਪ੍ਰਗਟ ਹੋਇ ਆਇਆ ਹੈ ਤਾਂ ਦਿਸਦੇ ਕੁਦਰਤੀ ਨਿਯਮ ਉਸਦੇ ਅੱਗੇ ਕੀ ਹਨ ਕੁਝ ਵੀ ਨਹੀਂ।

ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ। (ਪੰਨਾ ੨੭੭)

ਹੁਣ ਦੱਸੋ ਇਥੇ ਕੁਦਰਤ ਦੇ ਕਿਹੜੇ ਨਿਯਮ ਨੂੰ ਲਾਗੂ ਕਰੋਗੇ। ਬਿਨਾ ਸਵਾਸ ਤੋਂ ਭਲਾ ਰਹਿ ਸਕਦਾ ਹੈ ਕੋਈ? ਕਦਾਚਿਤ ਹੀ ਨਹੀਂ ਪਰ ਜੇ ਅਕਾਲ ਪੁਰਖ ਆਪ ਹੀ ਚਾਹੇ ਤਾਂ ਉਹ ਰੱਖ ਭੀ ਸਕਦਾ ਹੈ। ਸੋਈ ਗੱਲ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਈ ਹੈ ਕਿ ਤਰਕਾਂ ਕੁਤਰਕਾਂ ਨਾਲ ਕੁਦਰਤ ਦੀ ਵਡਿਆਈ ਕਦੇ ਵੀ ਸਮਝ ਨਹੀਂ ਆ ਸਕਣੀ ਸੋ ਭਲਾ ਇਸੇ ਵਿਚ ਹੀ ਜੋ ਗੁਰੂ ਸਾਹਿਬਾਂ ਨੇ ਕਿਹਾ ਜਾ ਕਮਾਇਆ ਉਸਨੂੰ ਸਤਿ ਸਤਿ ਕਰਕੇ ਮੰਨੀਏ। ਹੁਣ ਮੱਕੇ ਵਿਖੇ ਵਰਤੇ ਕੌਤਕ ਵਾਰੇ ਭਾਈ ਸਾਹਿਬ ਰਣਧੀਰ ਸਿੰਘ ਜੀ ਵੀ ਪੁਸਤਕ ਗੁਰਮਤਿ ਲੇਖ ਵਿਚ ਲਿਖਦੇ ਹਨ:

“ਅੱਜ ਕੱਲ੍ਹ ਦੇ ਨਵੀਨ ਕਾਢੂ ਇਹੋ ਕਹਿੰਦੇ ਹਨ, ਬੜੇ ਬੜੇ ਗਿਆਨੀ ਇਹੋ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਮੱਕਾ ਨਹੀ ਫੇਰਿਆ, ਲੋਕਾਂ ਦੇ ਦਿਲ ਫੇਰ ਦਿੱਤੇ। ਇਸ ਗੱਲ ਨੂੰ ਨਵੀਂ ਰੋਸ਼ਨੀ ਵਾਲੇ ਛੇਤੀ ਕਬੂਲ ਕਰ ਲੈਂਦੇ ਹਨ। ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦਿਲ ਆਦਿ ਨਹੀ ਫੇਰੇ, ਮੱਕਾ ਫੇਰ ਦਿਤਾ ਤੇ ਹੁਣ ਤਕ ਫਿਰਿਆ ਹੋਇਆ ਹੈ, ਤੇ ਜ਼ਾਹਰ ਕਲਾ ਦਿਸ ਰਹੀ ਹੈ। ਗੁਰੂ ਨਾਨਕ ਸਾਹਿਬ ਦਾ ਰਾਜ ਨਵਾਂ ਖੰਡਾਂ ਵਿਚ ਫੈਲ ਰਿਹਾ ਹੈ ਅਤੇ ਹੁਣ ਤਕ ਫੈਲ ਰਿਹਾ ਹੈ…”।

ਸਪੱਸ਼ਟ ਹੈ ਜਿਵੇਂ ਇਹਨਾਂ ਬ੍ਰਹਮ ਗਿਆਨੀ ਸੱਜਣਾ ਨੇ ਕਿਹਾ ਹੈ ਸਾਡੀ ਵੀ ਭਲਾਈ ਇਸੇ ਵਿਚ ਹੀ ਕਿ ਗੁਰੂ ਸਾਹਿਬ ਜੀ ਦੇ ਇਸ ਕੌਤਕ ਨੂੰ ਸਤਿ ਜਾਣੀਏ। ਪਰ ਨਹੀਂ ਸਾਨੂੰ ਹੁਣ ਵਾਦੀ ਲੱਗ ਗਈ ਹੈ ਕਿ ਰੱਬ ਦੀ ਹੋਂਦ ਤੋਂ ਮੁਨਕਰ ਲੋਕਾ ਦੀ ਦੇਖਾ ਦੇਖੀ ਅਸੀਂ ਵੀ ਗੁਰੂ ਘਰ ਵਿਖੇ ਇਹ ਧਾਰਨਾ ਫੜ ਲਈ ਹੈ ਕਿ ਦੇਖੇ ਬਿਨਾਂ ਯਕੀਨ ਨਹੀਂ। ਕੁਝ ਹਦ ਤੱਕ ਤਾਂ ਇਹ ਧਾਰਨਾ ਠੀਕ ਭੀ ਕਹੀ ਜਾ ਸਕਦੀ ਹੈ ਪਰ ਗੁਰੂ ਉਤੇ ਜਾਂ ਗੁਰੂ ਵਾਲੇ ਅਭੇਦਤਾ ਵਾਲੇ ਸਿੱਖਾ ਉਤੇ ਤਾਂ ਘੱਟੋ ਘੱਟੋ ਇਸਨੂੰ ਨਾ ਢੁਕਾਈਏ।

ਪਿਛਲੇ ਸਾਲ ਨਿਊਜਰਸੀ ਸਮਾਗਮ ਤੇ ਗੁਰੂ ਘਰ ਦੇ ਅਨਿੰਨ ਸਿੱਖ ਤੇ ਦਾਸ ਦੇ ਪੁਰਾਣੇ ਜਾਨਣ ਵਾਲੇ ਗੁਰਸਿੱਖ ਭਾਈ ਸਾਹਿਬ ਸਾਧੂ ਸਿੰਘ ਜੀ ਬਹਿਲਪੁਰ ਜੋ ਕਿ ਅਜਕਲ ਕੈਲੇਫੋਰਨੀਆ ਹਨ ਉਹਨਾਂ ਨਾਲ ਤਕਰੀਬਨ ਦੋ ਦਹਾਕਿਆ ਬਾਅਦ ਹੀ ਮੇਲ ਹੋਇਆ। ਹੋਰਨਾਂ ਵਿਚਾਰਾਂ ਤੋਂ ਇਲਾਵਾ ਦਾਸ ਕੋਲ ਹੱਥਲਾ ਲੇਖ ਦੇ ਕੇ ਗਏ ਜੋ ਕਿ ਕਾਫੀ ਸਮਾਂ ਪਹਿਲੋਂ ਰਸਾਲਾ ‘ਸੰਤ ਸਿਪਾਹੀ’ ਅਤੇ ਹੋਰ ਕਿਸੇ ਪੰਥਕ ਰਸਾਲੇ ਵਿਚ ਭੀ ਛਪਿਆ ਸੀ। ਇਸ ਲੇਖ ਦੇ ਕਰਤਾ ਹਨ ਸਰਦਾਰ ਸੋਹਣ ਸਿੰਘ ਠੇਕੇਦਾਰ, ਚੰਡੀਗੜ੍ਹ। ਇਹ ਲੇਖ ਤਕਰੀਬਨ ਪੰਜ ਛੇ ਦਹਾਕੇ ਪਹਿਲਾਂ ਲਿਖਿਆ ਗਿਆ ਜਾਪਦਾ ਹੈ ਜੇਕਰ ਇਸਦਾ ਬੋਧ ਕਿਸੇ ਨੂੰ ਹੋਵੇ ਤਾਂ ਦਾਸ ਨੂੰ ਜਰੂਰ ਦੱਸਣਾ ਜੀ। ਲੇਖ ਪੇਸ਼ ਹੈ ਜੀ।
ਮੱਕੇ ਬਾਰੇ ਇਕ ਹਾਜੀ ਦੇ ਵਿਚਾਰ

ਇਹ ਗਲਬਾਤ ਸੰਨ ੧੯੧੭-੧੮ ਵਿਚ ਜਦ ਇਹ ਲੇਖਕ ਲਾਰੰਸ ਸਕੂਲ ਕੋਹਮਰੀ ਵਿਚ ਬਤੌਰ ਓਵਰਸੀਅਰ ਲੱਗਾ ਹੋਇਆ ਸੀ (ਦਾਸ) ਨਾਲ ਸਕੂਲ ਦਾ ਪ੍ਰਿੰਸੀਪਲ ਇਕ ਅੰਗਰੇਜ਼ ਸੀ ਜਿਸਦੇ ਪਾਸ ਇਕ ਸਫੈਦ ਰੀਸ਼ (ਚਿੱਟੀ ਦਾਹੜੀ ਵਾਲਾ) ਮੁਸਲਮਾਨ ਬੈਹਰਾ ਸੀ ਜਿਸ ਨੂੰ ਹਾਜੀ ਜੀ ਕਹਿ ਕੇ ਬੁਲਾਇਆ ਜਾਂਦਾ ਸੀ। ਹਾਜੀ ਜੀ ਨੂੰ ਜਦ ਕਦੀ ਵੇਹਲ ਲਗੇ ਮੇਰੇ ਪਾਸ ਆ ਜਾਇਆ ਕਰਨ। ਖਾਸ ਕਰਕੇ ਸ਼ਾਮ ਵੇਲੇ। ਓਹ ਬੜੇ ਰੱਬ ਦੇ ਪਿਆਰੇ ਸਨ ਤੇ ਸਿੱਖਾਂ ਨਾਲ ਖਾਸ ਉਨਸ ਰੱਖਦਾ ਸੀ। ਇਕ ਦਿਨ ਸ਼ਾਮ ਨੂੰ ਦਾਸ ਸ੍ਰੀ ਰਹਿਰਾਸ ਜੀ ਦਾ ਪਾਠ ਕਰ ਰਿਹਾ ਸੀ, ਹਾਜੀ ਜੀ ਮੇਰੇ ਪਾਸ ਆ ਕੇ ਬੈਠ ਗਏ ਤੇ ਬੜੀ ਸ਼ਰਧਾ ਨਾਲ ਪਾਠ ਸੁਣਦੇ ਰਹੇ, ਸਮਾਪਤੀ ਤੇ ਜਦ ਦਾਸ ਨੇ ਖੜੇ ਹੋ ਕੇ ਅਰਦਾਸ ਕੀਤੀ ਤਾਂ ਹਾਜੀ ਜੀ ਵੀ ਹੱਥ ਜੋੜ ਕੇ ਖੜੇ ਰਹੇ ਤੇ ਸਮਾਪਤੀ ਤੇ ਮੱਥਾ ਟੇਕ ਕੇ ਅਦਬ ਨਾਲ ਬੈਠ ਗਏ। ਉਤੋਂ ਉਤੋਂ ਭਾਵੇਂ ਅਰਦਾਸ ਕੀਤੀ ਜਾ ਰਹੀ ਸੀ ਪਰ ਅੰਦਰੋਂ ਮੇਰੀ ਬਿਰਤੀ ਹਾਜੀ ਜੀ ਵਲ ਸੀ। ਮਨ ਵਿਚ ਉਤਾਰ ਚੜ੍ਹਾ ਉਤਪੰਨ ਹੋ ਰਹੇ ਸਨ। ਜਦ ਅਰਦਾਸ ਸੋਧ ਕੇ ਬੈਠ ਗਏ ਤਾਂ ਮੈਥੋਂ ਨਾ ਰਿਹਾ ਗਿਆ, ਹਾਜੀ ਜੀ ਤੋਂ ਪੁਛ ਬੈਠਾ ਕਿ ‘ਆਪ ਜੀ ਦਾ ਵੀ ਗੁਰੂ ਨਾਨਕ ਜੀ ਮਹਾਰਾਜ ਤੇ ਯਕੀਨ ਤੇ ਉਨ੍ਹਾਂ ਦੀ ਬਾਣੀ ਨਾਲ ਪਿਆਰ ਹੈ?’ ਕਹਿਣ ਲੱਗੇ, ‘ਬਾਬੂ ਜੀ, ਤੁਸਾਡੇ ਸਵਾਲ ਦਾ ਜਵਾਬ ਮਗਰੋਂ ਦਿਤਾ ਜਾਵੇਗਾ, ਪਹਿਲਾ ਮੇਰੇ ਸਵਾਲ ਦਾ ਜਵਾਬ ਦੇਵੋ ਕਿ, ‘ਹਜ਼ਰਤ ਬਾਬਾ ਨਾਨਕ ਸਾਹਿਬ, ਰੈਹਮ-ਤੁਲਾ-ਅਲ-ਉਸਲਾਮ* ਹਿੰਦੂ ਸਨ, ਮੁਸਲਮਾਨ ਸਨ ਜਾਂ ਸਿੱਖ ?’

ਪਹਿਲਾਂ ਤਾਂ ਮੈਨੂੰ ਕੁਝ ਹਿਚਕਚਾਹਟ ਜਿਹੀ ਹੋਈ ਪਰ ਤੁਰੰਤ ਹੀ ਇਹ ਫੁਰਨਾ ਫੁਰਿਆ ਤੇ ਅਰਜ਼ ਕੀਤੀ, ‘ ਬਜ਼ੁਰਗ ਜੀ, ਹਿੰਦੂ ਜਾਂ ਮੁਸਲਮਾਨ ਹੋਣ ਬਾਬਤ ਕੁਝ ਪਤਾ ਨਹੀਂ, ਕਿਉਂ ਜੋ ਉਨ੍ਹਾਂ ਦੇ ਧਰਮ ਗ੍ਰੰਥਾਂ ਦਾ ਮੁਤਾਲਿਆ ਨਹੀਂ, ਪਰ ਸਿੱਖ ਹੋਣ ਕਰਕੇ ਭੀ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਜੀ ਸਿੱਖ ਨਹੀਂ ਸਨ’। ਹਾਜੀ ਜੀ ਨੇ ਝਟ ਹੀ ਦੂਜਾ ਸਵਾਲ ਕਰ ਦਿਤਾ ਕਿ ‘ਹਜ਼ਰਤ ਬਾਬਾ ਨਾਨਕ ਸਾਹਿਬ ਫਿਰ ਕੀ ਸਨ?’ ਦਾਸ ਦਾ ਜਵਾਬ ਸੀ ਕਿ ਓਹ ‘ਗੁਰੂ’ ਸਨ ਤੇ ਅਸੀਂ ਉਹਨਾਂ ਦੇ ਸਿਖ ਹਾਂ। ਸਿਖ ਦੇ ਮਾਹਿਨੇ ਮੁਰੀਦ ਜਾਂ ਸਿਖਿਆ ਲੈਣ ਵਾਲਾ ਤੇ ਉਨ੍ਹਾਂ ਦੇ ਕਲਾਮ (ਬਾਣੀ) ਨੂੰ ਸੱਚ ਮੰਨ ਕੇ ਉਸ ਉਤੇ ਅਮਲ ਕਰਨ ਵਾਲਾ ਹੈ। ਮੇਰਾ ਇਹ ਜਵਾਬ ਸੁਣ ਕੇ ਹਾਜੀ ਜੀ ਗਦ ਗਦ ਹੋ ਗਏ, ਬਲਕਿ ਉਹਨਾਂ ਤੇ ਇਕ ਵਜਦ ਤਾਰੀ ਹੋ ਗਿਆ। ਢੇਰ ਸਮਾਂ ਇਸ ਹਾਲਤ ਵਿਚ ਰਹਿਣ ਉਪ੍ਰੰਤ ਸਰੂਰ ਵਿਚ ਆ ਕੇ ਕਹਿਣ ਲੱਗੇ, ‘ਮੇਰਾ ਈਮਾਨ ਤਾਂ ਇਹ ਕਹਿੰਦਾ ਹੈ ਕਿ ਜਿਹੜਾ ਆਪਣੇ ਆਪ ਨੂੰ ਮੁਸਲਮਾਨ ਮੰਨਦਾ ਹੈ ਜੇ ਉਹ ਹਜ਼ਰਤ ਬਾਬਾ ਨਾਨਕ ਤੇ ਈਮਾਨ ਨਹੀਂ ਲਿਆਉਂਦਾ ਤਾਂ ਉਹ ਕਾਫਰ ਹੈ’।

ਕੁਝ ਉਤਾਵਲਾ ਪੈ ਕੇ ਮੈਂ ਕਿਹਾ, ਹਾਜੀ ਜੀ, ਇਹ ਮੁਸਲਮਾਨੀ ਦੇਸ਼ (ਕੋਹਮਰੀ) ਹੈ। ਤੁਸਾਡੇ ਬਚਨ ਜੇ ਕੋਈ ਮੁਸਲਮਾਨ ਸੁਣ ਲਵੇ, ਤਾਂ ਤੁਸਾਡੇ ਤੇ ਸੰਗਸਾਰ ਕਰਨ ਦੀ ਸਜ਼ਾ ਦਾ ਫਤਵਾ ਆਇਦ ਹੋ ਸਕਦਾ ਹੈ’। ਅਗੋਂ ਕਹਿਣ ਲੱਗੇ, ‘ਸਾਡੇ ਮਜ਼੍ਹਬ ਵਿਚ ਸੰਗਸਾਰ ਦੀ ਸਜ਼ਾ ਠੀਕ ਹੈ ਪਰ ਫਤਵਾ ਲਾਉਣ ਤੋਂ ਪਹਿਲਾਂ ਪੁਛਿਆ ਜਾਂਦਾ ਹੈ, ਕਿ ਤੁਸਾਡੇ ਪਾਸ ਕੀ ਦਲੀਲ ਹੈ’। ਇਸ ਤੇ ਦਾਸ ਨੇ ਪੁੱਛਿਆ, ‘ਤੁਸਾਡੇ ਪਾਸ ਉਪ੍ਰੋਕਤ ਸ਼ਬਦ ਕਹਿਣ ਦੀ ਕੀ ਦਲੀਲ ਹੈ?’ ਕਹਿਣ ਲੱਗੇ, ‘ਕਿਉਂ ਜੁ ਮੈਂ ਕਾਹਬਾ (ਮੱਕਾ) ਹੱਜ ਕਰਕੇ ਆਇਆ ਹਾਂ, ਹੱਜ ਕਰਕੇ ਆਉਣ ਵਾਲੇ ਨੂੰ ਹਾਜੀ ਕਹਿੰਦੇ ਹਨ’।

ਮੈਂ ਹੁੰਗਾਰਾ ਭਰਿਆ ਹਾਜੀ ਜੀ ਕਹਿਣ ਲੱਗੇ, ‘ਜਦ ਮੈਂ ਮੱਕਾ ਸ਼ਰੀਫ ਦਾ ਹੱਜ ਕਰਨ ਗਿਆ ਤਾਂ ਉਥੇ ਤੁਆਫੋ ਸੰਗੇ ਅਸਵਦ ਅਰਥਾਤ ਕਾਹਬਾ ਸ਼ਰੀਫ ਦੀ ਪ੍ਰਕਰਮਾਂ ਦੀ ਵਾਰੀ ਲਈ ਉਡੀਕ ਕਰਨੀ ਪਈ। ਜਿਸ ਦਿਨ ਮੇਰੀ ਵਾਰੀ ਆਈ ਤਾਂ ਇਕ ਮੁਜਾਵਰ (ਸੇਵਾਦਾਰ) ਮੈਨੂੰ ਉਥੇ ਲੈ ਗਿਆ ਅਤੇ ਮੇਰੀਆਂ ਅੱਖਾਂ ਉਤੇ ਪੱਟੀ ਬੰਨ੍ਹ, ਅੰਦਰ ਦਾਖਲ ਕਰ ਕੇ ਕਹਿਣ ਲੱਗਾ, ‘ਤੁਆਇਫ਼ ਕਰਦੇ ਸਮੇਂ ਸੰਗੇ ਅਸਵਾਦ ਨੂੰ ਬੋਸਾ (ਚੁੰਮੀ) ਦੇਂਦੇ ਜਾਣਾ, ਜਦ ਵਾਪਸ ਦਰਵਾਜ਼ੇ ਪਾਸ ਆ ਜਾਓਗੇ ਤਾਂ ਪੱਟੀ ਖੋਲ੍ਹ ਦਿੱਤੀ ਜਾਵੇਗੀ। ਇਤਨੀ ਹਿਦਾਇਤ ਕਰਕੇ ਉਹ ਮੁਜ਼ਾਵਰ ਚਲਾ ਗਿਆ। ਜਦ ਮੈਂ ਕੁਝ ਕਦਮ ਅੱਗੇ ਹੋਇਆ, ਤਾਂ ਖਿਆਲ ਆਇਆ ਕਿ ਜਿਸ ਕਾਹਬਾ ਸ਼ਰੀਫ਼ ਦੇ ਦੀਦਾਰ ਦੀ ਖਿੱਚ ਇਤਨੀ ਦੂਰ ਤੋਂ ਇਥੇ ਲਿਆਈ, ਇਨ੍ਹਾਂ ਦੀਦਿਆਂ ਨਾਲ ਉਸ ਦਾ ਦੀਦਾਰ ਵੀ ਨਾ ਹੋਵੇ। ਮੁਜਾਵਰ ਚਲਾ ਗਿਆ ਸੀ, ਸੋ ਮੈਂ ਅੱਖਾਂ ਤੋਂ ਪੱਟੀ ਖਿਸਕਾ ਕੇ ਉਪਰ ਮੱਥੇ ਤੇ ਕਰ ਲਈ ਤੇ ਤੁਆਇਫ਼ ਕਰਦਿਆਂ ਬੋਸੇ ਦੇਂਦਾ ਜਾਂਦਾ ਸਾਂ। ਮੈਂ ਕੀ ਡੱਠਾ ਕਿ ਸੰਗੇ ਅਸਵਾਦ ਵਿਚ ਮਹਿਰਾਬ ਦੀ ਸ਼ਕਲ ਦਾ ਖ਼ਮ ਹੈ ਜਿਸਤਰਾਂ ਦਾ ਮੁਸਲਮਾਨ ਮਸਜਿਦਾਂ ਬਨਾਉਣ ਵੇਲੇ ਰਖਦੇ ਹਨ’। ਏਨਾਂ ਕੁਝ ਆਖ ਕੇ ਹਾਜੀ ਸਾਹਿਬ ਮੇਰੇ ਵਲ ਵੇਖਣ ਲੱਗੇ। ਮੈਂ ਪੂਰੇ ਧਿਆਨ ਤੇ ਉਤਸੁਕਤਾ ਨਾਲ ਉਨ੍ਹਾਂ ਦੀ ਗਲ ਸੁਣ ਰਿਹਾਂ ਸਾਂ। ਸੋ ਉਹਨਾਂ ਗਲ ਤੋਰੀ, ‘ਜਿਸ ਵੇਲੇ ਦਰਵਾਜ਼ਾ ਨੇੜੇ ਆ ਗਿਆ ਤਾਂ ਮੈ ਪੱਟੀ ਪਹਿਲੀ ਥਾਂ ਤੋਂ ਅੱਖਾਂ ਉਪਰ ਕਰ ਲਈ। ਮੁਜਾਵਰ ਸਾਹਿਬ ਅਗੇ ਬਾਹਰ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਮੇਰੀਆ ਅੱਖਾਂ ਤੋਂ ਪੱਟੀ ਖੋਲ੍ਹ ਦਿੱਤੀ ਤੇ ਮੈਂ ਬਾਹਰ ਚਲਾ ਆਇਆ। ਮੇਰੇ ਅੰਦਰੋਂ ਸ਼ਕੂਕ (ਸ਼ੱਕ ਦਾ ਬਹੁ ਵਚਨ) ਉਠੇ ਕਿ ਜਿਸ ਕਾਹਬਾ ਸ਼ਰੀਫ਼ ਨੂੰ ਦੁਨੀਆਂ ਦੀ ਸਾਰੀ ਮੁਸਲਮਾਨੀ ਪੰਜ ਵਕਤ ਨਮਾਜ਼ ਅਦਾ ਕਰਦਿਆਂ ਸਤਿਕਾਰ ਨਾਲ ਸਜਦੇ ਕਰਦੀ ਹੈ ਉਸਦੀ ਬਨਾਵਟ ਵਿਚ ਖ਼ਮ ਕਿਉ? ਪਰ ਡਰਦੇ ਮਾਰੇ ਮੈਂ ਕਿਸੇ ਤੋਂ ਪੁਛਾਂ ਵੀ ਨਾ ਕਿ ਅਗੋਂ ਪੁਛ ਲੈਣ ਕਿ ਤੈਨੂੰ ਕਿਸ ਤਰਾਂ ਪਤਾ ਹੈ, ਤਾਂ ਕੀ ਜਵਾਬ ਦਿਆਂਗਾ?

ਆਖਿਰ ਸੋਚ ਸੋਚ ਕੇ ਇਕ ਤਕਰੀਬ ਸੁਝੀ। ਮੈਂ ਉਥੋਂ ਦੇ ਹੈਡ ਮੁਜਾਵਰ ਨਾਲ ਵਾਕਫੀ ਪਾ ਕੇ ਉਸਦੀ ਮੁੱਠੀ ਚਾਪੀ ਕੀਤੀ ਤੇ ਹੋਰ ਵੀ ਸੇਵਾ ਕਰਨੀ ਸ਼ੁਰੂ ਕੀਤੀ। ਕੁਝ ਦਿਨ ਇਸ ਤਰਾਂ ਕਰਦਿਆਂ ਜਦ ਵੇਖਿਆ ਕਿ ਉਹ ਮੇਰੇ ਤੇ ਵਿਸ਼ ਗਏ ਹਨ ਤਾਂ ਮੈਂ ਇਕ ਦਿਨ ਪੁਛ ਬੈਠਾ ਕਿ ਮੇਰੇ ਦਿਲ ਵਿਚ ਕੁਝ ਸ਼ਕੂਕ ਹਨ। ਅੱਗੋਂ ਉਨ੍ਹਾਂ ਕਿਹਾ ਕਿ ਰਫ਼ਾ ਕਰਾ ਲਓ। ਪਰ ਮੇਰਾ ਹੌਂਸਲਾ ਨਾ ਪਿਆ ਤੇ ਮੈਂ ਟਾਲ ਗਿਆ। ਇਕ ਦਿਨ ਫਿਰ ਇਹੋ ਗੱਲ ਕਹੀ, ਤਾਂ ਉਹ ਕਹਿਣ ਲਗੇ ਕਿ ਅਗੇ ਵੀ ਤੂੰ ਕਿਹਾ ਸੀ ਤੇ ਮੈਂ ਜਵਾਬ ਦਿਤਾ ਸੀ ਕਿ ਪੁਛ ਲੈਂ ਪਰ ਤੰੂ ਪੁਛਿਆ ਕੁਝ ਵੀ ਨਾਂਹ। ਮੈਂ ਦਿਲੋਂ ਡਰਾਂ ਕਿ ਜੇ ਉਹਨਾਂ ਪੁਛਿਆ ਕਿ ਤੈਨੂੰ ਕਿਸ ਤਰਾਂ ਪਤਾ ਹੈ ਤਾਂ ਮੈ ਕੀ ਜਵਾਬ ਦਿਆਂਗਾ। ਸੋ ਮੈਂ ਫਿਰ ਟਾਲ ਗਿਆ’।

‘ਕੁਝ ਦਿਨਾਂ ਮਗਰੋਂ ਮੇਰੀ ਵਤਨ ਨੂੰ ਵਾਪਸੀ ਨੇੜੇ ਆ ਗਈ। ਮੈਂ ਸੋਚਿਆ ਕਿ ਦਿਲ ਵਿਚ ਸ਼ਕੂਕ ਲੈ ਕੇ ਚਲਿਆਂ ਹਾਂ ਮੇਰਾ ਹੱਜ ਕਾਹਦਾ? ਇਹ ਸੋਚ ਕੇ ਮੈਂ ਫਿਰ ਹੈਡ ਮੁਜਾਵਰ ਪਾਸ ਪੁੱਜਾ ਤੇ ਦਿਲ ਪੱਕਾ ਕਰਕੇ ਫਿਰ ਕਿਹਾ ਕਿ ਮੇਰੇ ਦਿਲ ਵਿਚ ਕੁਝ ਸ਼ਕੂਕ ਹਨ। ਉਹ ਖਿਝ ਕੇ ਕਹਿਣ ਲਗੇ ‘ਤੂੰ ਅਜੀਬ ਆਦਮੀ ਹੈਂ, ਬਾਰ ਬਾਰ ਸ਼ਕੂਕ ਸ਼ਕੂਕ ਕਹੀਂ ਜਾਂਦਾ ਹੈਂ ਤੇ ਪੁੱਛਦਾ ਕੁਛ ਨਹੀਂ’। ਮੈਂ ਅੱਗੋਂ ਬੜੀ ਆਜ਼ੀਜ਼ੀ ਨਾਲ ਕਿਹਾ, ਜਨਾਬ ਮੈਨੂੰ ਡਰ ਲਗਦਾ ਹੈ, ਤੁਸੀਂ ਮੈਨੂੰ ਪੀਰ ਦਸਤਗੀਰ ਦਾ ਪੰਜਾ ਦਿਓ ਕਿ ਮੈਨੰੂ ਕੁਝ ਕਹੋਗੇ ਨਹੀਂ। ਉਹ ਕਹਿਣ ਲੱਗੇ ਕਿ ਡਰਨ ਦੀ ਕੋਈ ਲੋੜ ਨਹੀਂ, ਬੇ-ਖਟਕੇ ਪੁਛ, ਪਰ ਮੇਰੇ ਇਸਰਾਰ (ਜ਼ਿਦ) ਤੇ ਉਹਨਾਂ ਨੇ ਦਸਤਪੰਜਾ ਦੇ ਦਿੱਤਾ ਕਿ ਤੈਨੂੰ ਕੋਈ ਕੁਝ ਨਹੀਂ ਕਹੇਗਾ’।

‘ਸੋ ਮੈਂ ਕਹਿਣਾ ਸ਼ੁਰੂ ਕੀਤਾ, ‘ਜਨਾਬ! ਜਿਸ ਕਾਹਬਾ ਸ਼ਰੀਫ਼ ਨੂੰ ਦੁਨੀਆਂ ਦੀ ਤਮਾਮ ਮੁਸਲਮਾਨੀ ਬੜੇ ਇਹਤਰਮ ਨਮ ਸਜਦੇ ਕਰਦੀ ਹੈ, ਉਸ ਦੀ ਤਾਮੀਰ ਵਿਚ ਖ਼ਾਮੀ ਕਿਉਂ?’ ਉਹ ਪੁਛਣ ਲੱਗੇ ਕਿ ਕੈਸੀ ਖ਼ਾਮੀ, ਤਾਂ ਮੇਰਾ ਅੰਦਰਲਾ ਫਿਰ ਕੰਬ ਗਿਆ। ਪਰ ਇਹ ਹੌਸਲਾ ਹੋਇਆ ਕਿ ਦਸਤਗੀਰ ਦਾ ਪੰਜਾ ਦਿਤਾ ਹੈ, ਸੋ ਮਨ ਪੱਕਾ ਕਰ ਕੇ ਮੈਂ ਕਹਿ ਦਿੱਤਾ ਕਿ ਕਾਹਬੇ ਸ਼ਰੀਫ ਵਿਚ ਖ਼ਮ ਮੈਂ ਆਪਣੇ ਇਹਨਾਂ ਦੀਦਿਆ ਨਾਲ ਦੇਖਿਆ ਹੈ।‘ ‘ਉਨ੍ਹਾਂ ਅੱਗੋਂ ਇਕ ਵਾਰੀ ਸਿਰਫ ਇੰਨਾ ਕਿਹਾ, ‘ਬੜਾ ਮਾੜਾ ਕੀਤਾ’ ਫਿਰ ਠਹਿਰ ਕੇ ਕਹਿਣ ਲਗੇ, ‘ਤੈਨੂੰ ਦਸਤਗੀਰ ਦਾ ਪੰਜਾ ਦਿਤਾ ਗਿਆ ਹੈ, ਸੋ ਸੁਣ, ਪਰ ਪਹਿਲੋਂ ਇਹ ਦੱਸ ਤੂੰ ਕਿਥੋਂ ਆਇਆ ਹੈਂ? ਮੈਂ ਕਿਹਾ ‘ਹਿੰਦੁਸਤਾਨ ਦਾ ਇਕ ਸੂਬਾ ਪੰਜਾਬ ਹੈ, ਮੈਂ ਉਥੋਂ ਦੇ ਰਹਿਣ ਵਾਲਾ ਹਾਂ’। ਇਸ ਤੇ ਮੁਜਾਵਰ ਸਾਹਿਬ ਪੁਛਣ ਲੱਗੇ, ‘ਉਥੇ ਹਜ਼ਰਤ ਬਾਬਾ ਨਾਨਕ ਸਾਹਿਬ ਦੇ ਪੈਰੋਕਾਰ ਵੀ ਹਨ?’ ਮੇਰਾ ਜੁਆਬ ਸੀ ਕਿ ਪੰਜਾਬ ਵਿਚ ਇਹੋ ਜਿਹੇ ਲੋਕ ਬਹੁਤ ਹਨ ਤੇ ਉਹਨਾਂ ਨੂੰ ‘ਸਿੱਖ ਕਹਿੰਦੇ ਹਨ’। ਤਾਂ ਉਹ ਅਗੋਂ ਕਹਿਣ ਲੱਗੇ ਕਿ ਤਾਂ ਤੁਹਾਨੂੰ ਸਮਝ ਆ ਜਾਵੇਗੀ, ਤਵੱਜੋ ਤੇ ਗੌਰ ਨਾਲ ਸੁਣੋ’-

‘ਇਕ ਵਾਰੀ ਹਜ਼ਰਤ (ਸ੍ਰੀ ਗੁਰੂ ਨਾਨਕ ਦੇਵ ਜੀ) ਸਾਹਿਬ ਮੱਕੇ ਸ਼ਰੀਫ਼ ਦੀ ਜ਼ਿਆਰਤ ਕਰਨ ਇਥੇ ਆਏ ਤੇ ਆਪਣੀ ਮੌਜ ਵਿਚ ਕਾਹਬੇ ਸ਼ਰੀਫ਼ ਵਲ ਲੱਤਾਂ ਪਸਾਰ ਕੇ ਸੌਂ ਗਏ। ਸਰਘੀ ਵੇਲੇ ਖ਼ਾਕਰੋਬ (ਝਾੜੂ ਦੇਣ ਵਾਲਾ) ਸਫਾਈ ਕਰਨ ਲਈ ਆਇਆ, ਕੀ ਡਿੱਠਾ ਕਿ ਇਕ ਅਜਨਬੀ ਕਾਹਬਾ ਸ਼ਰੀਫ ਵੱਲ ਪੈਰ ਕਰਕੇ ਸੁਤਾ ਪਿਆ ਹੈ। ਕਾਹਬਾ ਸ਼ਰੀਫ ਦੀ ਤੌਹੀਨ ਜਾਣ ਗ਼ਜ਼ਬ ਵਿਚ ਆ ਕੇ ਉਸ ਹਜ਼ਰਤ ਸਾਹਿਬ ਨੂੰ ਲੱਤ ਕੱਢ ਮਾਰੀ ਤੇ ਕਹਿਣ ਲੱਗਾ , ‘ਕਾਫ਼ਰ! ਇਥੇ ਮੱਕੇ ਸ਼ਰੀਫ ਵਿਚ ਆ ਕੇ ਤੂੰ ਖੁਦਾ ਦੇ ਘਰ ਵਲ ਲੱਤਾਂ (ਪੈਰ) ਕਰਕੇ ਸੁਤਾ ਪਿਆ ਹੈਂ, ਤੈਨੂੰ ਇਤਨੀ ਹੋਸ਼ ਨਹੀਂ?’ ਅੱਗੋਂ ਬਾਬਾ ਨਾਨਕ ਜੀ ਗੁਸੇ ਵਿਚ ਨਹੀਂ ਆਏ, ਬੜੇ ਠਰੰਮੇ ਨਾਲ ਕਹਿਣ ਲੱਗੇ, ‘ਮਿੱਤਰਾ! ਮੈਂ ਇਕ ਪ੍ਰਦੇਸੀ ਇਸ ਗੱਲ ਤੋਂ ਅਨਜਾਣ ਹਾਂ ਕਿ ਖੁਦਾ ਦਾ ਘਰ ਕਿਤ ਵਲ ਹੈ? ਸੋ ਜਿਧਰ ਖੁਦਾ ਦਾ ਘਰ ਨਹੀਂ, ਮੇਰੀਆਂ ਲੱਤਾਂ ਉਧਰ ਨੂੰ ਕਰ ਦੇਹ’। ਸੋ ਉਸ ਨੇ ਹਜ਼ਰਤ ਦੀਆਂ ਲੱਤਾਂ ਬੜੇ ਗੁਸੇ ਨਾਲ ਦੋ ਵਾਰੀ ਆਪਣੇ ਖਿਆਲ ਮੁਤਾਬਿਕ ਜਿਧਰ ਕਾਹਬਾ ਸ਼ਰੀਫ (ਖੁਦਾ ਦਾ ਘਰ) ਨਹੀ ਸੀ ਉਧਰ ਸੁੱਟੀਆਂ। ਪਰ ਉਸ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ, ਜਦ ਦੇਖੇ ਕਿ ਜਿਧਰ ਲੱਤਾਂ ਸੁਟੇ, ਉਧਰ ਉਸਨੂੰ ਕਾਹਬਾ ਨਜ਼ਰ ਆਵੇ। ਉਸਦਾ ਤੌਖਲਾ ਵਧਦਾ ਗਿਆ। ਤੀਜੀ ਵਾਰ ਜਦ ਉਸਨੇ ਹਜ਼ਰਤ ਦੇ ਪਾਓਂ ਛ੍ਹੁਹੇ ਤਾਂ ਉਸਦਾ ਕਲਗ (ਅੰਦਰਲਾ) ਕੰਬ ਗਿਆ ਤੇ ਤੀਜੀ ਵਾਰ ਹੱਥ ਵਿਚ ਪਕੜੇ ਪੈਰ ਵਗਾਹ ਕੇ ਸੁਟਣ ਦਾ ਹੀਂਆ ਨਾ ਪਿਆ ਸਗੋਂ ਉਸਦੇ ਪਾਓਂ ਨੂੰ ਬੋਸੇ ਦੇਣੇ ਸ਼ੁਰੂ ਕਰ ਦਿੱਤੇ। ਕਿਤਨੀ ਦੇਰ ਬੋਸੇ ਦੇਂਦਾ ਗਿਆ ਅਤੇ ਅਫਸੋਸ ਕਰਦਾ ਗਿਆ ਤੇ ਕੀਤੀ ਤਕਸੀਰ ਲਈ ਅਫਵ (ਮੁਆਫੀ) ਮੰਗਦਾ ਰਿਹਾ’।

‘ਇਹ ਆਖ ਕੇ ਹੈਡ-ਮੁਜਾਵਰ ਮੇਰੇ ਮੂੰਹ ਵਲ ਵੇਖਣ ਲਗਾ ਤੇ ਕਹਿਣ ਲਗਾ, ਜਿਸ ਦਿਨ ਦਾ ਇਹ ਵਾਕਿਆ ਹੋਇਆ ਹੈ ਉਸ ਦਿਨ ਦਾ ਕਾਹਬਾ ਸ਼ਰੀਫ (ਸੰਗੇ ਅਸਵਾਦ) ਵਿਚ ਖ਼ਮ ਹੈ’। ਮੁਜਾਵਰ ਸਾਹਿਬ ਨੇ ਇਹ ਵਾਕਿਆ ਸੁਣਾ ਕੇ ਇਸ ਦੀ ਤਾਅਬੀਰ ਸੁਣਾਈ :-
‘ਤਾਅਬੀਰ ਇਹ ਹੈ ਕਿ ਖੁਦਾਵੰਦ ਕਰੀਮ, ਹਜ਼ਰਤ ਬਾਬਾ ਨਾਨਕ ਸਾਹਿਬ ਦੇ ਕਲਬ (ਜਾਮੇ) ਵਿਚ ਆਪਣੇ ਘਰ (ਮੱਕਾ ਸ਼ਰੀਫ) ਆਇਆ ਜਿਥੇ ਉਸ ਜਗ੍ਹਾ ਦੇ ਅੰਞਞਾਣੇ ਤੇ ਨਾਲਾਇਕ ਖਾਕਰੋਬਾਂ (ਸੇਵਾਦਾਰਾਂ) ਨੇ ਉਸ ਦੀ ਤੌਹੀਨ ਕੀਤੀ, ਜਿਸ ਦੇ ਕਿਫਾਰੇ ਵਜੋਂ ਕਾਹਬਾ ਸ਼ਰੀਫ ਨੇ ਆਪਣੇ ਆਪ ਨੂੰ ਹਜ਼ਰਤ ਅੱਗੇ ਝੁਕਾ ਕੇ ਸਜਦਾ ਕੀਤਾ, ਜੋ ਖ਼ਮ ਦੀ ਸ਼ਕਲ ਵਿਚ ਅਜੇ ਤੱਕ ਮੌਜੂਦ ਹੈ’। ਇਤਨੀ ਵਾਰਤਾ ਸੁਣਾ ਕੇ ਹਾਜੀ ਸਾਹਿਬ ਨੇ ਇਕ ਲੰਮਾ ਸਾਹ ਲਿਆ ਜਿਵੇ ਕੋਈ ਵੱਡਾ ਭਾਰ ਲਾਹ ਕੇ ਸਾਹ ਲੈਂਦਾ ਹੈ ਅਤੇ ਮੈਥੋਂ ਪੁਛਣ ਲੱਗੇ, ‘ਸੋ ਹੁਣ ਤੁਸੀਂ ਹੀ ਦੱਸੋ ਕਿ ਜੋ ਸਹੀ ਮਾਹਨਿਆਂ ਵਿਚ ਮੁਸਲਮਾਨ ਹੈ, ਜੋ ਉਹ ਇਸ ਕੌਤਕ ਦੀ ਬਿਨਾਂ ਉਪਰ, ਜੋ ਖਾਸ ਮੱਕਾ ਸ਼ਰੀਫ ਵਿਚ ਜ਼ਹੂਰ-ਪਜ਼ੀਰ ਹੋਇਆ, ਹਜ਼ਰਤ ਬਾਬਾ ਨਾਨਕ ਸਾਹਿਬ ਤੇ ਈਮਾਨ ਨਹੀਂ ਲਿਆਉਂਦਾ, ਤਾਂ ਕੀ ਉਹ ਕਾਫਰ ਨਹੀਂ?’ /


*(ਜਦ ਕਦੀ ਵੀ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲਿਆ, ਉਪਰੋਕਤ ਪੂਰਾ ਫਿਕਰਾ ਵਰਤਿਆ, ਜਾਂ ‘ਹਜ਼ਰਤ ਸਾਹਿਬ’ ਕਹਿ ਕੇ ਸੰਬੋਧਨ ਕੀਤਾ)



ਹਾਜੀ ਸਾਹਿਬ ਵਲੌਂ ਕੀਤੇ ਇਸ ਖ਼ੁਲਾਸੇ ਨੇ ਜਿਥੇ ਗੁਰੂ ਸਾਹਿਬ ਜੀ ਦੀ ਨਿਮਰ ਭਾਉ ਵਾਲੀ ਵਡਿਆਈ ਅਤੇ ਕ੍ਰਿਸ਼ਮਈ ਜੋਤ ਨੂੰ ਜ਼ਾਹਰ ਕੀਤਾ ਹੈ ਉਥੇ ਹੀ ਗੁਰੂ ਨਾਨਕ ਸਾਹਿਬ ਜੀ ਦੇ ਅਖਵਾਉਂਦੇ ਇਸ ਕਲਾ ਤੋਂ ਮੁਨਕਰ ਸਿੱਖਾ ਦੀ ਮਤਿ ਤੇ ਕਰਾਰੀ ਚੋਟ ਵੀ ਮਾਰੀ ਹੈ ਕਿ ਜੇਕਰ “ਇਸ ਕੌਤਕ ਦੀ ਬਿਨਾ ਉਪਰ, ਜੋ ਖਾਸ ਮੱਕਾ ਸ਼ਰੀਫ ਵਿਚ ਜ਼ਹੂਰ-ਪਜ਼ੀਰ ਹੋਇਆ, ਹਜ਼ਰਤ ਬਾਬਾ ਨਾਨਕ ਸਾਹਿਬ ਤੇ ਈਮਾਨ ਨਹੀਂ ਲਿਆਉਂਦਾ, ਤਾਂ ਕੀ ਉਹ ਕਾਫਰ ਨਹੀਂ?” ਤਾਂ ਅਸੀਂ ਖੁਦ ਹੀ ਸੋਚੀਏ ਕਿ ਜੇਕਰ ਮੁਸਲਮਾਨ ਵੀ ਕਾਫਰ ਹੋ ਸਕਦਾ ਹੈ ਤਾਂ ਅਸੀਂ ਕਿਸ ਦੇ ਪਾਣੀਹਾਰ ਹਾਂ ਜੋ ਇਹ ਕਹਿ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਮੱਕਾ ਨਹੀਂ ਫੇਰਿਆ ਲੋਕਾਂ ਦੇ ਦਿਲ ਫੇਰ ਦਿੱਤੇ। ਦੂਸਰੀ ਗੱਲ ਜੋ ਸਾਨੂੰ ਇਹ ਵੀ ਧਿਆਨ ਵਿਚ ਰੱਖਣੀ ਬਣਦੀ ਹੈ ਕਿ ਕਿ ਇਹ ਕੌਤਕ ਕਿਸੇ ਮਾਮੂਲੀ ਜਗ੍ਹਾ ਤੇ ਨਹੀਂ ਵਰਤਿਆ ਜਿਸਨੂੰ ਅਣਗੋਲਿਆ ਕੀਤਾ ਜਾ ਸਕਦਾ ਹੈ ਇਹ ਵਾਕਿਆ ਉਸ ਜਗ੍ਹਾ ਤੇ ਹੋਇਆ ਹੈ ਜਿਸਨੂੰ ਅੱਜ ਦੀ ਤਾਰੀਖ ਵਿਚ ਕਰੀਬਨ ਸੰਸਾਰ ਦੇ ਡੇਢ ਅਰਬ ਲੋਕੀਂ ਸਿਜਦਾ ਕਰਦੇ ਹਨ ਅਤੇ ਆਪਣੀ ਜ਼ਿੰਦਗੀ ਵਿਚ ਜ਼ਰੂਰ ਇਸ ਸਥਾਨ ਤੇ ਜਾਣਾ ਲੋਚਦੇ ਹਨ।

ਸੌ ਦਾਸ ਦੀ ਇਹਨਾਂ ਗੁਰੁ ਕ੍ਰਿਸ਼ਮਈ ਕਲਾ ਤੋਂ ਭੁੱਲੇ ਸਿੱਖਾਂ ਦੇ ਚਰਨਾਂ ਵਿਚ ਇਹੀ ਬੇਨਤੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਧੰਨ ਵੱਡੀ ਕਮਾਈ ਨੂੰ ਸਿਜਦਾ ਕਰਦੇ ਹੋਏ ਗੁਰੂ ਸਾਹਿਬਾਂ ਵਲੋਂ ਵਰਤਾਏ ਕੌਤਕਾਂ ਤੇ ਭਾਵਨੀ ਲਿਆਈਏ ਤਾਂ ਕਿ ਸਾਡੇ ਅੰਦਰ ਭੀ ਜੋ ਅਮੋਲਕ ਪਦਾਰਥ ਗੁਰੂ ਸਾਹਿਬ ਧੁਰ ਦਰਗਾਹੋਂ ਸਾਡੇ ਵਾਸਤੇ ਹੀ ਲੈ ਕੇ ਆਏ ਉਸਦੀ ਕਣੀ ਸਾਡੇ ਅੰਦਰ ਭੀ ਵਸ ਜਾਵੇ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
Waheguru Ji Khalsa Waheguru JI Ki Fateh

Veer Jasjit Singh Ji---------aap daa bohut bohut Dhanwaad for sharing this saakhi .Guru Nanak Dev Sahib Ji kirpa karan; Sikhi Sidak Te Bhrosaa Daan Prapat Hove Ji.
Reply Quote TweetFacebook
Great Sakhi. Thanks alot of sharing this valueble article with the sangat.

"‘ਇਹ ਆਖ ਕੇ ਹੈਡ-ਮੁਜਾਵਰ ਮੇਰੇ ਮੂੰਹ ਵਲ ਵੇਖਣ ਲਗਾ ਤੇ ਕਹਿਣ ਲਗਾ, ਜਿਸ ਦਿਨ ਦਾ ਇਹ ਵਾਕਿਆ ਹੋਇਆ ਹੈ ਉਸ ਦਿਨ ਦਾ ਕਾਹਬਾ ਸ਼ਰੀਫ (ਸੰਗੇ ਅਸਵਾਦ) ਵਿਚ ਖ਼ਮ ਹੈ’।"

What does "ਖ਼ਮ" mean?
Reply Quote TweetFacebook
Many thanks Bhai Jasjit Singh jeeo for bringing this awesome article to our attention. I never read this article before and I loved the language used in this language. You are right in pointing out that his article must have been written many decades before. Today in Punjab, I doubt, any one can use this kind of language because people of Punjab today are not knowledgeable about Farsi and Urdu languages. Today the Punjabi language has been greatly Hindi-ized.

Haji jee narrated an amazing story!

Kulbir Singh
Reply Quote TweetFacebook
Quote

‘ਇਹ ਆਖ ਕੇ ਹੈਡ-ਮੁਜਾਵਰ ਮੇਰੇ ਮੂੰਹ ਵਲ ਵੇਖਣ ਲਗਾ ਤੇ ਕਹਿਣ ਲਗਾ, ਜਿਸ ਦਿਨ ਦਾ ਇਹ ਵਾਕਿਆ ਹੋਇਆ ਹੈ ਉਸ ਦਿਨ ਦਾ ਕਾਹਬਾ ਸ਼ਰੀਫ (ਸੰਗੇ ਅਸਵਾਦ) ਵਿਚ ਖ਼ਮ ਹੈ’।"

What does "ਖ਼ਮ" mean?

ਖ਼ਮ means that the Sange-Asvaad is slightly bent.

Kulbir Singh
Reply Quote TweetFacebook
Veer Ji, how do you explain this sakhi to young children? What do Guru Sahib explain by this Kautak? Can the foreigners be supposed to sit in Harminder Sahib as they like? Most of the times they sit on the stairs of the Sarover; legs streched. How to explain the difference to innocent minds?

Bhul Chuk Maaf Hove Ji.
Reply Quote TweetFacebook
Quote

Veer Ji, how do you explain this sakhi to young children? What do Guru Sahib explain by this Kautak? Can the foreigners be supposed to sit in Harminder Sahib as they like? Most of the times they sit on the stairs of the Sarover; legs streched. How to explain the difference to innocent minds?

This is the Kautak that Vaheguru's roop - Siri Guru Nanak Dev jee did. What choice do we have but accept this fact? Our children have to learn that we have to do what Guru Sahib says and not what they did:

ਗੁਰਿ ਕਹਿਆ ਸਾ ਕਾਰ ਕਮਾਵਹੁ ॥ ਗੁਰ ਕੀ ਕਰਣੀ ਕਾਹੇ ਧਾਵਹੁ ॥

Siri Guru jee used to wear Kalgi but that does not mean we too should do the same. Guru Sahib sat on the throne, at times did hunting, gave Naam but these actions are allowed to the Sikhs.

Siri Guru jee did not stretch his legs towards Kawba to insult it but it was to teach them an important Gurmat lesson. No one has the right to imitate Guru Sahib and stretch legs towards Siri Harmandir Sahib. What lessan can a mortal being teach to the Sikhs of Siri Guru Nanak Dev jee?

Kulbir Singh
Reply Quote TweetFacebook
Sorry, only registered users may post in this forum.

Click here to login