ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Extent of Divine Inspiration of other Religions

Posted by Gurdas Singh 
Vaheguru Ji Ka Khalsa Vaheguru Ji Ki Fateh!

There's been a topic that I've been curious about for some time.

We all know that the religion of Guru Nanak Dev Sahib Jee is the greatest religion there could ever possibly be.

It is unparalleled, it is unrivaled, it is incomparable.

No one on this forum should disagree about the fact that Guru Nanak Dev Sahib Jee was actually Vaheguru himself and came to this planet for the purpose of providing light in the dark age of Kaljug.

However... what is the proper gurmat stance on the nature of other religions, such as Islam, Christianity, Judaism, Buddhism, Hinduism, etc?

To what extent were these religions, their messengers and their teachings inspired by Vaheguru's will?

I know this question is complicated... but I'd appreciate everyone's thoughts! smiling smiley

Gurdas Singh
Reply Quote TweetFacebook
Gurfateh ill have to disagree with one of yer comments. Dhan siri guru nanak dev ji was not "god himself", guru nanak is the servant of god, guru sahib also begged to remain in worship of god, also god is not a "male" and also nirankar. God came in the form of shabad and its recognition cause people to be purified. i am a sikh convert from christianity and have lots of knowledge of christian beliefs that somehow seem to be creaping into sikhi, they say jesus was god also(islam at least doesnt say hazrat mohamed was god etc) as you said sikhi is unrivalled and completely original, enough for me to lose everything for me being a sikh (family, job, friends etc) i still listen and read about other religions because it more defines sikh as supreme to me. Rabbi's have adjusted characters and situation in torah-old testament to make more sence ( some characters have had names changed due to no back story or placement or been moved around in someway because there was questions unanswerableetc) i feel translations of translations have corrupted the overall message of abrahamic faiths. Islam has some things i find credible but following the koran makes one become egotistical and uncivilized to a point. Hindus seem to have manmat evolution that has become inbred and certain people corrupted that a long long time ago. Buddah has some validity but also wont consider god as supreme to the point of only seeking earthly points focused on etc. Religion isnt about being a gangster (flashing gang signs and tagging your turf etc) i could go on for a long time but ill drop this post here. vahiguroo @:-)€
Reply Quote TweetFacebook
[Gurbani] gur goivMdu guoivMdu gurU hY nwnk Bydu n BweI ]4]1]8] [Gurbani/]
gur govi(n)dh guovi(n)dh guroo hai naanak bhaedh n bhaaee ||4||1||8||
The Guru is God, and God is the Guru, O Nanak; there is no difference between the two, O Siblings of Destiny. ||4||1||8||

Pirtham Singh I agree with your statement that Guru Ji is the perfect servant of God. I just wanted to add that monotheism explained and understood in the Abrahamic religions is completely different then Monotheism in SIkhi so there is no harm in seeing or referring to Guru Ji as God. I am referring to the Jot of Guru Ji not the body. Guru Jis light is the complete light of God. All powers, qualities, etc of God exist in Guru Ji. Respecting and praising Guru Ji is the same thing as praising and respecting God.

We cant possibly understand who God is through our own understanding only through the true Guru can God ever be understood. Metaphorically speaking God is the equation and Guru Jis is the numbers without Guru Ji we can never understand the equation.


[Gurbani]scY sbid mnu moihAw pRiB Awpy ley imlwie ][Gurbani/]
sachai sabadh man mohiaa prabh aapae leae milaae ||
God joins to Himself those whose minds are fascinated with the True Word of His Shabad.

[Gurbani]Anidnu nwmy riqAw joqI joiq smwie ][Gurbani/]
anadhin naamae rathiaa jothee joth samaae ||
Night and day, they are attuned to the Naam, and their light is absorbed into the Light.

[Gurbani]joqI hU pRBu jwpdw ibnu sqgur bUJ n pwie ][Gurbani/]
jothee hoo prabh jaapadhaa bin sathagur boojh n paae ||
Through His Light, God is revealed. Without the True Guru, understanding is not obtained.

[Gurbani]ijn kau pUrib iliKAw sqguru ByitAw iqn Awie ]2][Gurbani/]
jin ko poorab likhiaa sathagur bhaettiaa thin aae ||2||
The True Guru comes to meet those who have such pre-ordained destiny. ||2||

God did work through previous devotees like Krishna, Jesus Muhammad, but the difference is these devotees got caught up in self praise; they did not completely destroy the Ego, eventually they got fatigued and their craving for Naam was not so strong. But Guru Ji on the other hands craving was solely for Naam. Thus he received Naam and all other gifts of God.

[Gurbani]guru nwnku imilAw pwrbRhmu qyirAw crxw kau bilhwrw ]4]1]47][Gurbani/]
gur naanak miliaa paarabreham thaeriaa charanaa ko balihaaraa ||4||1||47||

So by praising Guru Ji we are praising WaaheGuru. Only though loving devotion of Guru Ji can Naam reside in the heart of a Gursikh. Take Bhai Nand Lal Singh Ji for example, his praises of Guru Ji are beyond praises he was so absorbed into Naam. Here is an example of his appraisal of Guru Ji.

hr do Awlm qwk guru goibMd isMG ]117]
har dho aalam thaak gur gobi(n)dh si(n)gh ||117||
Guru Gobind Singh Ji is unequalled in both worlds (117)

hk ^ud vswi& guru goibMd isMG ]
hak khhudh vasaa gur gobi(n)dh si(n)gh ||
Guru Gobind Singh Ji is praised by God Himself

brqrIN AOswi& guru goibMd isMG ]118]
baratharee(n) aasaa gur gobi(n)dh si(n)gh ||118||
Guru Gobind Singh Ji has many great virtues (118)

^wsgW dr pwie guru goibMd isMG ]
khhaasagaa(n) dhar paae gur gobi(n)dh si(n)gh ||
Guru Gobind Singh Ji has very important people falling at His feet

kudsIAW bwrwie guru goibMd isMG ]119]
kudhaseeaaa(n) baaraae gur gobi(n)dh si(n)gh ||119||
Guru Gobind Singh Ji gives instruction to even demi-gods (119)

mukblW m~dwih guru goibMd isMG ]
mukabalaa(n) maadhaahi gur gobi(n)dh si(n)gh ||
Guru Gobind Singh Ji is praised by accepted ones

jwno idl rw rwh guru goibMd isMG ]120]
jaano dhil raa raah gur gobi(n)dh si(n)gh ||120||
Guru Gobind Singh Ji knows what is in everyone's heart (120)

lw mkW pwbois guru goibMd isMG ]
laa makaa(n) paabos gur gobi(n)dh si(n)gh ||
Guru Gobind Singh Ji's feet are kissed by the heavens

br do Awlm kois guru goibMd isMG ]121]
bar dho aalam kos gur gobi(n)dh si(n)gh ||121||
Guru Gobind Singh Ji's drum sounds in both worlds (121)

suls hm mwhkuim guru goibMd isMG ]
sulas ham maahakum gur gobi(n)dh si(n)gh ||
Guru Gobind Singh Ji has the three loks(worlds) under Him

rubwA hm m^qUim guru goibMd isMG ]122]
rubaaa ham makhhathoom gur gobi(n)dh si(n)gh ||122||
Guru Gobind Singh Ji has the stamp of His command all over the world (122)

Guru Ji never tells people " I am God" throughout Gurbani Ji says I am a lowly servant. While tther servants of GOd were completely different they wanted self praise. Even after their death they wanted to be remembered as the Supreme God thus they never gave succession down to anyone. For example Hindus lost their connection with Raam Chander, Christians lost their connection with Christ, Muslims lost their connection with Muhammad etc. because their was no successive Guide, but Gursikhs will forever have a connection with their Guru because of Guru Jis greatness and status given by God. WaaheGuru......

[Gurbani] vwh vwh goibMd isMG Awpy gur cylw ] 1 ][Gurbani/]
vaah vaah gobi(n)dh si(n)gh aapae gur chaelaa || 1 ||
Hail, hail (Guru) Gobind Singh; He, Himself, is the Master and Disciple too.
Reply Quote TweetFacebook
Bhai Gurdas Singh jio,

Waheguru ji ka Khalsa, Waheguru ji ki Fateh

On this topic when daas find time will post the article of Subaydaar Dharam Singh jee. He specifically wrote about this subject that at what extent other religions could reach but before that we must understand the concept of Five Khands because that is inter related. After Bhai Sahib Randhir Singh jee writings on this subject 'Gurmat Karam Phillosphy' which are written without any bias Daas find that Bhai Dharam Singh jee's article is also unbiased yet explained the glorry of Gurmat beautifully. Often daas find whenever some Sikh writers writes about other religions they jump over board when criticizing.

With Regards,
Daas,
Jasjit Singh
Reply Quote TweetFacebook
I think God has used previous devotees as servants to fight injustice . If we take a look at some of the Religions and their prophets they all fought against injustice. Krishna helped Arjan fight a just war, Jesus went out to destroy tyrannical Roman empire,MUhammad went out to destroy the pagan worshipers who tried to repress Monotheism. Guru Sahib also fought against Mughal and Baman Tyrants.
Reply Quote TweetFacebook
If you ask a Muslim what the status of non-Muslims would be in the next world, they would say that they will all burn in hell. The stance of Christians is pretty much the same. Judaism is not a missionary religion and they believe that the Jews are the chosen people of God and as such would receive preferred treatment from God.

On the other hand we have modern Sikhs who ignorantly preach that all religions lead one to God. They preach that different religions are like different paths to the same destination. They quote some pankitis from Gurbani to backup their claim but Gurbani does not preach this stance. Gurmat preaches that everyone will eventually have to adopt one true path to reach Vaheguru:

ਏਕੋ ਧਰਮੁ ਦ੍ਰਿੜੈ ਸਚੁ ਕੋਈ ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ ॥ ਅਨਹਦਿ ਰਾਤਾ ਏਕ ਲਿਵ ਤਾਰ ॥ ਓਹੁ ਗੁਰਮੁਖਿ ਪਾਵੈ ਅਲਖ ਅਪਾਰ ॥੪॥

Translation: Only one Gurmat Dharma is perfect and complete (Poora) for jug jug i.e. eternity. If someone adopts this Dharma (idRVY scu koeI) he gets continuous concentration or Smadhi. Such Gurmukh attains the Untouchable and Infinite God.

Guru Sahib in Gurbani has declared that Vaheguru is attainable only through the true Guru:

ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥

Translation: No one has attained Vaheguru without the true Guru, no one has attained Vaheguru without the true Guru.

It has been repeated two times that no one has attained Vaheguru without the true Guru, in order to emphasize how crucial it is to have the true Guru to attain Vaheguru.

Now what’s the status of other religions. Gurmat has declared that no other path except for Gurmat can lead one to the perfect spiritual state of being in union with Vaheguru. But it does not condemn the followers of other religions to eternal burning in hell, as Islam and Christanity do. Basically, the unverse or the creation is divided into 5 Khands or spiritual realms as explained in Siri Jap jee Sahib. They are listed as follows:

Dharam Khand
Gyan Khand
Sharam Khand
Karam Khand
Sach Khand

The destination of a true follower of Guru Nanak Dev jee is Sachkhand, which means the eternal place or realm. Karam Khand and Sachkhand are eternal realms but other realms are created and destroyed by Vaheguru at will.

Heavens and hells are in Dharam Khand. Spiritually higher destinations like Baikunth (Siri Krishna’s dwelling), Shivpuri, Brahmapuri, Buddha’s Nirvana etc. exist in Gyan Khand. More elevated souls move on to Sharam Khand and even more elevated non-Sikh souls can go as far as Karam Khand as was the case with Bhagat Sahibaan whose baani is in Siri Guru Granth Sahib jee.

Basically, one gets what one strives for. What does the follower of Buddha want? He wants Nirvana, a thoughtless state where there is no dukh or sukh but there is no deity either. In Siri Jap jee Sahib, while describing Gyan Khand, Siri Guru Nanak Dev jee has placed Buddha and his followers in this Khand. Same way the followers of Kahna (Siri Krishna), Shiva etc. are also in this realm. There must be many levels within Gyan Khand as is the case with Dharam Khand.

So what happens to good people who are not Sikhs or followers of other religions? Well, they go to heaven, which is in Dharam Khand. In this Khand, Dharam Rai, the spiritual justice appointed by Vaheguru, holds all souls accountable for their deeds done in this world. The bad people go to many hells that are situated in this realm. The good people who lack spirituality go to heaven for limited time to get the reward of their good deeds. After accounting for the good or bad deeds, the residents of heaven and hell come back to this world so that they may work towards their journey to Sachkhand. In the same way, the residents of Gyan Khand too have to come back to this world, once they exhaust their good deeds.

A very interesting tale from the Buddhist literature goes as follows. There was once a woman who was residing in the spiritual realms along with her husband and many servants. She was having good time in the garden along with her family that she had to go inside her house to get something. As she came to her house her time to live in this realm had exhausted. She was immediately sent back to this world. Here she grew up, did meditation, good deeds and as a result of this was sent back to the spiritual realm she belonged to. It so happened that due to time difference, her absence was not even felt in the spiritual world. Her many years in this world were equal to only few minutes there. She came back to the garden and her family did not even know that she was gone. This tale is just to illustrate the fact that one cannot live eternally in these spiritual realms. Only Karam Khand and Sachkhand are eternal.

Ask a Muslim what his spiritual destination is. He will answer that it is Jannat. Jannat has many levels but these levels seem to be in Dharam Khand only and perhaps the few upper levels qualify to be of Gyan Khand. Same way, the Christian wants Heaven and heaven as stated above is part of Dharam Khand.

Before Siri Guru Nanak Dev jee, the concept of Sachkhand was not known to this world. If one is not aiming for Sachkhand, how can one get there. How can a Muslim, who is aiming for Jannat and a Christian who is aiming for Heaven, reach Sachkhand instead? Jaisi Mansha, Taisi Dasha. One’s condition is equal one’s wish. A Hindu who worships Siri Krishna can only reach Siri Krishna. He can’t reach Vaheguru by worshipping Siri Krishna. The conclusion of this vichaar is that one gets what one aims for. A Sikh aims for Sachkhand and he will get to Sach Khand.

Now the question as to whether other religions are divinely inspired, I would say yes. The avatars and prophets were sent by Vaheguru to uphold Dharma. They preached as much Dharma as they themselves were aware of. They did not have completed divine knowledge and for this reason could not preach complete Dharma that was preached the Guru-Avatars. It is all part of the grand scheme of Vaheguru. Vaheguru’s Guru form was working behind all this drama but this Guru form came out in open, in Kalyug, in form of Siri Guru Nanak Sahib and his 9 spiritual successors.

Below is a small writeup from Bhai Sahib’s writing citing the status of Avatars:

ਭਾਵੇਂ ਰਾਮ ਕ੍ਰਿਸ਼ਨ ਆਦਿ ਅਵਤਾਰਾਂ ਦੀ ਇਸ ਕਲਾ-ਕ੍ਰਿਸ਼ਮੀ-ਛੋਹ ਦੁਆਰਾ ਖ਼ਾਸ ਖ਼ਾਸ ਗਿਣਤੀ ਮਿਣਤੀ ਦੇ ਜੀਵਾਂ, ਆਖਰਖਣੇ ਗਏ ਅਹਿਲਿਆ, ਕੁਬਜਾ, ਗੋਪੀਆਂ ਆਦਿਕ ਜੀਵਾਂ ਦਾ ਉਧਾਰ ਹੋਣਾ ਮਖ਼ਸੂਸ ਹੈ ਸੀ, ਪ੍ਰੰਤੂ ਜਗਤ ਜਲੰਦੇ ਸਮੱਗਰ ਅਧਿਕਾਰੀ ਜੀਵਾਂ ਦਾ ਤੱਤ-ਉਧਾਰ, ਕੇਵਲ ਗੁਰੂ-ਅਵਤਾਰ ਦੁਆਰਾ ਸਤਿਨਾਮ ਦੇ ਜੀਅ-ਦਾਨ-ਜੋਤਿ-ਜੁਗਤਣੀ-ਪਾਰਸ-ਕਲਾ ਪਰਵੇਸ਼ ਦੇ ਆਧਾਰ ਉਤੇ ਹੀ ਮੱਬਨੀ ਅਤੇ ਮਖ਼ਸੂਸ ਹੈ। ਲੇਖ ਦੀ ਲੜੀ ਜੋੜੀ ਰਖਣ ਲਈ ਏਥੇ ਜੋ ਗਲ ਦਰਕਾਰ ਹੈ, ਉਹ ਇਹ ਹੈ ਕਿ ਅਵਤਾਰਾਂ ਅੰਦਰ ਆਤਮ-ਜੋਤਿ-ਕਲਾ, ਬਲ-ਤੇਜ-ਪਰਤਾਪ-ਕਲਾ ਜੋ ਸੀ, ਅਤੇ ਜਿਤਨਾ ਚਿਰ ਉਹਨਾਂ ਅੰਦਰ ਰਹੀ, ਉਹ ਅਕਾਲ ਪੁਰਖ ਦੀ ਕਲਾ, ਯਾ ਐਉਂ ਕਹੋ ਕਿ ਅਕਾਲ ਪੁਰਖ ਦੀ ਨਿਜ-ਵਰਤਾਈ-ਕਲਾ ਸੀ

Loose Translation: Although, through Avatars like Rama and Krishna, the salvation (limited salvation) of few chosen creatures like Ahilya, Kubija, Gopi etc. was done but the real salvation of the creatures of whole world is possible only through the Guru-Avatars (10 Guru Sahibaan) using the power and base of Satnaam (the true Naam). Continuing with the subject of this article (Gurmat Lekh article), the thing to remember is whatever spiritual power the Avatars had was the power of Akal Purakh.

In the light of this paragraph from Bhai Sahib, it becomes clear that the founders of other religions had limited power or shakti given by Vaheguru but these avatars and prophets were not perfect and complete. Only Guru-Avatars are perfect and complete.

Kulbir Singh
Reply Quote TweetFacebook
Vaheguru

HS.
Reply Quote TweetFacebook
Vaheguru Ji Ka Khalsa, Vaheguru Ji Ki Fateh

I have to say, one thing threw me completely when reading your post Bhai Kulbir Singh Ji,

Quote
Kulbir Singh
even more elevated non-Sikh souls can go as far as Karam Khand as was the case with Bhagat Sahibaan whose baani is in Siri Guru Granth Sahib jee

I always thought that all Bhagats in Gurbani were blessed with the Paras-kala of Naam and had SachKhand Darshan through physically meeting Guru Nanak Dev Ji (as in the case of Ramanand Ji, and all their Sathi at the time) or through Mahraajs divine and supreme kirpa in another form. If Gurbani tells us to aim for Sachkhand (Vaheguru), then why would there be Bani of bhagats who are residing in Karam Khand - seems like a contradiction in my flawed Budhi.

Please have mercy for this manmukh and forgive for mistakes made
Reply Quote TweetFacebook
I just found this interesting writeup relating to this topic:

Swami Nitya Nand (who left his physical body at the age of 135 years) writes in his book Guru Gyan:

"I, in the company of my Guru Swami Brahma Nanda, while on a pilgrimage tour, reached Punjab. There we met Swami Satya Nanda, Udaasi (a Hindu ascetic) He expounded Guru Nanak’s philosophy and religiosity so eloquently that Swami Brahma Nanda experienced spiritual bliss. During the visit to the Golden temple in Amritsar his soul was so impressed that he became Guru’s devotee. After sojourn in Punjab we went to Hardwar. One day I saw tears in his eyes, though he was healthy. When asked about it he answered, "I have sifted sand all my life. The truth dwells in the house of Guru Nanak. I have to take another birth in that house then only I will attain Mukti (salvation). As he said that his spirit passed away. I too contemplate incessantly on Waheguru (wonderful God) as manifested by Guru Nanak. For many years I practiced Yoga Aasnas taught by Yogis, but the rapture and serenity I feel now was never attained before."
Reply Quote TweetFacebook
Outwardly jeeo,

Quote

I always thought that all Bhagats in Gurbani were blessed with the Paras-kala of Naam and had SachKhand Darshan through physically meeting Guru Nanak Dev Ji (as in the case of Ramanand Ji, and all their Sathi at the time) or through Mahraajs divine and supreme kirpa in another form. If Gurbani tells us to aim for Sachkhand (Vaheguru), then why would there be Bani of bhagats who are residing in Karam Khand - seems like a contradiction in my flawed Budhi.

Sorry for causing the misunderstanding. I did not mean that at the time the Bhagat Sahibaan gave us Amritmai Dhur kee Baani, they were the residents of Karam Khand. What I meant was that at the time they came in contact with Guru Sahib, they were at the level of Karam Khand and after receiving Satnam, they reached Sachkhand. It's only then that they uttered baani that is in Siri Guru Granth Sahib jee.

Kulbir Singh
Reply Quote TweetFacebook
ਗੁਰੂ ਪਿਆਰਿਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਜਿਵੇ ਕਿ ਦਾਸ ਨੇ ਪਹਿਲੋਂ ਜ਼ਿਕਰ ਕੀਤਾ ਹੈ ਕਿ ਹੋਰਨਾਂ ਧਰਮਾਂ ਬਾਰੇ ਇਕ ਜਾਣਕਾਰੀ ਭਰਪੂਰ ਇਕ ਛੋਟਾ ਜਿਹਾ ਲੇਖ ਸੂਬੇਦਾਰ ਭਾਈ ਧਰਮ ਸਿੰਘ ਹੋਰਾਂ ਵੀ ਲਿਖਿਆ ਹੋਇਆ ਹੈ ਜਿਸ ਵਿਚ ਕਾਫੀ ਖੋਜ ਸਹਿਤ ਜਾਣਕਾਰੀ ਦਿੱਤੀ ਗਈ ਹੈ। ਹਾਲ਼ਾਂ ਕਿ ਗੁਰਮਤਿ ਸਿਧਾਂਤ ਦਾ ਵਿਸ਼ਾ ਏਸ ਦੁਨੀਆ ਦੇ ਸਭ ਤੋਂ ਵੱਧ ਵਿਸ਼ਾਲ ਵਿਸ਼ਿਆ ਤੋਂ ਵੀ ਉੱਪਰ ਹੈ ਅਤੇ ਇਸ ਬਾਰੇ ਲਿਖਣਾ ਕੋਈ ਆਮ ਬਾਤ ਨਹੀ ਪਰ ਸਤਿਗੁਰੂ ਜੀ ਜਿਸਤੇ ਕਿਰਪਾ ਕਰਨ ਉਹ ਹੀ ਕੁੱਝ ਲਿਖ ਸਕਦਾ ਹੈ ਨਹੀ ਤਾਂ ਪੇਖਣ ਸੁਣਨ ਵਿਚ ਕੀ ਆ ਰਿਹਾ ਹੈ ਕਿ ਜਦੋਂ ਆਮ ਸਿੱਖ ਲਿਖਾਰੀ ਦੂਸਰਿਆਂ ਮੱਤਾ ਬਾਰੇ ਲਿਖਦੇ ਹਨ ਤਾਂ ਉਹ ਇਹੀ ਜਿਹੀ ਗਲਤ ਫਹਿਮੀ ਵਿਚ ਪੈ ਕੇ ਲਿਖ ਦਿੰਦੇ ਹਨ ਕਿ ਦੂਸਰਿਆਂ ਧਰਮਾਂ ਦੀ ਕਿਸੇ ਚੰਗੀ ਗੱਲ ਨੂੰ ਸਰਾਹਉਣ ਦੀ ਬਜਾਏ ਸਭ ਕੁਝ ਨੂੰ ਹੀ ਨਕਾਰ ਕੇ ਰੱਖ ਦਿੰਦੇ ਹਨ ਇਥੋ ਤੱਕ ਕਿ ਗੁਰਮਤਿ ਅਨੁਸਾਰੀ ਗਿਆਨ ਕਿ ਅੱਗਾ ਵੀ ਹੈ ਤੱਕ ਨੂੰ ਵੀ ਮੂਲੋਂ ਹੀ ਰੱਦ ਕਰਦੇ ਹਨ। ਜਿੱਥੇ ਇਕ ਪਾਸੇ ਇਸਤਰਾਂ ਦੇ ਲਿਖਾਰੀ ਹਨ ਉਥੇ ਦੂਜੇ ਪਾਸੇ ਕੁੱਝ ਸੰਪਰਦਾਈ ਅਖਵਾਉਦੇ ਵਿਦਵਾਨ ਹਨ ਜਿਹੜੇ ਦੂਸਰੇ ਮੱਤਾ (ਆਨਮਤਿ) ਮਗਰ ਲੱਗ ਗੁਰਬਾਣੀ ਨੂੰ ਬੇਦਾਂ ਸ਼ਾਸਤ੍ਰਾਂ ਦਾ ਹੀ ਅਨੂਵਾਦ ਦੱਸੀ ਜਾਂਦੇ ਹਨ। ਖਾਸਕਰ ਵੇਦਾਂਤ ਮੱਤ ਦੀ ਐਨਕ ਲਾ ਗੁਰਬਾਣੀ ਦੇ ਅਧਿਐਨ ਦੀਆਂ ਐਸੀਆ ਡੀਗਾਂ ਮਾਰਦੇ ਹਨ ਕਿ ਸੁਣਨ ਵਾਲੇ ਦੇ ਮਨ ਵਿਚ ਗੁਰਮਤਿ ਪ੍ਰਤੀ ਸਵਾਲੀਆ ਚਿੰਨ ਲਗਾ ਦਿੰਦੇ ਹਨ। ਜਿਸ ਤੋਂ ਆਮ ਬੰਦੇ ਦੇ ਮਨ ਵਿਚ ਦੁਬਿਧਾ ਪੈਦਾ ਹੋਣੀ ਸੁਭਾਵਿਕ ਹੀ ਹੈ ਕਿ ਜੇਕਰ ਗੁਰਬਾਣੀ ਬੇਦਾਂ ਦਾ ਹੀ ਸੁਧਰਿਆ ਰੂਪ ਹੈ ਤਾਂ ਗੁਰੂ ਨਾਨਕ ਦੇਵ ਹੀ ਮਹਾਰਾਜ ਨੇ ਕਿਹੜੀ ਨਵੀ ਕਾਢ ਕੱਢੀ ਜਦ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਬੜੀ ਸਪੱਸ਼ਟਾ ਸਹਿਤ ਦਰਸਾਉਦੇਂ ਹਨ ਕਿ:

ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ॥

ਬਿਲਕੁਲ ਸਾਫ਼ ਹੋ ਗਿਆ ਕਿ ਗੁਰੂ ਸਾਹਿਬ ਦਾ ਚਲਾਇਆ ਨਿਰਮਲ ਪੰਥ ਕਿਸੇ ਵੀ ਬਿਖੇੜੇ ਅਤੇ ਹੋਰ ਧਰਮਾਂ ਤੋਂ ਨਿਰਲੇਪ ਹੈ। ਹੁਣ ਦੱਸੋ ਕਿ ਇਨ੍ਹਾਂ ਨਵ ਜੰਮੇ ਵੇਦਾਂਤੀਆਂ ਦੀ ਗੱਲ ਮੰਨੀਏ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਜਿਨ੍ਹਾਂ ਨੇ ਗੁਰਬਾਣੀ ਹੱਥੀਂ ਲਿਖੀ। ਇਹ ਜ਼ਰੂਰ ਹੈ ਕਿ ਹਰੇਕ ਚੰਗਿਆਈ ਨੂੰ ਗੁਰਮਤਿ ਨੇ ਸੰਭਾਲਿਆ ਹੈ ਭਾਵੇਂ ਕਿ ਉਹ ਹੋਰਨਾਂ ਮੱਤਾ ਵਿਚ ਵੀ ਹੋਵੇ ਪਰ ਇਸਦਾ ਮਤਲਬ ਇਹ ਨਹੀ ਹੈ ਕਿ ਗੁਰਬਾਣੀ ਉਹਨਾਂ ਮੱਤਾਂ ਦੀ ਹੀ ਉਪਜ ਹੈ। ਖੈਰ ਆਪਾ ਹੁਣ ਵਿਸ਼ੇ ਵੱਲ ਆਈਏ। ਭਾਈ ਕੁਲਬੀਰ ਸਿੰਘ ਜੀ ਨੇ ਬੜੀ ਖੂਬਸੂਰਤੀ ਨਾਲ ਇਸ ਵਿਸ਼ੇ ਤੇ ਵਿਚਾਰ ਲਿਖੇ ਹਨ। ਕਾਫ਼ੀ ਚਾਨਣਾ ਪਿਆ ਹੈ। ਦੇਖੋ ਗੁਰਸਿੱਖੀ ਦੀ ਖੂਬਸੂਰਤੀ ਵੀ ਇਹੀ ਹੈ ਕਿ ਜਦੋਂ ਇਹੋ ਜਿਹੇ ਵਿਸ਼ੇ ਤੇ ਵਿਚਾਰ ਹੋਵੇ ਤਾਂ ਕਿਸੇ ਘਿਰਣਾ ਭਾਵਨਾ ਹੇਠ ਆ ਕੇ ਨਹੀ ਲਿਖਿਆ ਜਾ ਸਕਦਾ ਅਤੇ ਨਾ ਹੀ ਖੁਸ਼ਾਮਦੀਦੀ ਕਰਨ ਵਾਸਤੇ ਹੋਰਾਂ ਮੱਤਾ ਦਾ ਪ੍ਰਭਾਵ ਕਬੂਲਣਾ ਹੈ। ਭਾਈ ਸਾਹਿਬ ਵਲੋਂ ਦਿੱਤੇ ਵਿਚਾਰ ਇਸ ਪੱਖੋਂ ਗੁਰਮਤਿ ਅਨੂਕੂਲ ਹਨ ਅਤੇ ਗੁਰੂ ਸਾਹਿਬ ਇਨ੍ਹਾਂ ਨੂੰ ਹੋਰ ਬਖਸ਼ਿਸ਼ਾਂ ਕਰਨ ਤਾਂ ਕਿ ਸੇਵਾ ਵਿਚ ਜੁਟੇ ਰਹਿਣ।
ਇਸ ਗੱਲ ਵਿਚ ਤਾਂ ਹੁਣ ਕੋਈ ਦੋ ਰਾਏ ਨਹੀ ਕਿ ਗੁਰਮਤਿ ਸਿਧਾਂਤ ਤੋਂ ਉਪਰ ਕੋਈ ਵੀ ਮਤਿ ਅਤੇ ਨਾ ਹੀ ਬਰਾਬਰ ਦਾ ਹੀ ਆਖਿਆ ਜਾ ਸਕਦਾ ਹੈ। ਪਰ ਇੱਥੇ ਇਹ ਵੀ ਗੱਲ ਯਕੀਨੀ ਬਣਾ ਲੈਣੀ ਚਾਹੀਦੀ ਹੈ ਕਿ ਐਵੇ ਹੀ ਹੱਠ ਵਸ ਨਿੰਦਿਆ ਵਾਲਾ ਪਾਸਾ ਵੀ ਉਲਾਰ ਨਾ ਹੋਵੇ ਕਿਉਂਕਿ ਗੁਰਸਿੱਖ ਨੂੰ ਹੁਕਮ ਹੀ ਇਹੋ ਹੈ ਕਿ:

ਉਸਤਤਿ ਨਿੰਦਾ ਦੋਊ ਬਿਬਰਜਿਤ ਤਜਹੁ ਮਾਨੁ ਅਭਿਮਾਨਾ ॥ (Panna 1123)

ਆਉ ਇਸ ਵਿਸ਼ੇ ਨੂੰ ਹੁਣ ਸੰਜੀਦਗੀ ਨਾਲ ਅੱਗੇ ਵਧਾਈਏ। ਪਹਿਲਾਂ ਕੀਤੇ ਜ਼ਿਕਰ ਅਨੁਸਾਰ ਕਿ ਗੁਰਬਾਣੀ ਦੇ ਪੰਜ ਖੰਡ ਇਸ ਵਿਸ਼ੇ ਵਿਚ ਬੜੇ ਮਹੱਤਵ ਪੂਰਨ ਹਨ ਔਰ ਭਾਈ ਕੁਲਬੀਰ ਸਿੱਘ ਹੋਰਾਂ ਵੀ ਇਸ ਦੇ ਇਰਦ ਗਿਰਦ ਰਹਿ ਕੇ ਹੀ ਵਿਆਖਿਆ ਕੀਤੀ ਹੈ ਕਿਉਂਕਿ ਜੇਕਰ ਆਪਾਂ ਨੂੰ Fundamental principle ਦਾ ਪਤਾ ਲਗ ਗਿਆ ਜਾਂ ਗਿਆਨ ਹੋ ਗਿਆ ਫਿਰ ਇਸ ਵਿਸ਼ੇ ਨੂੰ ਸਮਝਣਾ ਕੋਈ ਮੁਸ਼ਕਲ ਨਹੀਂ। ਦਾਸ ਆਪ ਤੁੱਸ਼ ਬੁੱਧੀ ਨੂੰ ਪਾਸੇ ਰੱਖ ਭਾਈ ਧਰਮ ਸਿੰਘ ਜੀ ਸੁਜੋਂ ਵਲੋਂ ਜੋ ਲੇਖ ਲਿਖਿਆ ਹੈ ਉਸ ਨੂੰ ਹੀ ਇਥੇ ਪੇਸ਼ (ਕਿਸ਼ਤਾਂ ਵਿਚ ਹੀ) ਕਰਨ ਦੀ ਕੋਸ਼ਿਸ ਕਰੇਗਾ। ਹਾਲਾਂ ਕਿ ਲੇਖ ਤਾਂ ਇਕੱਠਾ ਲਿਖਿਆ ਹੋਇਆ ਪਰ ਦਾਸ ਦੀ ਟਾਈਪਿੰਗ ਵਿਚ ਲਗ ਰਹੇ ਸਮੇਂ ਕਾਰਨ ਇਸਤਰਾਂ ਕਰਨਾ ਪਏਗਾ। ਸੌ ਪੇਸ਼ ਹੈ ਲੇਖ “ਦੁਸਰੇ ਮੱਤਾ ਦੀ ਪਹੁੰਚ” ਦੀ ਪਹਿਲੀ ਕਿਸ਼ਤ:
___________________________________________________________
ਦੁਸਰੇ ਮੱਤਾ ਦੀ ਪਹੁੰਚ

ਜਪੁ ਜੀ ਸਾਹਿਬ ਦੀ ਬਾਣੀ ਵਿਚ, ਕੁਦਰਤ ਦੀ ਕਾਇਨਾਤ ਅੰਦਰ, ਪੰਜਾਂ ਖੰਡਾਂ ਦਾ ਜ਼ਿਕਰ ਮਿਲਦਾ ਹੈ। ਇਹ ਖੰਡ ਕਿਆ ਹਨ, ਵਿਦਵਾਨਾਂ ਦੀ ਇਸ ਬਾਰੇ ਰਾਏ ਵੱਖੋ ਵੱਖਰੀ ਹੈ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਨਾਮ ਅਭਿਆਸ ਕਮਾਈ ਦੇ ਰਸਤੇ ਵਿਚ ਆਉਂਦੇ ਪੜਾਉ ਹਨ, ਪਰ ਕਿਸੀ ਵੀ ਵਿਦਵਾਨ ਨੇ ਅੱਜ ਤਕ, ਇਨ੍ਹਾਂ ਪੜਾਵਾਂ ਦਾ ਵੇਰਵਾ ਨਹੀਂ ਦਿੱਤਾ। ਸਿਰਫ਼ ਦਿਮਾਗੀ ਸੋਚ ਦੇ ‘ਅਨੁਮਾਨ’ ਦੇ ਆਧਾਰ ਤੇ ਹੀ ਐਸਾ ਲਿਖ ਦਿੱਤਾ ਹੈ। ਭਾਈ ਸਾਹਿਬ ਰਣਧੀਰ ਸਿੰਘ ਜੀ ਨੇ, ਪਹਿਲਾਂ ਨਾਮ ਦੀ ਅਤੁੱਟ ਕਮਾਈ ਕੀਤੀ। ‘ਸਤਿਗੁਰ ਮਿਲਿਐ ਦਿਬ ਦ੍ਰਿਸਟ ਹੋਈ”। ਦਿਬ ਦ੍ਰਿਸ਼ਟੀ ਦੀ ਪ੍ਰਾਪਤੀ ਉਪਰੰਤ, ਅਨੁਭਵ ਦੇ ਨੇਤਰਾਂ ਦੁਆਰਾ ਜੋ ਕੁਝ ਦੇਖਿਆ, ਸਿਰਫ਼ ਉਸ ਨੂੰ ਹੀ ਪੁਸਤਕ ‘ਸੱਚ ਖੰਡ ਦਰਸ਼ਨ’ ਵਿਚ ਬਿਆਨ ਕੀਤਾ ਹੈ। ਆਪ ਜੀ ਅਨੁਸਾਰ, ਇਹ ਕੁਦਰਤ ਦੀ ਕਾਇਨਾਤ ਅੰਦਰ, ਸਾਡੇ ਮਾਤ ਲੋਕ ਵਾਂਗੂੰ, ਘੁੱਗ ਵਸਦੇ ਵੱਖੋ ਵੱਖਰੇ ਤਬਕੇ, Regions or Universes ਹਨ। ਮਾਤ ਲੋਕ ਦੇ ਲੋਕਾਂ ਨਾਲੋਂ ਧਰਮ ਖੰਡ ਵਿਚ ਵਸਦੀ ਆਬਾਦੀ ਵੱਧ ਉੱਨਤ ਹੈ। ਧਰਮ ਖੰਡ ਤੋਂ ਵੱਧ ਉੱਨਤ ਗਿਆਨ ਖੰਡ ਅਤੇ ਅੱਗੋਂ ਤੋਂ ਅੱਗੇ, ਸੱਚ ਖੰਡ ਉੱਨਤੀ ਦਾ ਸਿਖਰ ਹੈ। ਫੁਰਮਾਨ ਹੈ, “ਸਚ ਖੰਡ ਵਸੈ ਨਿਰੰਕਾਰ”। ਇਸ ਫੁਰਮਾਨ ਦਾ ਭਾਵ ਇਹ ਨਹੀਂ ਕਿ ਨਿਰੰਕਾਰ ਸਿਰਫ਼ ਸੱਚ ਖੰਡ ਵਿਚ ਹੀ ਵਸਦਾ ਹੈ ਹੋਰ ਕਿਤੇ ਨਹੀਂ। ਇਸ ਦਾ ਭਾਵ ਇਹ ਹੈ ਕਿ ਸੱਚ ਖੰਡ, ਨਿਰੰਕਾਰ ਰੂਪ ਹੋ ਚੁੱਕੀ ਜੀਵ-ਆਤਮਾਵਾਂ ਦਾ ਦੇਸ਼ ਹੈ। ਰਾਮ ਦੀ ਅੰਸ ਹੋਣ ਦੇ ਨਾਤੇ ਜੀਵ-ਆਤਮਾ ਤਾਂ ਪਹਿਲਾ ਹੀ ਨਿਰੰਕਾਰ ਦਾ ਹੀ ਰੂਪ ਹੈ, ਪਰ ਇਸ ਨੂੰ ਜਦੋਂ ਤੱਕ ਸਥੂਲ, ਸੂਖਸ਼ਮ ਅਤੇ ਕਾਰਨ ਤਿੰਨ ਸਰੀਰ ਚਿੰਬੜੇ ਹੇਏ ਹਨ, ਇਹ ਸੱਚ ਖੰਡ ਪਰਵੇਸ਼ ਨਹੀਂ ਕਰ ਸਕਦੀ। ਸਥੂਲ ਸਰੀਰ ਤਾਂ ਇਹ ਮਾਤ ਲੋਕ ਵਿਚ ਹੀ ਛੱਡ ਆਉਦੀਂ ਹੈ, ਜਿੱਥੇ ਇਸ ਨੂੰ ਅਗਨ ਭੇਂਟ ਕਰਕੇ, ਜਲ ਪ੍ਰਵਾਹ ਕਰਕੇ ਜਾਂ ਕਿਸੀ ਹੋਰ ਢੰਗ ਨਾਲ ਖਤਮ ਕਰ ਦਿੰਦੇ ਹਨ। ਸੂਖਸ਼ਮ ਅਤੇ ਕਾਰਨ ਸਰੀਰ ਇਸ ਦੇ ਨਾਲ ਅੱਗੇ ਜਾਂਦੇ ਹਨ।

ਪੰਜਾਂ ਖੰਡਾਂ ਦੀ ਹਕੀਕਤ ਦੀ ਪੁਸ਼ਟੀ, ਇੰਗਲੈਂਡ ਦੀ ਸ੍ਰੀਮਤੀ ਬੈਟੀ ਸਾਈਨ ਨੇ ਆਪਣੀ ਪੁਸਤਕ Mind to Mind ਵਿਚ ਇਨ੍ਹਾਂ ਸ਼ਬਦਾਂ ਦੁਆਰਾ ਕੀਤੀ ਹੈ। --
“ਇਹ ਜ਼ਰੂਰੀ ਨਹੀਂ ਕਿ ਮਰਨ ਉਪਰੰਤ ਲੋਕ ਮੁੜ ਇਸ ਹੀ ਧਰਤੀ ਤੇ ਵਾਪਸ ਆਉਣ, ਕਿਉਂਕਿ ਸੰਸਾਰ ਵਿਚ ਹੋਰ ਧਰਤੀਆਂ ਹਨ ਜਿਨ੍ਹਾਂ ਤੇ ਉਹ ਮੁੜ ਕੇ ਜਨਮ ਲੈ ਸਕਦੇ ਹਨ। ਉਨ੍ਹਾਂ ਵਿਚੋਂ ਬਹੁਤ ਸਾਰੀਆਂ ਧਰਤੀਆਂ ਸਾਨੂੰ ਨਜ਼ਰ ਨਹੀਂ ਆਉਂਦੀਆਂ। ਕਿਉਂਕਿ ਉਨ੍ਹਾਂ ਦੀ ਕੰਬਣੀ (Vibration) ਦੀ Frequency ਵੱਖਰੀ ਹੈ, ਸੰਸਾਰ ਬੇਅੰਤ Infinite ਹੈ। ਜਿਸ ਦੇ ਅੰਦਰ ਦੁਨੀਆਵਾਂ ਦੇ ਅੰਦਰ ਦੁਨੀਆਵਾਂ ਅਤੇ ਉਨ੍ਹਾਂ ਦੇ ਅੰਦਰ ਹੋਰ ਦੁਨੀਆਵਾਂ ਨਾਲ ਭਰਿਆ ਪਿਆ ਹੈ। ਉਨ੍ਹਾਂ ਵਿਚੋਂ ਕੁੱਝ ਧਰਤੀ ਦੇ ਲੈਵਲ ਤੋਂ ਬਹੁਤ ਉੱਚੇ ਲੈਵਲ ਤੇ ਕੰਬਦੀਆਂ ਹਨ। ਅਸੀਂ ਇਥੇ ਇਸ ਧਰਤੀ ਤੇ ਵਾਪਸ ਇਸ ਲਈ ਆਉਂਦੇ (ਜਨਮ ਲੈਂਦੇ) ਹਾਂ ਕਿਉਂਕਿ ਅਸੀਂ ਹਾਲੇ ਇਤਨੀ ਤਰੱਕੀ (Progress) ਨਹੀਂ ਕੀਤੀ ਹੁੰਦੀ ਕਿ ਉਨ੍ਹਾਂ ਉੱਚੇ ਦਰਜੇ ਦੀ ਦੁਨਿਆਵੀ ਤੇ ਜਨਮ ਲੈਣ ਦੇ ਕਾਬਲ ਹੋਈਏ।“

ਗੁਰੂ ਨਾਨਕ ਦੇਵ ਜੀ ਦੇ ਸ਼ੁਭ ਆਗਮਨ ਤੋਂ ਪਹਿਲਾਂ ਸੰਸਾਰ ਵਿਚ ਚਾਰ ਬੜੇ ਮੱਤਿ ਪ੍ਰਚੱਲਤ ਸਨ। ਇਹ ਸਨ ਯਹੂਦੀ, ਈਸਾਈ, ਮੁਸਲਿਮ ਅਤੇ ਹਿੰਦੂ। ਹਿੰਦੂ ਮਤਿ ਦੀਆਂ ਅੱਗੋਂ ਹੋਰ ਵੀ ਕਈ ਸ਼ਾਖਵਾਂ ਜਿਵੇਂ ਕਿ ਵੇਦਾਂਤ, ਯੋਗ, ਬੁੱਧ ਅਤੇ ਜੈਨ ਆਦਿ ਭਾਰਤ ਵਿਚ ਪ੍ਰਚੱਲਤ ਸਨ। ਯਹੂਦੀ, ਈਸਾਈ ਅਤੇ ਮੁਸਲਿਮ ਮੱਤਿ, ਪੁਨਰ ਜਨਮ ਦੇ ਸਿਧਾਂਤ ਨੂਂ ਨਹੀਂ ਮੰਨਦੇ। ਮਰਨ ਉਪਰੰਤ ਪ੍ਰਾਣੀ ਚੌਰਾਸੀ ਲੱਖ ਹੋਰ ਜੂਨਾਂ ਵਿਚੋਂ ਕਿਸੇ ਇਕ ਵਿਚ ਜਾ ਜਨਮ ਲੈਦਾਂ ਹੈ, ਇਸ ਨੂੰ ਪੁਨਰ ਜਨਮ ਆਖਦੇ ਹਨ। ਯਹੂਦੀ ਈਸਾਈ ਤੇ ਮੁਸਲਿਮ ਮੱਤਾ ਦਾ ਵਿਚਾਰ ਹੈ ਕਿ There is no life beyond grave yard. ਕਬਰਸਤਾਨ ਤੋਂ ਅੱਗੇ ਕੋਈ ਜ਼ਿੰਦਗੀ ਨਹੀਂ। ਇਨ੍ਹਾਂ ਤਿੰਨਾਂ ਮੱਤਾ ਦੇ ਸਿਧਾਂਤ, ਮਾਮੂਲੀ ਅੰਤਰ ਨੂੰ ਛੱਡ ਕੇ ਬਾਕੀ ਬਹੁਤ ਕੁਝ ਬੜੀ ਹੱਦ ਤੱਕ ਇਕ ਦੂਸਰੇ ਨਾਲ ਮਿਲਦੇ ਜੁਲਦੇ ਹਨ। ਇਸ ਲਈ ਇਨ੍ਹਾਂ ਨੂੰ sister religions ਵੀ ਆਖਦੇ ਹਨ। ਇਨ੍ਹਾਂ ਦੇ ਮੱਤਿ ਅਨੁਸਾਰ ਰੋਜ਼-ਏਕ-ਕਿਆਮਤ ਜਾਂ Dooms Day ਤੇ ਸਾਰੇ ਮੁਰਦੇ ਜੀਅ ਉਠਣਗੇ, ਉਨ੍ਹਾਂ ਦੀਆਂ ਰੂਹਾਂ ਅੱਲਾ ਤਾਅਲਾ ਦੇ ਪੇਸ਼ ਹੋਣਗੀਆਂ। ਅੱਲਾ ਤਾਅਲਾ ਹਰ ਪ੍ਰਾਣੀ ਨੂੰ, ਉਸ ਦੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਦੋਜ਼ਖ ਜਾਂ ਬਹਿਸ਼ਤ ਵਿਚ ਭੇਜ ਦੇਵੇਗਾ, ਦੋਜ਼ਖ ਦੁੱਖਾਂ ਤੇ ਮੁਸੀਬਤਾਂ ਦਾ ਘਰ ਹੈ ਬਹਿਸ਼ਤ ਵਿਚ, ਜ਼ਿੰਦਗੀ ਦਾ ਹਰ ਤਰ੍ਹਾਂ ਦਾ ਸੁੱਖ ਪ੍ਰਾਪਤ ਹੈ। ਅੱਗੋ ਪ੍ਰਾਣੀ ਦੋਜ਼ਖ ਜਾਂ ਬਹਿਸ਼ਤ ਦਾ ਵਸਨੀਕ ਹੋ ਜਾਂਦਾ ਹੈ। ਬਹਿਸ਼ਤ ਅਤੇ ਦੋਜ਼ਖ ਦਾ ਸਬੰਧ ਧਰਮ ਖੰਡ ਨਾਲ ਹੈ।

ਇਨ੍ਹਾਂ ਤਿੰਨਾਂ ਹੀ ਮੱਤਾ ਨੇ ਆਪੋ ਆਪਣੇ ਧਰਮ ਕਰਮ ਇਸ ਤਰ੍ਹਾਂ ਦੇ ਮੁਕੱਰਰ ਕੀਤੇ ਹਨ ਜੋ ਉਨ੍ਹਾਂ ਤੇ ਅਮਲ ਕਰਕੇ, ਦੋਜ਼ਖ ਤੋਂ ਬਚ, ਬਹਿਸ਼ਤ ਦੀ ਪ੍ਰਾਪਤੀ ਕਰ ਸਕਣ-ਅਰਥਾਤ ਬਹਿਸ਼ਤ ਦੀ ਪ੍ਰਾਪਤੀ ਹੀ ਇਨ੍ਹਾਂ ਤਿੰਨਾਂ ਧਰਮਾਂ ਦਾ ਜੀਵਨ ਲਕਸ਼ ਹੈ ਚੂੰ ਕਿ ਇਨ੍ਹਾਂ ਮੱਤਾਂ ਨੂੰ ਅੱਗੋਂ ਹੋਰ ਭੋਗ ਜੂਨੀਆਂ ਵਿਚ ਵਿਚਰਨ ਦਾ ਕੋਈ ਖਤਰਾ ਨਹੀਂ ਹੁੰਦਾ ਇਸ ਲਈ ਇਹ ਮੌਜੂਦਾ ਜ਼ਿੰਦਗੀ ਦਾ ਜ਼ਿਆਦਾ ਤੋਂ ਜ਼ਿਆਦਾ ਅਨੰਦ ਮਾਨਣ ਦੀ ਕੋਸ਼ਿਸ਼ ਕਰਦੇ ਹਨ।
“ਬਾਬਰ ਬਹਾਰ ਐਸ਼ ਕੋਸ਼ ਕਿ ਆਲਮ ਦੋਬਾਰਾ ਕੇਸਤ”।
ਐ ਬਾਬਰ ਜਿਤਨੀ ਵੀ ਤੈਥੋਂ ਐਸ਼ ਬਹਾਰ ਹੋ ਸਕਦੀ ਹੈ ਕਰ ਲੈ-ਇਹ ਦੁਨੀਆਂ ਤੈਨੂੰ ਮੁੜ ਕੇ ਫੇਰ ਨਹੀਂ ਮਿਲਣੀ।

ਹਿੰਦੂਆਂ ਦੇ ਸਾਰੇ ਹੀ ਮਤਿ ਪੁਨਰ ਜਨਮ ਵਿਚ ਵਿਸ਼ਵਾਸ ਰਖਦੇ ਹਨ, ਉਨ੍ਹਾਂ ਦੇ ਮਤਿ ਅਨੁਸਾਰ ਇਸ ਜਾਂ ਇਸ ਤੋਂ ਵੀ ਪਹਿਲੇ ਜਨਮਾਂ ਵਿਚ ਕੀਤੇ ਚੰਗੇ ਮੰਦੇ ਕਰਮਾਂ ਅਨੁਸਾਰ, ਉਨ੍ਹਾਂ ਦਾ ਫਲ ਭੋਗਣ ਲਈ, ਚੌਰਾਸੀ ਲੱਖ ਜੂਨੀਆਂ ਵਿਚ ਵਿਚਰਨਾ ਪੈਂਦਾ ਹੈ ਜੋ ਆਵਾਗਵਨ ਦਾ ਇਕ ਬੜਾ ਹੀ ਦੁਖਦਾਈ ਤੇ ਭਿਆਨਕ ਚੱਕਰ ਹੈ। ਇਹ ਮੱਤਿ ਆਵਾਗਵਨ ਦੇ ਚੱਕਰ ਤੋਂ ਬਚਣ ਲਈ, ਜਨਮ ਮਰਨ ਤੋਂ ਮੁਕਤੀ ਪ੍ਰਾਪਤ ਕਰਨ ਦੇ ਚਾਹਵਾਨ ਹਨ। ਇਨ੍ਹਾਂ ਦਾ ਜੀਵਨ ਲਕਸ਼, ਮੁਕਤੀ ਪ੍ਰਾਪਤ ਕਰਨਾ ਹੈ। ਇਨ੍ਹਾਂ ਮੱਤਾ ਅਨੁਸਾਰ ਜੀਵ ਬ੍ਰਹਮ ਦੀ ਅੰਸ਼ ਹੈ-ਅਗਿਆਨਤਾ ਵੱਸ ਅਸੀਂ ਆਪਣੇ ਆਪ ਨੂੰ ਜੀਵ ਦੀ ਥਾਂ ਸਰੀਰ ਮੰਨਦੇ ਹਾਂ, ਸਰੀਰ ਨੂੰ ਆਪਾ ਮੰਨ ਕੇ ਕਰਮ ਕਰਦੇ ਹਾਂ। ਕਰਮਾਂ ਦਾ ਫਲ ਭੋਗਣ ਲਈ ਅੱਗੇ ਹੋਰ ਜਨਮ ਲੈਂਦੇ ਹਾਂ, ਜੇ ਕਿਸੀ ਤਰ੍ਹਾਂ ਸਾਨੂੰ ਇਹ ਗਿਆਨ ਪ੍ਰਾਪਤ ਹੋ ਜਾਵੇ ਕਿ ਅਸੀਂ ਸਰੀਰ ਨਹੀਂ, ‘ਬ੍ਰਹਮ ਦੀ ਅੰਸ਼’ ਹਾਂ ਤਾਂ ਸਾਡੇ ਅੰਦਰੋਂ “ਮੈਂ ਸਰੀਰ ਹਾਂ” ਦਾ ਅਗਿਆਨ ਨਸ਼ਟ ਹੋ ਜਾਂਦਾ ਹੈ। ਅਗਿਆਨ ਨਸ਼ਟ ਹੋਣ ਤੇ, ਅਗਿਆਨ ਵੱਸ ਕੀਤੇ ਕਰਮ ਵੀ ਨਸ਼ਟ ਹੋ ਜਾਂਦੇ ਹਨ, ਕਰਮ ਨਸ਼ਟ ਹੋ ਗਏ ਤਾਂ ਅੱਗੇ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ। ਅਸੀਂ ਮੁਕਤੀ ਨੂੰ ਪ੍ਰਾਪਤ ਹੋ ਜਾਂਦੇ ਹਾਂ।ਅਗਿਆਨਤਾ ਦੇ ਨਾਸ਼ ਲਈ ਉਹ ਐਸੇ ਕਰਮ ਧਰਮ ਕਰਦੇ ਹਨ ਜਿਨ੍ਹਾਂ ਦੁਆਰਾ ਉਹ ਆਪਣੀ ਜੀਵ-ਆਤਮਾ ਨੂੰ ਪ੍ਰਗਟ ਕਰ, ਆਪਣੇ ਨੇਤਰਾਂ ਦੁਆਰਾ ਪਰਤੱਖ ਦੇਖ ਸਕਣ, ਇਸ ਨੂੰ ਉਹ ਆਤਮ ਸਾਖਸ਼ਾਤਕਾਰ ਆਖਦੇ ਹਨ, ਆਤਮਾ ਦਾ ਗਿਆਨ ਪ੍ਰਾਪਤ ਹੋਣ ਤੇ “ਮੈ ਸਰੀਰ ਹਾਂ” ਦਾ ਅਗਿਆਨ ਜਾਂਦਾ ਰਹਿੰਦਾ ਹੈ। ਅਗਿਆਨਤਾ ਦੇ ਨਾਸ਼ ਤੇ, ਅਗਿਆਨਤਾ ਵੱਸ ਕੀਤੇ ਕਰਮਾਂ ਦਾ ਨਾਸ਼ ਹੋ ਜਾਂਦਾ ਹੈ। ਕਰਮਾਂ ਦੇ ਨਾਸ਼ ਤੇ ਜੀਵ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਪ੍ਰਾਪਤ ਕਰ ਲੈਂਦਾ ਹੈ।

ਗਿਆਨੈ ਕਾਰਨ ਕਰਮ ਅਭਿਆਸੁ ॥ ਗਿਆਨੁ ਭਇਆ ਤਹ ਕਰਮਹ ਨਾਸੁ ॥ (Panna 1167)

ਇਹ ਵੀ ਠੀਕ ਹੈ ਕਿ ਯਹੂਦੀ, ਈਸਾਈ ਤੇ ਮੁਸਲਿਮ ਮੱਤਾਂ ਨੇ ਬਹਿਸ਼ਤ ਪ੍ਰਾਪਤ ਕਰ ਲਈ। ਇਹ ਵੀ ਠੀਕ ਹੈ ਕਿ ਹਿੰਦੂ ਮੱਤਾਂ ਨੇ ਮੁਕਤੀ ਪ੍ਰਾਪਤ ਕਰ ਲਈ, ਪਰ ਇਕ ਗੱਲ ਇਨ੍ਹਾਂ ਸਾਰੇ ਮੱਤਾਂ ਵਿਚ ਸਾਂਝੀ ਹੈ ਕਿ ਇਨ੍ਹਾਂ ਵਿਚੋਂ ਕਿਸੀ ਨੇ ਵੀ ਪ੍ਰਮਾਤਮਾ ਦਾ ਵਸਲ (ਮਿਲਾਪ) ਹਾਸਲ ਨਹੀਂ ਕੀਤਾ। ਕਿਸੀ ਨੂੰ ਵੀ ਪ੍ਰਮਾਤਮਾ ਵਿਚ ਸਮਾਈ ਨਹੀਂ ਹੋਈ। ਹਰ ਇਕ ਦੀ ਜੀਵ ਆਤਮਾ, ਪਰਮ-ਆਤਮਾ ਤੋਂ ਵੱਖਰੀ ਹੀ ਰਹੀ, ਕੁਦਰਤ ਦੇ ਨਿਯਮ:

ਜਿਹ ਤੇ ਉਪਜਿਉ ਨਾਨਕਾ ਲਨਿ ਤਾਹਿ ਮਹਿ ਮਾਨਿ॥ (panna 1426)

ਅਨੁਸਾਰ ਕੋਈ ਵੀ ਜੀਵ-ਆਤਮਾ, ਆਪਣੇ ਉਪਜ ਸਰੋਤ ਪਰਮ ਆਤਮਾ ਵਿਚ ਹਾਲੇ ਲੀਨ ਨਹੀਂ ਹੋਈ। ਇਸ ਲਈ ਕਿਸੀ ਦਾ ਵੀ ਉਧਾਰ ਨਿਸਤਾਰਾ ਨਾ ਹੋ ਸਕਿਆ।
ਉਸ ਸਮੇਂ ਦੇ ਪ੍ਰਚੱਲਤ ਮੱਤਾਂ ਦੇ ਸਿਧਾਂਤਾਂ ਤੇ ਥੋੜ੍ਹੀ ਜਿਹੀ ਨਜ਼ਰ ਮਾਰ ਕੇ ਇਹ ਸਮਝਣ ਦੀ ਕੋਸ਼ਿਸ਼ ਕਰਨਾ ਵੀ ਕੁਝ ਉਚਿਤ ਪ੍ਰਤੀਤ ਹੁੰਦਾ ਹੈ ਕਿ ਇਹ ਮਤਿ ਇਨਸਾਨ ਨੂੰ ਕਿਥੋਂ ਤਕ ਅੱਗੇ ਲੈ ਕੇ ਜਾਂਦੇ ਹਨ? ਯਹੂਦੀ, ਈਸਾਈ ਅਤੇ ਇਸਲਾਮ ਬਾਰੇ ਤਾਂ ਉਪਰ ਦਰਜ ਹੀ ਹੋ ਚੁੱਕਾ ਹੈ। ਹਿੰਦੂ ਮਤਾਂ ਦੀ ਥੋੜ੍ਹੀ ਜਿਹੀ ਘੋਖ ਕਰਦੇ ਹਾਂ। ਹਿੰਦੂ ਮਤਿ ਦੀਆਂ ਦੋ ਸ਼ਾਖਾਂ, ‘ਬੁੱਧ’ ਅਤੇ ‘ਜੈਨ’ ਦੇ ਧਰਮ ਗ੍ਰੰਥਾਂ ਵਿਚੋਂ ਪਰਮ ਆਤਮਾ ਦਾ ਜ਼ਿਕਰ ਅਲੋਪ ਹੈ, ਇਸ ਲਈ ਇਨ੍ਹਾਂ ਮੱਤਾਂ ਨੂੰ ਅਰਧ ਨਾਸਤਕ ਮਤਿ ਆਖਿਆਂ ਜਾਂਦਾ ਹੈ, ਜਦੋਂ ਇਨ੍ਹਾਂ ਦੇ ਧਰਮ ਗ੍ਰੰਥਾਂ ਵਿਚੋਂ ਪਰਮ-ਆਤਮਾ ਦਾ ਜ਼ਿਕਰ ਹੀ ਅਲੋਪ ਹੈ ਤਾਂ ਇਨ੍ਹਾਂ ਨੇ ਪਰਮ-ਆਤਮਾ ਦੀ ਤਲਾਸ਼ ਕਾਹਦੇ ਲਈ ਕਰਨੀ ਸੀ ? ਭਾਵ ਇਨ੍ਹਾਂ ਨੂੰ ਪਰਮ ਆਤਮਾ ਦੀ ਕੋਈ ਲੋੜ ਹੀ ਪ੍ਰਤੀਤ ਨਹੀਂ ਹੋਈ। ਆਪਣੀ ਜੀਵ-ਆਤਮਾ ਦੇ ਪ੍ਰਕਾਸ਼ ਨੂੰ ਆਪਣੇ ਜੀਵਨ ਦਾ ਅੰਤਮ ਟੀਚਾ ਸਮਝਦੇ ਹਨ। ਬਾਕੀ ਰਹਿ ਗਏ ਦੋ ਪ੍ਰਮੁਖ ਮਤਿ, ਵੇਦਾਂਤ ਅਤੇ ਯੋਗ। ਇਨ੍ਹਾਂ ਦੀ ਘੋਖ ਪੜਤਾਲ ਹੇਠ ਲਿਖੇ ਅਨੁਸਾਰ ਹੈ।

To be continued...

With Regards,
Daas,
JASJIT SINGH
Reply Quote TweetFacebook
Gurdas Singh Wrote:
The truth dwells in the house of Guru
> Nanak. I have to take another birth in that house
> then only I will attain Mukti (salvation).

i wonder what this means "take birth in the house of Nanak". does he mean one must be born in a Sikh family? or does it also imply that one may take spiritual birth as a Sikh through Amrit Sanchar?
Reply Quote TweetFacebook
Bibi jio,

Waheguru ji ka khalsa, Waheguru ji ki fateh

Quote

i wonder what this means "take birth in the house of Nanak". does he mean one must be born in a Sikh family? or does it also imply that one may take spiritual birth as a Sikh through Amrit Sanchar?

Yes, it imply that one may take spiritual birth as a Sikh through Amrit Sanchaar.

ਸਤਿਗੁਰ ਕੈ ਜਨਮੇ ਗਵਨੁ ਮਿਟਾਇਆ ॥ (Panna 940)
Being born in the True Guru's home I have changed my life's course and ended is my wandering (birth cycles).

Born in Sikh family does not make you a Sikh although it can give you an easy access to adopt this paath but eventually one must go through Amrit Sanchaar to become a Sikh. For example someone born in Doctor's family does not automatically makes someone a doctor, he/she have to join the medical school and have to agree to abide by rules and regulations required by medical institutions then he/she will be a doctor, same logic goes to adoption of Sikhi, one must receive Khanday dee Pahul and abide by Rehat Rehani. Hope that helps understanding.

With Regards,
Daas,
JASJIT SINGH
Reply Quote TweetFacebook
Bhain jeeo,

Quote

i wonder what this means "take birth in the house of Nanak". does he mean one must be born in a Sikh family? or does it also imply that one may take spiritual birth as a Sikh through Amrit Sanchar?

Being born in a Sikh family has no meaning. Sikhi is not based on birth but on Karma. One can be a Brahman, Black, White, Chinese etc by birth but not a Sikh. To be a Sikh one has to adopt Sikhi from heart. Everyone whether born in the family of a Sikh or a non-Sikh, has to offer one's head to Guru Sahib during Amrit Sinchaar and accept Sikhi this way.

In this case, Swami Nityanand definitely means being born in the house of Siri Guru Nanak Dev jee by the way of getting initiated into Sikhi during the initiation ceremony also called the Amrit Sinchaar ceremony. Swami jee was a great scholar of his time but despite all his knowledge and ascetic practices, he could not attain salvation and wished to be born into the house of Siri Guru Nanak Dev jee. He realised that this would not be possible in his present life since he was very old. He said that he would have to take another birth to fulfill his wish and this way get salvation.

Kulbir Singh
Reply Quote TweetFacebook
ਗੁਰੂ ਪਿਆਰਿਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਜਿਵੇਂ ਕਿ ਅਸੀਂ ਪਿੱਛੇ ਈਸਾਈ, ਮੁਸਲਿਮ ਅਤੇ ਯਹੂਦੀ ਮੱਤਾਂ ਦੀ ਪਹੁੰਚ ਬਾਰੇ ਪੜ ਹੀ ਆਏ ਹਾਂ ਹੁਣ ਇਸ ਅਗਲੀ ਕਿਸ਼ਤ ਵਿਚ ਹਿੰਦੂ ਮੱਤ ਵਿਚੋਂ ਪ੍ਰਚਲਿਤ ਵੇਦਾਂਤ ਅਤੇ ਯੋਗ ਮੱਤਾਂ ਦੀ ਜਾਣਕਾਰੀ ਲਵਾਂਗੇ।

Next Part begins...

ਵੇਦਾਂਤ ਅਤੇ ਯੋਗ:

ਰੇਲ ਗੱਡੀ ਅੰਮ੍ਰਿਤਸਰ ਤੋਂ ਬੰਬਈ ਲਈ ਰਵਾਨਾ ਹੁੰਦੀ ਹੈ। ਅਨੇਕਾਂ ਮੁਸਾਫ਼ਰ ਸਵਾਰ ਹਨ। ਆਪਣੇ ਆਪਣੇ ਖਰੀਦੇ ਹੋਏ ਟਿਕਟ ਅਨੁਸਾਰ ਰਸਤੇ ਵਿਚ ਸਟੇਸ਼ਨ ਆਉਣ ਤੇ ਉਤਰਦੇ ਜਾਂਦੇ ਹਨ। ਬੰਬਈ ਤਾਂ ਸਿਰਫ਼ ਉਹ ਸੱਜਣ ਹੀ ਪਹੁੰਚਦੇ ਹਨ ਜਿਨ੍ਹਾਂ ਦੇ ਪਾਸ ਬੰਬਈ ਦਾ ਟਿਕਟ ਹੈ। ਇਸੀ ਤਰ੍ਹਾਂ ਅਸੀਂ ਇਸ ਜੀਵਨ ਯਾਤਰਾ ਦੇ ਵੱਖੋ ਵੱਖ ਸਟੇਸ਼ਨ ਮੁਕਰਰ ਕੀਤੇ ਹੋਏ ਹਨ, ਅਤੇ ਉਨ੍ਹਾਂ ਨਿਸ਼ਾਨਿਆਂ ਤਾਈਂ ਅਪੜਨ ਲਈ ਯਤਨ-ਸ਼ੀਲ਼ ਹਾਂ, ਈਸਾਈ ਅਤੇ ਮੁਸਲਿਮ ਮਤ ਦਾ ਨਿਸ਼ਾਨਾ Heaven ਜਾਂ ਬਹਿਸ਼ਤ ਹਾਸਿਲ ਕਰਨਾ ਅਤੇ Hell ਜਾਂ ਦੋਜ਼ਖ ਤੋਂ ਬਚਣਾ ਹੈ, ਇਨ੍ਹਾਂ ਦੋਨਾਂ ਧਰਮਾਂ ਨੇ ਆਪਣੇ ਧਰਮਾਂ ਦਾ ਕਰਮ ਕਾਂਡ ਇਸ ਤਰ੍ਹਾਂ ਦਾ ਬਣਾਇਆ ਹੈ ਜਿਸ ਨਾਲ ਇਹ ਬਹਿਸ਼ਤ ਦਾ ਆਨੰਦ ਮਾਣ ਸਕਣ। ਹਿੰਦੂ ਮਤਿ ਵਿਚ ਵੀ ਕੁਝ ਵਰਗ ਐਸਾ ਹੈ ਜੋ ਸਵਰਗ ਦਾ ਚਾਹਵਾਨ ਹੈ। ਪਰ ਜ਼ਿਆਦਾ ਤਰ ਨਿਸ਼ਾਨਾ ਜਨਮ ਮਰਨ ਦੇ ਚੱਕਰ ਤੋਂ ਆਜ਼ਾਦ ਹੋਣਾ ਜਾਂ ਮੁਕਤੀ ਪ੍ਰਾਪਤ ਕਰਨਾ ਹੈ।

ਜਪੁ ਜੀ ਸਾਹਿਬ ਵਿਚ ਅਕਾਲ-ਪੁਰਖ ਦੀ ਰਚਨਾ ਵਿਚ ਪੰਜਾਂ ਖੰਡਾਂ ਦਾ ਜ਼ਿਕਰ ਆਉਂਦਾ ਹੈ। ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ, ਭਾਈ ਰਣਧੀਰ ਸਿੰਘ ਸਾਹਿਬ ਜੀ ਨੇ ਇਨ੍ਹਾਂ ਖੰਡਾਂ ਦੀ ਜੋ ਵਿਆਖਿਆ ਕੀਤੀ ਹੈ ਉਸ ਅਨੁਸਾਰ ਨਰਕ ਸੁਰਗ ਜਾਂ ਦੋਜ਼ਖ ਅਤੇ ਬਹਿਸ਼ਤ, ਧਰਮ ਖੰਡ ਜਾਂ ਸਭ ਤੋਂ ਨਿਚਲੇ ਤਬਕੇ ਹਨ। ਮੁਕਤੀ ਦੇ ਚਾਹਵਾਨ, ਗਿਆਨ ਪ੍ਰਾਪਤ ਕਰਨ ਵਿਚ ਮੁਕਤੀ ਸਮਝਦੇ। ਇਹ ਲੋਕ ਦੂਸਰੇ ਖੰਡ ਜਾਂ ਗਿਆਨ ਖੰਡ ਤਕ ਪਹੁੰਚਦੇ ਹਨ, “ਸਚਖੰਡ ਵਸੈ ਨਿਰੰਕਾਰ” ਜਿਸਦਾ ਨਿਸ਼ਾਨਾ ਨਿਰੰਕਾਰ ਦਾ ਮਿਲਾਪ ਹੋਵੇ, ਉਹ ਹੀ ਸੱਚ-ਖੰਡਿ ਜਾਣ ਦੀ ਕੋਸ਼ਿਸ਼ ਕਰੇਗਾ। ਅਸੀਂ ਨਰਕ ਸੁਰਗ ਦੇ ਸਿਧਾਂਤ ਤੇ ਵਿਚਾਰ ਕਰਕੇ ਸਮਾਂ ਗੁਆਉਣ ਦੀ ਥਾਂ, ਇਸ ਤੋਂ ਅੱਗੇ ਮੁਕਤੀ ਤੇ ਸੱਚ-ਖੰਡਿ ਦੀ ਪਹੁੰਚ ਦੇ ਢੰਗ ਤਰੀਕਿਆਂ ਤੇ ਹੀ ਵਿਚਾਰ ਕਰਾਂਗੇ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾ ਹਿੰਦੁਸਤਾਨ ਵਿਚ ‘ਪਰਮ-ਸੁਖ’ ਦੀ ਪ੍ਰਾਪਤੀ ਦੇ ਹੇਠ ਲਿਖੇ ਮੁਖ ਸਾਧਨ ਸਨ।

ਵੇਦਾਂਤ:
ਹਿੰਦੂ ਮਤਿ ਦੇ ਛੇ ਸ਼ਾਸ਼ਤਰਾਂ ਵਿਚੋਂ ਇਕ ਸ਼ਾਸਤਰ, ਵੇਦਾਂਤ ਸ਼ਾਸਤਰ ਹੈ ਜਿਸ ਦੇ ਕਰਤਾ ਵਿਆਸ ਜੀ ਹੋਏ ਹਨ। ਪਹਿਲੇ ਪਹਿਲ ਹਿੰਦੁਸਤਾਨ ਵਿਚ ਵੇਦਾਂਤ ਮਤਿ ਦਾ ਬੋਲ-ਬਾਲਾ ਸੀ। ਪਿਛੋਂ ਬੁੱਧ ਮਤਿ ਦੀ ਪ੍ਰਗਤੀ ਦੇ ਕਾਰਨ, ਵੇਦਾਂਤ ਮਤਿ ਅਲੋਪ ਹੋਣਾ ਸ਼ੁਰੂ ਹੋ ਗਿਆ। ਸਵਾਮੀ ਸ਼ੰਕਰ ਅਚਾਰੀਆ ਨੇ ਵੇਦਾਂਤ ਮਤਿ ਦਾ ਫਿਰ ਤੋਂ ਜ਼ੋਰਦਾਰ ਪ੍ਰਚਾਰ ਕਰਕੇ, ਇਸ ਅਲੋਪ ਹੋ ਰਹੇ ਮਤਿ ਨੂੰ ਸੁਰਜੀਤ ਕੀਤਾ। ਬੁੱਧ ਮਤਿ ਅਰਧ-ਨਾਸਤਕ ਹੋਣ ਕਰਕੇ ਕਮਜ਼ੋਰ ਪੈ ਗਿਆ। ਸਵਾਮੀ ਜੀ ਨੇ ਆਪਣੀ ਪੁਸਤਕ ‘ਅਪ੍ਰੋਖਸ਼-ਅਨੁਭੱਵਤੀ’ ਵਿਚ ਵੇਦਾਂਤ ਮਤਿ ਤੇ ਵਿਸਥਾਰ ਪੂਰਬਕ ਵਿਚਾਰ ਕੀਤੀ ਹੈ, ਉਹ ਲਿਖਦੇ ਹਨ ਕਿ ਇਕ ਮਹਾਨ ਸ਼ਕਤੀ ਦੇ ਵਿਸਥਾਰ ਦਾ ਨਾਮ ਸੰਸਾਰ ਹੈ। ਇਹ ਹਸਤੀ ਜਾਂ ਸ਼ਕਤੀ ਨੂੰ ਬ੍ਰਹਮ ਦਾ ਨਾਮ ਦਿੰਦੇ ਹਨ। ਬ੍ਰਹਮ ਤੇ ਜੀਵ-ਆਤਮਾ ਨੂੰ ਇਕ ਹੀ ਹਸਤੀ ਕਰਾਰ ਦਿੰਦੇ ਹਨ। ਆਪਣੀ ਆਤਮਾ ਦੇ ਦਰਸ਼ਨ ਕਰਨਾਂ ਜਾਂ “ਆਤਮ ਸਾਖਸ਼ਾਤਕਾਰ” ਜੀਵਨ ਦਾ ਲਕਸ਼ ਬਿਆਨ ਕਰਦੇ ਹਨ। ਇਸ ਲਕਸ਼ ਦੀ ਪ੍ਰਾਪਤੀ ਲਈ ਉਹ ਪੰਦਰਾਂ ਅੰਗਾਂ ਵਾਲੇ ਗਿਆਨ ਯੋਗ ਦਾ ਵਰਨਣ ਕਰਦੇ ਹਨ।

ਆਪਣੀ ਪੁਸਤਕ ਦੇ ਸੂਤਰ ਨੰ: 2 ਵਿਚ ਉਹ ਲਿਖਦੇ ਹਨ ਕਿ “ਮੋਕਸ਼ ਦੀ ਸਿੱਧੀ ਦੇ ਲਈ ਹੀ “ਅਪ੍ਰੋਖਸ਼-ਅਨੁਭੱਵਤੀ” ਦਾ ਬਿਆਨ ਕੀਤਾ ਗਿਆ ਹੈ, ਨੇਕ ਅਤੇ ਭਲੇ ਪੁਰਸ਼ਾਂ ਨੂੰ ਚਾਹੀਦਾ ਹੈ ਕਿ ਉਹ ਕੋਸ਼ਿਸ਼ ਦੇ ਨਾਲ ਇਸ ਦਾ ਬਾਰ ਬਾਰ ਅਧਿਐਨ ਕਰਨ”। ਇਹ ਸੂਤਰ ਸਾਫ਼ ਸਪੱਸ਼ਟ ਕਰਦਾ ਹੈ ਕਿ ਵੇਦਾਂਤ ਦਾ ਨਿਸ਼ਾਨਾ ਸਿਰਫ਼ ਮੌਖਸ਼ ਪ੍ਰਾਪਤ ਕਰਨਾ ਹੀ ਹੈ।
ਇਸ ਤੋਂ ਅੱਗੇ ਆਪਣੇ ਮਨ ਦੀ ਸ਼ੁਧੀ ਦੇ ਕੁਝ ਸਾਧਨਾਂ ਦਾ ਜ਼ਿਕਰ ਕਰਕੇ ਅੱਗੇ ਚਲ ਕੇ ਬਰ੍ਹਮ ਤੇ ਆਤਮਾ ਦਾ ਇਕ ਹੋਣਾ ਸਿੱਧ ਕਰਦੇ ਹਨ, ਇਸ ਤੋਂ ਅੱਗੇ ਮੁਕਤੀ ਦਾ ਜ਼ਿਕਰ ਕਰਕੇ ਇਸ ਮੁਕਤੀ ਨੂੰ ਹਾਸਲ ਕਰਨ ਦੇ ਢੰਗ ਤਰੀਕਿਆਂ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ:

“ਹੁਣ ਮੈਂ ਉਪਰ ਦੱਸੀ ਮੁਕਤੀ ਹਾਸਲ ਕਰਨ ਲਈ ਪੰਦਰਾਂ ਅੰਗ ਦਸਦਾ ਹਾਂ, ਜਿਨ੍ਹਾਂ ਦੇ ਜ਼ਰੀਏ ਸਦਾ ਹੀ ਧਿਆਨ ਵਿਚ ਲਗੇ ਰਹਿਣਾ ਚਾਹੀਦਾ ਹੈ। ( ਸੂਤਰ ਨੰ: 100)

“ਲਗਾਤਾਰ ਅਭਿਆਸ ਤੋਂ ਬਗੈਰ ਚਿਤ ਆਤਮਾ (ਐਨ ਨੂਰ ਤੇ ਹਸਤੀ) ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਲਈ ਸਾਧਕ ਲਈ ਜ਼ਰੂਰੀ ਹੈ ਕਿ ਲੰਬੇ ਸਮੇਂ ਤਕ ਇਸ ਦਾ ਨਿਧੀਆਸਨ ਕਰੇ”। (ਸੂਤਰ ਨੰ: 101)
“ਯਮ, ਨਿਯਮ, ਤਿਆਗ, ਮੌਣ, ਦੇਸ਼, ਕਾਲ, ਆਸਣ, ਮੂਲਬੰਧ, ਦੇਹ-ਸਾਮਿਆ, ਦਰਿਕ-ਸਥਿਤੀ, ਪਰਾਣਾਯਾਮ, ਪ੍ਰਤਹਾਰ, ਧਾਰਨਾ ਤੇ ਸਮਾਧੀ ਏਹ ਹੀ ਤਰਤੀਬ ਬਾਰ ਗਿਆਨਯੋਗ ਦੇ ਪੰਦਰਾਂ ਅੰਗ ਕਹੇ ਗਏ ਹਨ”। ( ਸੂਤਰ ਨੰ: 102)

ਇਸ ਦੀ ਪੜਚੋਲ ਲਈ, ਇਨ੍ਹਾਂ ਪੰਦਰਾਂ ਅੰਗਾਂ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ। ਪਹਿਲੇ ਹਿੱਸੇ ਵਿਚ ਬਾਰਾਂ ਅੰਗ ਅਤੇ ਦੂਸਰੇ ਹਿੱਸੇ ਵਿਚ ਆਖਰੀ ਤਿੰਨ ਅੰਗ, ਧਾਰਨਾ ਧਿਆਨ ਅਤੇ ਸਮਾਧੀ ਲਏ ਜਾ ਸਕਦੇ ਹਨ। ਵਿਸਥਾਰ ਵਿਚ ਨਾ ਜਾਂਦੇ ਹੋਏ, ਸੰਖੇਪ ਤੌਰ ਤੇ ਪਹਿਲੇ ਹਿੱਸੇ ਦੇ ਅਭਿਆਸ ਨਾਲ ਮਨ ਬਚਨ ਤੇ ਕਰਮ ਸ਼ੁਧ ਕਰਦੇ ਹੋਏ ਆਪਣਾ ਆਚਰਨ ਉੱਚਾ ਕਰਨਾ ਹੁੰਦਾ ਹੈ ਅਤੇ ਸਰੀਰ ਨੂੰ ਲੰਮੇ ਸਮੇਂ ਲਈ ਅਭਿਆਸ ਕਰ ਸਕਣ ਦੇ ਯੋਗ ਬਨਾਉਣਾ ਹੁੰਦਾ ਹੈ। ਧਾਰਨਾ ਧਿਆਨ ਤੇ ਸਮਾਧੀ ਵਾਰੇ ਸਵਾਮੀ ਜੀ ਲਿਖਦੇ ਹਨ:-

“ਜਿਥੇ ਜਿਥੇ ਮਨ ਜਾਵੇ ਉਥੇ ਉਥੇ ਹੀ ਬਰ੍ਹਮ ਦਰਸ਼ਨ ਕਰਕੇ ਮਨ ਨੂੰ ਠਹਿਰਾਉਣਾ ਉਤਮ ਧਾਰਨਾ ਹੈ”। ( ਸੂਤਰ ਨੰ: 122)

“ਮੈਂ ਬਰ੍ਹਮ ਹੀ ਹਾਂ, ਇਸ ਨਾਕਾਬਲੇ ਤਰਦੀਦ ਖਿਆਲ ਨੂੰ ਲੈ ਕੇ ਕਿਸੀ ਬੇਰੂਨੀ (ਬਾਹਰ ਦੇ) ਸਹਾਰੇ ਤੋਂ ਵਗੈਰ ਸਥਿਤੀ ਪਾਣਾ, ਧਿਆਨ ਕਿਹਾ ਜਾਂਦਾ ਹੈ। ਇਹ ਸਥਿਤੀ ਪਰਮ ਅਨੰਦ ਦੇਣ ਵਾਲੀ ਹੈ” (ਸੂਤਰ ਨੰ: 124)

ਇਸ ਦੂਸਰੇ ਹਿੱਸੇ (ਧਾਰਨਾ, ਧਿਆਨ ਤੇ ਸਮਾਧੀ) ਦੀ ਪੜਚੋਲ ਲਈ ਕੁਝ ਵਿਸਥਾਰ ਵਿਚ ਜਾਣਾ ਪਵੇਗਾ। ਕਿਸੀ ਖਿਆਲ ਤੇ ਮਨ ਜੋੜਨਾ ਧਾਰਨਾ, ਇਸੀ ਖਿਆਲ ਤੇ ਟਿਕਾਓ ਦੇ ਹੋਰ ਡੂੰਘਾ ਹੋਣ ਤੇ ਧਿਆਨ, ਇਸੀ ਖਿਆਲ ਤੇ ਮਨ ਨੂੰ ਲਗਾਤਾਰ ਰੋਕਣ ਜਿਸ ਵਿਚ ਆਪਣੀ ਸੁਧ ਬੁਧ ਵੀ ਨਾ ਰਹੇ, ਸਮਾਧੀ ਅਖਵਾਉਂਦਾ ਹੈ। ਭਾਵ ਅਮਲ ਇਕੋ ਹੀ ਹੈ, ਧਿਆਨ ਦੀ ਤੀਰਬਰਤਾ ਨੂੰ ਮੁਖ ਰੱਖ ਕੇ ਤਿੰਨਾਂ ਹਿੱਸਿਆਂ ਵਿਚ ਵੰਡਿਆ ਗਿਆ ਹੈ। ਇਸ ਗਿਆਨ ਯੋਗ ਦਾ ਮੂਲ ਆਧਾਰ, ਮਨ ਦਾ ਇਹ ਗੁਣ ਹੈ ਕਿ ਮਨ ਜਿਸ ਚੀਜ਼ ਦਾ ਲਗਾਤਾਰ ‘ਚਿੰਤਨ’ ਕਰਦਾ ਹੈ ਆਖਰ ਉਹ ਉਸੇ ਸ਼ੈ ਦਾ ਹੀ ਰੂਪ ਹੋ ਜਾਂਦਾ ਹੈ। ਗੁਰਬਾਣੀ ਦਾ ਵੀ ਫ਼ੁਰਮਾਨ ਹੈ ਕਿ:

“ਜੇਹਾ ਸੇਵੈ ਤੇਹੋ ਹੋਵੈ” (ਪੰਨਾ 549)

As you think so shell you be. ਵੇਦਾਂਤ ਦਾ ਸਾਰਾ ਮਹੱਲ ਇਸੀ ਸਿਧਾਂਤ ਤੇ ਉਸਾਰਿਆ ਗਿਆ ਹੈ। ਸਵਾਮੀ ਜੀ ਅੱਗੇ ਚਲ ਕੇ ਲਿਖਦੇ ਹਨ:-

“ਇਨਸਾਨ ਨਿਹਾਇਤ ਸਰਗਰਮੀ ਅਤੇ ਪੂਰੇ ਯਕੀਨ ਦੇ ਨਾਲ ਜਿਸ ਚੀਜ਼ ਦਾ ਚਿੰਤਨ ਕਰਦਾ ਹੈ, ਉਹ ਛੇਤੀ ਹੀ ਉਹ ਸ਼ੈ ਹੀ ਬਣ ਜਾਂਦਾ ਹੈ। ਭਰਿੰਗੀ ਦੀ ਮਿਸਾਲ ਤੋਂ ਇਸ ਨੂੰ ਸਮਝ ਲੈਣਾ ਚਾਹੀਦਾ ਹੈ”। (ਸੂਤਰ ਨੰ: 140)

ਦੱਸਦੇ ਹਨ ਕਿ ਭਰਿੰਗੀ ਇਕ ਕੀੜਾ ਹੈ। ਉਹ ਬਾਹਰੋਂ ਕਿਸੀ ਹੋਰ ਕੀੜੇ ਨੂੰ ਫੜ ਕੇ ਆਪਣੇ ਘਰ ਲੈ ਆਉਂਦਾ ਹੈ। ਉਸ ਕੀੜੇ ਨੂੰ ਉਹ ਡੰਗ ਮਾਰਦਾ ਹੈ। ਡੰਗ ਲਗਣ ਨਾਲ ਕੀੜੇ ਨੂੰ ਪੀੜਾ ਹੁੰਦੀ ਹੈ। ਭਰਿੰਗੀ ਜਦੋਂ ਵੀ ਘਰ ਆਉਂਦਾ ਹੈ, ਕੀੜੇ ਨੂੰ ਡੰਗ ਮਾਰਦਾ ਹੈ। ਡੰਗ ਦੇ ਦਰਦ ਤੋਂ ਡਰਦਾ ਹੋਇਆ ਉਹ ਕੀੜਾ ਹਰ ਵਕਤ ਭਰਿੰਗੀ ਦਾ ਖਿਆਲ ਆਪਣੇ ਮਨ ਵਿਚ ਰਖਦਾ ਹੈ। ਡਰਦਾ ਹੈ ਕਿ ਭਰਿੰਗੀ ਹੁਣ ਵੀ ਆਇਆ ਕਿ ਹੁਣ ਵੀ ਆਇਆ। ਇਹ ਧਿਆਨ ਉਸ ਦੇ ਮਨ ਵਿਚ ਲਗਾਤਾਰ ਰਹਿਣ ਦੇ ਕਾਰਣ ਉਹ ਕੀੜਾ ਇਕ ਦਿਨ ਭਰਿੰਗੀ ਹੀ ਬਣ ਜਾਂਦਾ ਹੈ।

ਸੋ ਵੇਦਾਂਤ ਦੇ ਆਚਾਰੀਆ ਨੇ ਮਨ ਦੇ ਇਸ ਗੁਣ ਨੂੰ ਮੁਖ ਰਖ ਕੇ ਆਪਣੇ ਮਨ ਦੇ ਅੱਗੇ ਬਰ੍ਹਮ ਦਾ ਉਚਤਮ ਖਿਆਲ ਰਖ ਕੇ ਖੁਦ ਬਰ੍ਹਮ ਹੋ ਜਾਣ ਦਾ ਨਿਸ਼ਾਨਾ ਮਿਥਿਆ, “ਚੂੰ ਕਿ ਮੈਂ ਬਰ੍ਹਮ ਦਾ ਧਿਅਨ ਧਰ ਕੇ ਬਰ੍ਹਮ ਰੂਪ ਹੋ ਗਿਆ ਹਾਂ। ਇਸ ਲਈ ਮੈਂ ਹੀ ਬਰ੍ਹਮ ਹਾਂ, ‘ਅਹੰ ਬਰ੍ਹਮ ਅਸਮੀ’ ਦਾ ਸਿਧਾਂਤ ਸਾਡੇ ਸਾਹਮਣੇ ਆਇਆ।

ਇਸ ਸਿਧਾਂਤ ਬਾਰੇ ਵਿਚਾਰ ਅਧੀਨ ਜੋ ਖਾਸ ਨੁਕਤਾ ਹੈ ਕਿ ਕਿਆ ਵਾਕਈ ਇਸ ਸਿਧਾਂਤ ਤੇ ਅਮਲ ਕਰਕੇ ,”ਜੀਵ, ਬਰ੍ਹਮ ਬਣ ਜਾਂਦਾ ਹੈ?” ਸਾਧਕ ਮਨ ਅੱਗੇ ਇਹ ਖਿਆਲ ਪੇਸ਼ ਕਰਦਾ ਹੈ ਕਿ ਚੂੰ ਕਿ ਬਰ੍ਹਮ ਤੋਂ ਜਗਤ ਦੀ ਉਤਪਤੀ ਹੋਈ ਹੈ, ਇਸ ਲਈ ਜਗਤ ਦੀ ਹਰ ਸ਼ੈ ਬਰ੍ਹਮ ਰੂਪ ਹੀ ਹੈ, ਅਭਿਆਸ ਦੇ ਸਮੇਂ ਮਨ ਜਿਥੇ ਜਿਥੇ ਵੀ ਜਾਂਦਾ ਹੈ, ਉਸ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਉਸ ਸ਼ੈ ਨੂੰ ਬਰ੍ਹਮ ਹੀ ਮੰਨੇ। ਉੱਪਰ ਦਿੱਤੇ ਸੂਤਰ 122 ਅਨੁਸਾਰ ਮਿਸਾਲ ਦੇ ਤੌਰ ਤੇ ਮਨ ਦੇ ਸਾਹਮਣੇ ਕੁਰਸੀ ਦਾ ਖਿਆਲ ਆਉਂਦਾ ਹੈ। ਸਾਧਕ ਮਨ ਨੂੰ ਆਖਦਾ ਹੈ ਕਿ ਇਸ ਨੂੰ ਕੁਰਸੀ ਨਾ ਸਮਝ, ਇਸ ਨੂੰ ਬਰ੍ਹਮ ਹੀ ਸਮਝ। ਇਸ ਤਰ੍ਹਾਂ ਉਹ ਸਾਰੇ ਹੀ ਜਗਤ ਨੂੰ ਬਰ੍ਹਮ ਸਮਝਣ ਦੀ ਕੋਸ਼ਿਸ ਕਰਦਾ ਹੈ।

ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਮੈਂ ਜੈਪੁਰ (ਇਕ ਸ਼ਹਿਰ) ਕਦੇ ਗਿਆ ਨਹੀਂ। ਜਿਸ ਨੇ ਜੈਪੁਰ ਸ਼ਹਿਰ ਦੇਖਿਆ ਹੈ ਉਹ ਮੈਨੂੰ ਜੈਪੁਰ ਦੀ ਖੂਬਸੂਰਤੀ ਬਾਰੇ ਦੱਸਦਾ ਹੈ ਕਿ ਉਥੇ ਲਾਲ ਪੱਥਰ ਦੀਆਂ ਬੜੀਆਂ ਆਲੀਸ਼ਾਨ ਇਮਾਰਤਾਂ ਹਨ। ਸਾਡੇ ਇਲਾਕੇ ਵਿਚ ਲਾਲ ਪੱਥਰ ਹੈ ਨਹੀਂ। ਮੈਂ ਲਾਲ ਪੱਥਰ ਕਦੇ ਦੇਖਿਆ ਨਹੀਂ। ਆਲੀਸ਼ਾਨ ਇਮਾਰਤਾਂ ਬਾਰੇ ਸੁਣ ਕੇ ਮੈਂ ਆਪਣੇ ਇਲਾਕੇ ਦੀ ਕਿਸੀ ਸੋਹਣੀ ਜੇਹੀ ‘ਨਵੀਨ’ ਇਮਾਰਤ ਦਾ ਧਿਆਨ ਜਾਂ ਤਸੱਵਰ ਆਪਣੇ ਮਨ ਵਿਚ ਅੱਗੇ ਬਣਾਉਣ ਦੀ ਕੋਸ਼ਿਸ਼ ਕਰਦਾਂ ਹਾਂ। ਹੋਵੇਗਾ ਕੀ? ਮੈਂ ਜੈਪੁਰ ਦੇਖਿਆ ਨਹੀਂ। ਆਪਣੇ ਇਲਾਕੇ ਦੀ ਕਿਸੀ ਨਵੀਨ ਘਾੜਤ ਦੀ ਇਮਾਰਤ ਦਾ ਹੀ ਧਿਆਨ ਕਰਾਂਗਾ ਤਾਂ ਕਿ ਮੈਂ ਜੈਪੁਰ ਦੀ “ਮੁਗਲ-ਕਾਲ” ਦੀ ਘਾੜਤ ਦੀ ਲਾਲ ਇਮਾਰਤ ਦਾ ਰੂਪ ਧਾਰਨ ਕਰ ਸਕਾਂਗਾ? ਮੈਂ ਸਿਰਫ਼ ਉਸ ਇਮਾਰਤ ਦਾ ਰੂਪ ਹੀ ਧਾਰਨ ਕਰਾਂਗਾ ਜਿਹੜੀ ਮੈਂ ਦੇਖੀ ਹੋਈ ਹੈ ਤੇ ਹੁਣ ਮੇਰੇ ਧਿਆਨ ਦੇ ਅੱਗੇ ਹੈ। ਜਿਸ ਇਮਾਰਤ ਨੂੰ ਦੇਖਿਆ ਹੀ ਨਹੀਂ ਉਸ ਦਾ ਰੂਪ ਧਾਰਨ ਨਹੀਂ ਕਰ ਸਕਦਾ।

ਇਸ ਵਿਚਾਰ ਤੋਂ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਅਸੀਂ ਬਰ੍ਹਮ ਨੂੰ ਤਾਂ ਦੇਖਿਆ ਨਹੀ, ਉਸ ਦਾ ਕੋਈ ਸੰਕਲਪ ਜਾਂ ਧਿਆਨ ਮਨ ਦੇ ਸਾਹਮਣੇ ਨਹੀਂ ਰਖ ਸਕਦੇ। ਮਨ ਆਪਣੇ ਹੀ ਖਿਆਲ ਨਾਲ ਬਰ੍ਹਮ ਦਾ ਇਕ “ਮਨੋਕਲਪਿਤ ਰੂਪ” ਬਣਾਉਂਦਾ ਹੈ। ਉਸ ਦਾ ਧਿਆਨ ਧਰਦਾ ਹੈ ਅਤੇ ਆਖਰ ਆਪਣੇ ਹੀ ਮਨੋਕਲਪਿਤ ਰੂਪ ਦੀ ਸ਼ਕਲ ਇਖਤਿਆਰ ਕਰਦਾ ਹੈ। ਜਦੋਂ ਕਿ ਅਸਲ ਬਰ੍ਹਮ ਤਾਂ ਲਾਂਭੇ ਰਹਿ ਗਿਆ। ਉਨ੍ਹਾਂ ਦੇ ਸਾਧਨ ਅਨੁਸਾਰ ਮਨ ਇਕਾਗਰ ਵੀ ਹੁੰਦਾ ਹੈ, ਸਮਾਧੀ ਅਵਸਥਾ ਵੀ ਪ੍ਰਾਪਤ ਹੁੰਦੀ ਹੈ ਪਰ ਬਰ੍ਹਮ ਦੀ ਪ੍ਰਾਪਤੀ ਨਾ ਹੁੰਦੀ ਹੈ ਤੇ ਨਾ ਹੀ ਹੋ ਸਕਦੀ ਹੈ। ਰਿਧੀਆਂ ਸਿਧੀਆਂ ਤਾਂ ਪ੍ਰਾਪਤ ਹੋ ਸਕਦੀਆਂ ਹਨ। ਇਨਸਾਨ ਇਨ੍ਹਾਂ ਰਿਧੀਆਂ ਸਿਧੀਆਂ ਵਿਚ ਉਲਝ ਕੇ ਹੀ ਰਹਿ ਜਾਂਦਾ ਹੈ ਪਰ ਸਮਝਦਾ ਹੈ ਆਪਣੇ ਆਪ ਨੂੰ “ਬਰ੍ਹਮ-ਵੇਤਾ”।

ਸਾਰੀ ਵਿਚਾਰ ਦਾ ਸਾਰ ਸਿੱਟਾ ਇਹ ਹੋਇਆ ਕਿ ਵੇਦਾਂ ਦੇ ਸਿਧਾਂਤ ਅਨੁਸਾਰ, ਅਸੀਂ ਅਸਲ ਬਰ੍ਹਮ ਤੱਕ ਤੇ ਪਹੁੰਚਦੇ ਨਹੀਂ, ਆਪਣੇ ਮਨ ਦੇ ਵਿਚ ਮਨ ਦਾ ਹੀ ਇਕ “ਮਨੋ-ਕਲਪਤ-ਬਰ੍ਹਮ” ਬਣਾ ਕੇ, ਉਸ ਦਾ ਧਿਆਨ ਧਰ ਕੇ ਉਸ ਨੂੰ ਬਰ੍ਹਮ ਖਿਆਲ ਕਰਕੇ, ਸੰਤੁਸ਼ਟ ਹੋ ਬੈਠਦੇ ਹਾਂ ਕਿ ਅਸੀਂ “ਪਰਮ-ਪੁਰਖ” ਪ੍ਰਾਪਤ ਕਰ ਲਿਆ ਹੈ।

To be continued...

ਉਪਰਲੀ ਇਸ ਜਾਣਕਾਰੀ ਤੋਂ ਹੁਣ ਬਹੁਤ ਹੀ ਸਪੱਸ਼ਟ ਰੂਪ ਵਿਚ ਵੇਦਾਂਤ ਦਾ ਤੱਤ ਸਾਰ ਉਘੜ ਕੇ ਸਾਹਮਣੇ ਆ ਗਿਆ ਹੈ ਤਾਂਹੀਉ ਤਾਂ ਗੁਰਬਾਣੀ ਬਾਰ ਬਾਰ ਇਨਾਂ ਮੱਤਾਂ ਦਾ ਖੰਡਨ ਕਰਦੀ ਹੈ ਪਰ ਪਤਾ ਨਹੀਂ ਫਿਰ ਵੀ ਕਿਉਂ ਕਈ ਸਿੱਖ ਅਖਵਾਉਦੇਂ ਸ਼ਰਧਾਲੂਆ ਨੂੰ ਏਸ ਦਾ ਮੇਨੀਆ ਲੱਗਾ ਹੋਇਆ ਹੈ। ਖੈਰ! ਗੁਰਬਾਣੀ ਅਗੇ ਕਿਥੋਂ ਤੱਕ ਟਿਕ ਸਕਣਗੇ ਸਮੇਂ ਨਾਲ ਸਪੱਸ਼ਟ ਹੋ ਜਾਵੇਗਾ। ਅਗਲੀ ਕਿਸ਼ਤ ਵਿਚ ਯੋਗ ਮਤਿ ਬਾਰੇ ਵੀ ਸੰਖੇਪ ਜਿਹੀ ਜਾਣਕਾਰੀ ਭਾਈ ਧਰਮ ਸਿੰਘ ਜੀ ਦੇ ਲੇਖ ਤੋਂ ਲਵਾਂਗੇ। ਤਦ ਤੱਕ ਗੁਰੂ ਚਰਨਾਂ ਵਿਚ ਦਾਸ ਵਾਸਤੇ ਵੀ ਉਚ ਮੰਡਲਾਂ ਵਿਚ ਪਹੁੰਚ ਸਕਣ ਦੀ ਅਰਦਾਸ ਕਰਨੀ ਜੀ।

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
very knowledgeable article jasjit Singh ji. looking forward for the next part.
Reply Quote TweetFacebook
ਗੁਰੂ ਪਿਆਰਿਉ,

ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ॥

ਸੂਬੇਦਾਰ ਭਾਈ ਧਰਮ ਸਿੰਘ ਜੀ ਵਲੋਂ ਲਿਖੇ ਇਸ ਲੇਖ ਵਿਚ ਈਸਾਈ, ਮੁਸਲਿਮ, ਯਹੂਦੀ ਅਤੇ ਹਿੰਦੂ ਮੱਤਾਂ ਦੀ ਬਹੁਤ ਹੀ ਮਹੱਤਵ ਪੂਰਨ ਜਾਣਕਾਰੀ ਮਿਲੀ ਹੈ। ਪੇਸ਼ ਹੈ ਇਸ ਦੀ ਅੰਤਮ ਕੜੀ ਜਿਸ ਵਿਚ ਯੋਗ ਮੱਤ ਦਾ ਜ਼ਿਕਰ ਹੈ। ਯੋਗਾ ਜੋ ਕਿ ਅੱਜਕਲ ਪੱਛਮੀ ਦੇਸ਼ਾ ਵਿਚ ਵੀ ਬਹੁਤ ਪ੍ਰਚੱਲਿਤ ਹੋ ਰਿਹਾ ਹੈ ਥਾਂ ਥਾਂ ਸੈਂਟਰ ਖੁੱਲ ਰਹੇ ਹਨ। ਇਸ ਯੋਗਾ ਦਾ ਪਿਛੋਕੜ ਭਾਰਤੀ ਸਭਿਅਤਾ ਤੋਂ ਆਇਆ ਹੈ ਅਤੇ ਅੱਜ ਕਲ ਦੁਨੀਆ ਇਸ ਪਿਛੇ ਭੱਜੀ ਫਿਰ ਰਹੀ ਹੈ। ਕੀ ਹੈ ਅਸਲ ਪਿਛੋਕੜ ਯੋਗ ਮੱਤ ਦਾ ਇਸ ਬਾਰੇ ਭਾਈ ਧਰਮ ਸਿੰਘ ਜੀ ਨੇ ਸੰਖੇਪ ਵਿਚ ਰਹਿੰਦੇ ਹੋਏ ਗਾਗਰ ਵਿਚ ਸਾਗਰ ਭਰਨ ਦੀ ਕੋਸ਼ਿਸ਼ ਕੀਤੀ ਹੈ। ਬਹੁਤ ਹੀ ਮਿਹਨਤ ਕਰ ਜਾਣਕਾਰੀ ਇੱਕਠੀ ਕੀਤੀ ਜਾਪਦੀ ਹੈ ਔਰ ਕਾਫੀ ਦਿਲਚਸਪ ਵੀ ਹੈ ਨਾਲ ਦੀ ਨਾਲ ਕੁੰਡਲਿਆਨੀ ਯੋਗਾ ਦੀ ਵੀ ਜਾਣਕਾਰੀ ਮਿਲ ਜਾਂਦੀ ਹੈ ਫਿਰ ਗੁਰਮਤਿ ਅਨੁਸਾਰ ਟਾਕਰਾ ਕਰਵਾਉਣ ਤੇ ਇਹ ਵੀ ਪਤਾ ਚਲ ਜਾਂਦਾ ਹੈ ਕਿ ਇਹ ਮੱਤ ਪ੍ਰਮਾਰਥ ਦੇ ਮਾਰਗ ਤੇ ਕਿਥੇ ਕੁ ਤਕ ਜਾ ਸਕਦੇ ਹਨ।


ਯੋਗ:


ਹਿੰਦੂ ਮਤ ਦੇ ਛੇ ਸ਼ਾਸਤਰਾਂ ਵਿਚੋਂ ਇਕ ਸ਼ਾਸਤਰ ਯੋਗ ਸ਼ਾਸਤਰ ਵੀ ਹੈ ਜਿਸ ਦੇ ਕਰਤਾ ਪਾਤੰਜਲੀ ਰਿਸ਼ੀ ਜੀ ਹੋਏ ਹਨ। ਉਨ੍ਹਾਂ ਨੇ ਅੱਠ ਰੰਗਾ ਵਾਲਾ (ਅਸ਼ਟਾਂਗ ਯੋਗ) ਦਰਸਾਇਆ ਹੈ। ਜਿਵੇਂ ਆਪਾਂ ਉਪਰ ਵੇਦਾਂਤ ਦੇ ਸਿਧਾਂਤ ਵਿਚ ਪੜ੍ਹ ਆਏ ਹਾਂ ਕਿ ਮਨ ਦੇ ਅੱਗੇ ਬਰ੍ਹਮ ਦਾ ਲਗਾਤਾਰ ਧਿਆਨ ਰਖ ਕੇ, ਆਪ ਖੁਦ ਹੀ ਬਰ੍ਹਮ ਹੋ ਜਾਈਦਾ ਹੈ। ਇਸੀ ਤਰ੍ਹਾਂ ਹੀ ਪਾਤੰਜਲੀ ਰਿਸ਼ੀ ਜੀ ਨੇ ਆਪਣੇ ਸ਼ਾਸਤਰ ਦੇ ਪਹਿਲੇ ਸੂਤਰ ਵਿਚ ਹੀ ਯੋਗ ਦੀ ਵਿਆਖਿਆ ਕਰਦੇ ਹੋਏ ਲਿਖਿਆ ਹੈ, “ ਯੋਗ, ਚਿੱਤ ਵਰਿਧੀ ਨਿਰੋਧ”, ਭਾਵ ਮਨ ਦੀ ਹਰਕਤ ਨੂੰ ਰੋਕ ਦੇਣ ਦਾ ਨਾਮ ਯੋਗ ਹੈ। ਇਸ ਮੂਲ ਸਿਧਾਂਤ ਤੇ ਹੀ ਸਾਰੇ ਯੋਗ ਦੇ ਮਹੱਲ ਦੀ ਉਸਾਰੀ ਕੀਤੀ ਗਈ ਹੈ।

ਯੋਗ ਦੇ ਸਿਧਾਂਤ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਪਹਿਲਾ ‘ਮਨ’ ਅਤੇ ‘ਪ੍ਰਾਣ’ ਦੇ ਆਪਸੀ ਸਬੰਧ ਨੂੰ ਸਮਝੀਏ। ਸਾਡੇ ਸਰੀਰ ਦੀ ਕਿਰਿਆ ਨੂੰ ਮਨ ਤੇ ਪ੍ਰਾਣ ਮਿਲ ਕੇ ਚਲਾਉਂਦੇ ਹਨ। ਮਨ ਜਾਂ ਪ੍ਰਾਣ ਵਿਚੋਂ ਕੋਈ ਇਕ ਵੀ ਅਚੱਲ ਜਾਂ Motionless ਹੋ ਜਾਏ, ਭਾਵ ਆਪਣੀ ਹਰਕਤ ਬੰਦ ਕਰ ਦੇਵੇ ਤਾਂ ਦੂਸਰਾ ਖੁਦ ਬਖੁਦ ਹੀ ਸਾਕਨ ਜਾਂ ਬੇਹਰਕਤ ਹੋ ਜਾਂਦਾ ਹੈ, ਭਾਵ ਆਪਣੀ ਕਿਰਿਆ (Function) ਬੰਦ ਕਰ ਦਿੰਦਾ ਹੈ। ਪਾਤੰਜਲੀ ਜੀ ਨੇ ਸੋਚਿਆ ਕਿ ਮਨ ਤੇ ਕਾਬੂ ਪਾਉਣਾ ਤਾਂ ਕਠਿਨ ਹੈ ਜਦੋਂ ਕਿ ਪ੍ਰਾਣ ਤੇ, ਅਭਿਆਸ ਦਵਾਰਾ ਕਾਬੂ ਪਾਇਆ ਜਾ ਸਕਦਾ ਹੈ। ਸੋ ਆਪ ਜੀ ਨੇ ਪਾਰਾਣਾਯਾਮ ਵਿਧੀ ਨੂੰ ਜਨਮ ਦਿੱਤਾ। ਯੋਗ ਸ਼ਾਸਤਰ ਵਿਚ ਯੋਗ ਦੇ ਅੱਠ ਅੰਗ ਦੱਸੇ ਗਏ ਹਨ। ਯਮ, ਨਿਯਮ, ਆਸਨ, ਪ੍ਰਾਣਾਯਮ, ਪ੍ਰਤਿਹਾਰ, ਧਾਰਨਾ, ਧਿਆਨ ਅਤੇ ਸਮਾਧੀ । ਇਸ ਸਿਸਟਮ ਨੂੰ ਵੀ ਵੇਦਾਂਤ ਵਾਂਗੂੰ ਦੋ ਹਿੱਸਿਆਂ ਵਿਚ ਵੰਡਿਆਂ ਜਾ ਸਕਦਾ ਹੈ। ਪਹਿਲੇ ਪੰਜ ਅੰਗਾਂ ਦਵਾਰਾ, ਸਰੀਰਕ ਤੇ ਮਾਨਸਕ ਸ਼ੁਧੀ ਕਰਕੇ, ਉਚ ਆਚਰਣ ਧਾਰਨ ਕਰਨਾ ਹੁੰਦਾ ਹੈ। ਉਚ ਆਚਰਣ ਤੋਂ ਬਗੈਰ ਸਮਾਧੀ ਅਵੱਸਥਾ ਵਿਚ ਪਹੁੰਚਣਾ, ਮੁਸ਼ਕਿਲ ਹੀ ਨਹੀਂ, ਸਗੋਂ ਅਸੰਬਵ ਵੀ ਹੈ।

ਸਵਾਸ ਅੰਦਰ ਖਿੱਚਣ, ਰੋਕਣ ਤੇ ਬਾਹਰ ਛੱਡਣ ਦੇ ਕਈ ਵੱਖ ਵੱਖ ਢੰਗ ਹਨ। ਇਸ ਕਿਰਿਆ ਨੂੰ (ਪਰਾਣਾਯਮ) ਭਾਵ ਪ੍ਰਾਣ ਤੇ ਕਾਬੂ ਕਿਹਾ ਜਾਂਦਾ ਹੈ। ਵੱਖ ਵੱਖ ਵਿਧੀਆ ਕਾਰਣ, ਪ੍ਰਾਣਾਯਾਮ ਦੇ ਨਾਮ ਵੀ ਵੱਖ ਵੱਖ ਹਨ। ਜਿਵੇਂ ਸੁਖ ਪੂਰਬਕ, ਭਾਸਤਰਕਾ, ਸੀਤਲੀ, ਸਤਿਕਾਰੀ ਤੇ ਕੇਵਲ-ਕੁੰਭਕ ਆਦਿ। ਪਹਿਲੇ ਪਹਿਲ ਸਾਧਕ ਸੁਖ ਪੂਰਬਕ ਪ੍ਰਾਣਾਮ ਦੇ ਅਭਿਆਸ ਦੁਆਰਾ, ਆਪਣੀ ਸਵਾਸ-ਨਾੜੀਆਂ ਨੂੰ ਇਸ ਯੋਗ ਬਣਾਉਂਦਾ ਹੈ ਕਿ ਅੱਗੇ ਚਲ ਕੇ ਹਵਾ ਦੇ ਜ਼ਿਆਦਾ ਦਵਾਓ ਵਾਲੇ ਪ੍ਰਾਣਾਯਾਮ ਜਾਂ ਕਿਰਿਆਵਾਂ, ਜਿਵੇਂ ਕਿ ਭਾਸਤਰਕਾ ਤੇ ‘ਕਪਾਲ ਭੱਟੀ’ ਨੂੰ ਸਹਣ ਕਰ ਸਕੇ-ਐਸਾ ਨਾ ਹੋਵੇ ਕਿ ਸਾਡੀ ਕੋਈ ਸਾਹ ਦੀ ਨਾੜੀ ਹੀ ਨਾਂ ਫਟ ਜਾਵੇ।

ਯੋਗ ਦੀ ਸਾਰੀ ਪ੍ਰਣਾਲੀ ਬਾਰੇ ਲਿਖਣ ਨਾਲ ਲੇਖ ਬਹੁਤ ਲੰਮਾ ਹੋ ਜਾਵੇਗਾ। ਇਸ ਲਈ ਅਸੀਂ ਇਸਨੂੰ ਆਪਣੇ ਲੋੜੀਂਦੇ ਪ੍ਰਣਾਯਾਮ ‘ਕੇਵਲ-ਕੁੰਭਕ’ ਤਕ ਹੀ ਸੀਮਤ ਰਖਾਂਗੇ। ਯੋਗ ਦੇ ਪਹਿਲੇ ਪੰਜ ਅੰਗਾਂ ਦਵਾਰਾ, ਮਨ ਤੇ ਸਰੀਰ ਦੀ ਮੁੱਢਲੀ ਕਿਰਿਆ ਅਰੰਭ ਹੁੰਦੀ ਹੈ-ਆਖਰੀ ਤਿੰਨ ਅੰਗਾਂ ਧਾਰਨਾ, ਧਿਆਨ ਤੇ ਸਮਾਧੀ ਨਾਲ ਯੋਗ ਦੀ ਮੁੱਖ ਕਿਰਿਆ ਆਰੰਭ ਹੁੰਦੀ ਹੈ। ਯੋਗੀ ਆਪਣੇ ਹੀ ਕਿਸੀ ਅੰਗ ਤੇ ਧਿਆਨ ਧਰਦਾ ਹੈ-ਬਾਹਰ ਦੌੜਦੇ ਮਨ ਨੂੰ ਆਪਣੇ ਮਿਥੇ ਅੰਗ ਵਲ ਮੋੜਦਾ ਹੈ ਜਿਵੇਂ ਕਿ ਨੱਕ ਦੀ ਨੋਕ, ਤ੍ਰਿਕੁਟੀ, ਨਾਭੀ, ਹਿਰਦਾ ਜਾਂ ਦਸਮ-ਦੁਆਰ ਆਦਿ। ਇਸ ਕਿਰਿਆ ਦੁਆਰਾ ਮਨ ਰੁਕਣਾ ਸ਼ੁਰੂ ਹੋ ਜਾਂਦਾ ਹੈ, ਇਸ ਨੂੰ ‘ਧਾਰਨਾ’ ਆਖਦੇ ਹਨ। ਜਦੋਂ ਸੁਰਤੀ ਇਕਾਗਰ ਹੋ ਜਾਵੇ ਤਾਂ ਧਿਆਨ ਅਤੇ ਜਦੋਂ ਸੁਰਤੀ ਪੂਰੀ ਤਰਾਂ ਲੀਨ ਹੋ ਜਾਵੇ ਤਾਂ ਸਮਾਧੀ ਆਖਦੇ ਹਨ। ਧਾਰਨਾਂ ਧਿਆਨ ਤੇ ਸਮਾਧੀ ਤਿੰਨਾਂ ਦੇ ਸੁਮੇਲ ਨੂੰ ਸੰਜਮ ਆਖਦੇ ਹਨ। ਯੋਗ ਸ਼ਾਸਤਰ ਦੇ ਆਖਰੀ ਅਧਿਆਏ ਵਿਭੂਤੀ ਪਾਦ ਵਿਚ ਦੱਸਿਆ ਹੈ ਕਿ ਇਹ ‘ਸੰਜਮ’ ਕਿਸ ਕਿਸ ਅੰਗ ਜਾਂ ਕਿਸ ਸ਼ੈ ਤੇ ਕੀਤਾ ਜਾਵੇ ਤਾਂ ਕਿਹੜੀ ਕਿਹੜੀ ਸਿੱਧੀ ਪ੍ਰਾਪਤ ਹੁੰਦੀ ਹੈ।

ਯੋਗੀ ਜਦੋਂ ਬਹੁਤੇ ਲੰਮੇ ਸਮੇਂ ਲਈ ਜਾਂ ਹਮੇਸ਼ਾ ਲਈ ਸਮਾਧੀ ਅਵੱਸਥਾ ਵਿਚ ਰਹਿਣ ਦੀ ਵਿਚਾਰ ਕਰਦਾ ਹੈ ਤਾਂ ਉਹ ਕੇਵਲ-ਕੁੰਭਕ ਪ੍ਰਣਾਯਾਮ ਲਈ ਤਿਆਰੀ ਸ਼ੁਰੂ ਕਰਦਾ ਹੈ, ਯੋਗ ਅਨੁਸਾਰ ਯੋਗੀ ਆਪਣੀ ਖੁਰਾਕ ਘਟਾਉਣੀ ਸ਼ੁਰੂ ਕਰਦਾ ਹੈ ਨਾਲ ਦੀ ਨਾਲ ਖੇਚਰੀ ਮੁਦਰਾ ਵੀ ਆਰੰਭ ਦਿੰਦਾ ਹੈ। ਇਸ ਕਿਰਿਆ ਵਿਚ ਜੀਭ (ਜ਼ਬਾਨ) ਦਾ ਨਿਚਲਾ ਹਿੱਸਾ, ਜਿਥੇ ਤੰਦੂਆ ਹੁੰਦਾ ਹੈ, ਉਸ ਨੂੰ ਕਿਸੀ ਸ਼ੈ, ਜਿਵੇਂ ਚਾਕੂ ਆਦਿ ਨਾਲ ਥੋੜ੍ਹਾ ਜਿਹਾ ਕੱਟਦਾ ਹੈ, ਜੀਭ (ਜ਼ਬਾਨ) ਨੂੰ ਖਿੱਚ ਕੇ ਬਾਹਰ ਕੱਢਦਾ ਹੈ ਤੇ ਖਿੱਚ ਖਿੱਚ ਕੇ ਜ਼ਬਾਨ ਨੂੰ ਲੰਮੀ ਕਰਦਾ ਹੈ। ਨਾਲ ਨਾਲ ਮੱਖਣ ਦੀ ਮਾਲਸ਼ ਵੀ ਕਰਦਾ ਹੈ। ਉਹੋ ਹੌਲੀ ਹੌਲੀ ਜ਼ਬਾਨ ਨੂੰ ਥੱਲੇ ਤੋਂ ਸੰਘ ਤਕ ਕੱਟ ਦਿੰਦਾ ਹੈ। ਜ਼ਬਾਨ ਇਤਨੀ ਲੰਮੀ ਹੋ ਜਾਂਦੀ ਹੈ ਕਿ ਬਾਹਰ ਕੱਢਿਆ ਸਾਡੇ ਮੱਥੇ ਤੇ, ਜਿਥੋਂ ਸਿਰ ਦੇ ਵਾਲ ਸ਼ੁਰੂ ਹੁੰਦੇ ਹਨ, ਤਕ ਲੰਮੀ ਹੋ ਜਾਂਦੀ ਹੈ, ਇਸ ਦੇ ਨਾਲ ਹੀ ਅੰਨ ਘਟਾਉਂਦੇ ਹੋਏ ਇਕ ਦਾਣੇ ਤੇ ਆ ਜਾਂਦਾ ਹੈ। ਇਸ ਕਿਰਿਆ ਨੂੰ ਪੂਰੀ ਕਰਨ ਵਿਚ ਕੋਈ ਇਕ ਸਾਲ ਦਾ ਸਮਾਂ ਲਗ ਜਾਂਦਾ ਹੈ। ਇਹ ਨਿਸ਼ਾਨਾ ਪੂਰਾ ਕਰਕੇ, ਯੋਗੀ ਦਰਿਆ ਜਾਂ ਤਾਲਾਬ ਵਿਚ ਪਾਣੀ ਦੀ ਇਤਨੀ ਗਹਿਰਾਈ ਵਿਚ ਜਾ ਖਲੌਂਦਾ ਹੈ ਜਿਥੇ ਮੂੰਹ ਵਿਚ ਪਾਣੀ ਤਾਂ ਪਵੇ ਪਰ ਨੱਕ ਪਾਣੀ ਤੋਂ ਬਾਹਰ ਰਹੇ। ਚਾਰ ਉਂਗਲ ਚੌੜਾ ਕਪੜਾ ਮੂੰਹ ਦੇ ਰਸਤੇ ਨਿਗਲਦਾ ਹੈ। ਨਿਓਲੀ ਕਿਰਿਆ ਕਰਕੇ ਉਸ ਕਪੜੇ ਨੂੰ ਗੁਦਾ ਦੇ ਰਸਤੇ ਬਾਹਰ ਕੱਢਦਾ ਹੈ। ਕਪੜੇ ਨੂੰ ਇਕ ਹੱਥ ਨਾਲ, ਮੂੰਹ ਵਾਲੇ ਪਾਸੇ ਤੋਂ ਤੇ ਦੂਸਰੇ ਹੱਥ ਨਾਲ ਗੁਦਾ ਵਾਲੇ ਪਾਸੇ ਤੋਂ ਫੜ ਕੇ, ਉਪਰ ਨੀਚੇ ਖਿੱਚ ਕੇ, ਪੇਟ ਨੂੰ ਮਲ-ਮੂਤਰ ਤੋਂ ਸ਼ੁਧ ਕਰਦਾ ਹੈ, ਇਹ ਕਿਰਿਆ ਉਤਨੇ ਦਿਨ ਕਰਦਾ ਹੈ ਜਦੋਂ ਤਕ ਕਿ ਕਪੜਾ ਜਿਤਨਾ ਸਾਫ਼ ਨਿਗਲਿਆ ਸੀ, ਉਤਨਾ ਹੀ ਸਾਫ਼ ਬਾਹਰ ਨਿਕਲ ਆਵੇ, ਇਸ ਮੱਤ ਦੇ ਅਨੁਯਾਈਆਂ ਅਨੁਸਾਰ ਮਕਸਦ ਇਹ ਹੈ ਕਿ ਸਾਡੇ ਪੇਟ ਵਿਚ ਅੰਨ ਦੀ ਕੋਈ ਲਾਗ ਨਾ ਰਹਿ ਜਾਏ। ਅੰਨ ਦੀ ਲਾਗ ਸਰੀਰ ਵਿਚ ਸੜਾਂਦ ਪੈਦਾ ਕਰਦੀ ਹੈ। ਜਿਸ ਨਾਲ ਸਰੀਰ ਦਾ ਲੰਮੇ ਸਮੇਂ ਦੀ ਸਮਾਧੀ ਵਿਚ ਬੈਠਿਆਂ ਗਲ ਸੜ ਜਾਣ ਦਾ ਡਰ ਹੁੰਦਾ ਹੈ।

ਹੁਣ ਉਹ ਪ੍ਰਾਣਾਯਾਮ ਦੀ ‘ਕੇਵਲ-ਕੁੰਭਕ’ ਦੀ ਕਿਰਿਆ ਲਈ ਤਿਆਰ ਹੈ। ਉਹ ਕਿਸੀ ਗੁਫ਼ਾ ਵਿਚ ਜਾਂ ਸਮਾਧੀ ਬਣਾ ਕੇ, ਉਸ ਵਿਚ ਬੈਠ ਜਾਂਦਾ ਹੈ, ਗੁਫ਼ਾ ਜਾਂ ਸਮਾਧੀ ਨੂੰ ਕੋਈ ਪੱਥਰ ਆਦਿ ਲਾ ਕੇ ਬੰਦ ਕਰ ਦਿੰਦਾ ਹੈ। ਅੰਦਰ ਬੈਠ ਕੇ, ਸਿਧ ਜਾਂ ਪਦਮ ਆਸਣ ਲਾ, ਸਵਾਸ ਅੰਦਰ ਖਿਚ ਕੇ, ਲੰਮੀ ਕੀਤੀ ਜੀਭ ਨੂੰ ਉਪਰ ਵਲ ਦੀ ਘੁੰਮਾ ਕੇ ਸੰਘ ਰਾਹੀਂ ਅੰਦਰਲੇ ਪਾਸੇ ਸੁੱਟ ਦਿੰਦਾ ਹੈ। ਪੇਟ ਵਿਚ ਭਰੇ ਸਵਾਸ ਜਦੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਹਨ ਤਾਂ ਸਵਾਸ ਦੇ ਦਬਾਉ ਨਾਲ, ਜੀਭ ਉਪਰ ਉਠ ਕੇ, ਨੱਕ ਵਾਲੇ ਸੁਰਾਖਾਂ ਦਾ ਰਸਤਾ ਰੋਕ ਦਿੰਦੀ ਹੈ, ਮੂੰਹ ਵਾਲਾ ਰਸਤਾ, ਜੀਭ ਦੇ ਉਲਟਾਉਣ ਨਾਲ ਪਹਿਲਾ ਹੀ ਬੰਦ ਹੈ। ਸਵਾਸ ਅੰਦਰ ਦੇ ਅੰਦਰ ਹੀ ਰੁਕ ਜਾਂਦੇ ਹਨ। ਉਪਰ ਲਿਖੇ ਸਿਧਾਂਤ ਅਨੁਸਾਰ, ਸੁਆਸ ਰੁਕਣ ਤੇ ਮਨ ਵੀ ਰੁਕ ਜਾਂਦਾ ਹੈ। ਯੋਗੀ ਸਮਾਧੀ ਅਵਸਥਾ ਵਿਚ ਚਲਾ ਜਾਂਦਾ ਹੈ । ਇਸਨੂੰ ਉਹ “ਪਰਮ-ਸੁਖ” ਸਮਝਦਾ ਹੈ।

ਯੋਗ ਅਨੁਸਾਰ ਸਾਡੇ ਸਥੂਲ ਅਤੇ ਸੂਖਸ਼ਮ ਸਰੀਰ ਦਾ ਨਾਭੀ ਉਤੇ ਆਪੋ ਵਿਚ ਗਠ-ਜੋੜ ਹੈ। ਜਦੋਂ ਕੋਈ ਜਨ ਆਪਣੇ ਸਵਾਸ ਨਾਭੀ ਵਿਚ ਰੋਕਣ ਦੇ ਕਾਬਲ ਹੋ ਜਾਂਦਾ ਹੈ ਤਾਂ ਇਸ ਜੋੜ ਜਾਂ ਗੱਠ ਨੂੰ ਆਪਣੀ ਮਰਜ਼ੀ ਨਾਲ ਖੋਲ੍ਹ ਕੇ, ਸੂਖਸ਼ਮ ਸਰੀਰ ਨੂੰ ਸਥੂਲ ਸਰੀਰ ਤੋਂ ਵੱਖਰਾ ਕਰ ਲੈਂਦਾ ਹੈ। ਮੌਤ ਦੇ ਵਕਤ, ਇਹ ਗਠ-ਜੋੜ ਕੁਦਰਤ ਦੇ ਨਿਯਮ ਅਨੁਸਾਰ ਆਪਣੇ ਆਪ ਹੀ ਖੁੱਲ ਜਾਂਦਾ ਹੈ ਤੇ ਸੂਖਸ਼ਮ ਸਰੀਰ ਇਸ ਸਥੂਲ ਸਰੀਰ ਨੂੰ ਤਿਆਗ ਜਾਂਦਾ ਹੈ। ਯੋਗੀ ਆਪਣੀ ਮਰਜ਼ੀ ਨਾਲ ਅਨੁਸਾਰ ਇਸ ਗਠ-ਜੋੜ ਨੂੰ ਖੋਲ੍ਹ ਕੇ ਜਿਤਨੀ ਦੇਰ ਚਾਹੇ, ਸਥੂਲ ਸਰੀਰ ਤੋਂ ਵੱਖ ਰਹੇ ਤੇ ਜਦੋਂ ਚਾਹੇ ਤਾਂ ਇਸ ਦੇ ਅੰਦਰ ਪ੍ਰਵੇਸ਼ ਕਰ ਜਾਵੇ। ਇਸ ਕਿਰਿਆ ਦੇ ਨਾਲ ਯੋਗੀ ਪ੍ਰਤੱਖ ਦੇਖਦਾ ਹੈ ਕਿ ਉਹ ਸਥੂਲ ਸਰੀਰ ਨਹੀਂ। ਉਹ ਕੁਝ ਹੋਰ ਹੀ ਹੈ। ਉਹ ਆਪਣੀ ਮਰਜ਼ੀ ਨਾਲ ਹੀ, ਜਦੋਂ ਚਾਹੇ, ਇਸਨੂੰ ਤਿਆਗ ਜਾਂਦਾ ਹੈ।

ਯੋਗ ਦੀ ਥਿਊਰੀ ਦਾ ਇਕ ਹੋਰ ਵੀ ਪੱਖ ਹੈ। ਉਸ ਦੇ ਅਨੁਸਾਰ ਸਾਡੀ ਰੀੜ੍ਹ ਦੀ ਹੱਡੀ ਦੇ ਨਿਚਲੇ ਸਿਰੇ ਤੇ ਮੂਲਾਧਾਰ ਚੱਕਰ ਵਿਚ ‘ਕੁੰਡਲਨੀ ਸ਼ਕਤੀ’ ਜਿਸ ਦੀ ਸ਼ਕਲ ਸੱਪ ਵਰਗੀ ਹੈ, ਆਪਣੇ ਗਿਰਦ ਸਾਢੇ ਤਿੰਨ ਚੱਕਰ ਲਾ, ਆਪਣੀ ਪੂਛ ਆਪਣੇ ਮੂੰਹ ਵਿਚ ਲੈ ਕੇ ਬੈਠੀ ਹੈ। ਸਵਾਸ ਲੈਣ ਦੀਆਂ ਤਿੰਨ ਨਾੜੀਆਂ ਇੜਾ, ਪਿੰਗਲਾ ਤੇ ਸੁਖਮਣਾ ਹਨ। ਇੜਾ ਸੂਰਜ ਦੀ ਜਾਂ ਗਰਮ ਨਾੜੀ ਰੀੜ ਦੇ ਸੱਜੇ, ਪਿੰਗਲਾ ਚੰਦਰਮਾ ਦੀ ਜਾਂ ਠੰਡੀ ਨਾੜੀ ਰੀੜ੍ਹ ਦੀ ਹੱਡੀ ਦੇ ਖੱਬੇ ਪਾਸੇ ਚਲਦੀਆਂ ਹਨ। ਰੀੜ੍ਹ ਦੇ ਵਿਚਕਾਰਲੇ ਪੁਲਾੜ ਵਿਚੋਂ ਸੁਖਮਣਾ ਚਲਦੀ ਹੈ ਜਿਸ ਦੇ ਨਿਚਲੇ ਸਿਰੇ ਤੇ ਕੁੰਡਲਨੀ ਸ਼ਕਤੀ ਇਸ ਦਾ ਰਸਤਾ ਰੋਕੀ ਬੈਠੀ ਹੈ। ਪ੍ਰਾਣਾਯਾਮ ਦੇ ਅਭਿਆਸ ਨਾਲ ‘ਕੁੰਡਲਨੀ’ ਦਾ ਮੂੰਹ ਖੁੱਲ੍ਹ ਕੇ ਪੂਛ ਮੂੰਹ ਵਿਚੋਂ ਨਿਕਲ ਜਾਂਦੀ ਹੈ। ਸਵਾਸ ਸੁਖਮਣਾ ਦੇ ਰਸਤੇ ਉਪਰ ਵੱਲ ਚਲਦੇ ਹਨ। ਰੀੜ੍ਹ ਦੀ ਹੱਡੀ ਜਿਥੇ ਕਪਾਲ ਨਾਲ ਲਗਦੀ ਹੈ, ਉਤੇ ਮਾਸ ਦੀ ਇਕ ਪਤਲੀ ਤਹਿ, ਸੁਖਮਣਾ ਦਾ ਰਸਤਾ ਰੋਕੀ ਬੈਠੀ ਹੈ। ਯੋਗੀ ਇਸ ਨੂੰ ਸਵਾਸ ਨਾਲ ਉਪ ਚੁੱਕਦਾ ਹੈ। ਇਸ ਮਾਸ ਦੀ ਕਤਲੀ ਨੂੰ ਸਿਲ ਆਖਦੇ ਹਨ। ਇਸ ਤੋਂ ਅੱਗੇ ਇਕ ਹੋਰ ਮਾਸ ਦਾ ਟੁਕੜਾ ਹੈ ਜੋ ਸਵਾਸ ਦੇ ਜ਼ੋਰ ਨਾਲ ਇਕ ਪਾਸੇ ਹੋ ਜਾਂਦਾ ਹੈ, ਇਸਨੂੰ ਯੋਗੀ ਖਿੜਕੀ ਆਖਦੇ ਹਨ। ਇਸ ਤੋਂ ਅੱਗੇ ਉਹ ਦਸਮ-ਦੁਆਰ ਮੰਨਦੇ ਹਨ ਜੋ ਸਿਰ ਦੇ ਉਪਰ ਪਿਛਲੇ ਪਾਸੇ ਹੈ। ਇਥੇ ਪਹੁੰਚ ਕੇ ਯੋਗੀ ਦਿਵਯ ਬਜੰਤਰੀ ਬਾਜੇ ਬਜਦੇ ਸੁਣਦਾ ਹੈ, ਜਿਸਨੂੰ ਉਹ ਅਨਹਦ ਸ਼ਬਦ ਦਾ ਨਾਮ ਦਿੰਦੇ ਹਨ। ਇਹ ਹੈ ਯੋਗੀ ਦੇ ‘ਪਰਮ-ਸੁਖ’ ਪ੍ਰਾਪਤ ਕਰਨ ਦਾ ਆਖਰੀ ਨਿਸ਼ਾਨਾ। ਵੇਦਾਂਤ ਵਾਂਗੂ ਇਥੇ ਵੀ ਪ੍ਰਸ਼ਨ ਉਠਦਾ ਹੈ ਕਿ ਕੀ ਯੋਗੀ ਨੇ ਦਸਮ-ਦੁਆਰ ਅਪੜ੍ਹ ਕੇ ਅਕਾਲ-ਪੁਰਖ ਦਾ ਮਿਲਾਪ ਹਾਸਲ ਕੀਤਾ? ਦਸਦੇ ਹਨ ਕਿ ਨਾਭੀ ਤੇ ਆਤਮਾ ਦਾ ਅਤੇ ਦਸਮ-ਦੁਆਰ ਵਿਖੇ ਪਰਮ-ਆਤਮਾ ਦਾ ਨਿਵਾਸ ਹੈ।

ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਆਪਣੀ ਪੁਸਤਕ “ਅਨਹਦ ਸ਼ਬਦ-ਦਸਮ ਦੁਆਰ” ਵਿਚ ਇਸ ਦਾ ਵਿਸਥਾਰ ਪੂਰਬਕ ਨਿਰਣਾ ਕੀਤਾ ਹੈ। ਉਹ ਲਿਖਦੇ ਹਨ ਕਿ ਅਸਲ ਦਸਮ-ਦੁਆਰ, ਯੋਗੀਆਂ ਦੇ ਮਨੋ-ਕਲਪਤ ਦਸਮ ਦੁਆਰ ਤੋਂ ਅੱਗੇ ਤੇ ਸਿਰ ਦੇ ਸਿਖਰ ਤੇ ਹੈ ਜਿਥੇ:

ਬਜਰ ਕਪਾਟ ਨ ਖੁਲਨੀ ਗੁਰ ਸਬਦਿ ਖੁਲੀਜੈ॥ (ਪੰਨਾ ੯੫੪)

ਉਸ ਦਾ ਰਸਤਾ ਸ਼ਬਦ ਦੀ ਕਮਾਈ ਤੋਂ ਬਗੈਰ ਨਹੀਂ ਖੁੱਲਦਾ, ਗੁਰ-ਸ਼ਬਦ ਕੋਈ ਜਾਦੂ ਤਾਂ ਨਹੀਂ ਕਿ ਇਸ ਨਾਲ ਹੀ ਦਸਮ-ਦੁਆਰ ਖੁੱਲਦਾ ਹੈ-ਦਰ ਅਸਲ “ਗੁਰ-ਸ਼ਬਦ” ਦੀ ਬਣਤਰ ਤੇ ਨਾਮ ਜਪਣ ਦੀ ਸੁਆਸ-ਅਭਿਆਸ ਦੀ ਵਿਧੀ ਹੀ ਐਸੀ ਹੈ ਕਿ ਇਸ ਦੇ ਨਿਯਮਤ ਢੰਗ ਨਾਲ ਸਵਾਸ ਦੀ ਖ਼ਾਸ ਹਰਕਤ ਤੋਂ ਬਗੈਰ, ਦਸਮ-ਦੁਆਰ ਦਾ ਖੁੱਲਣਾ ਅਸੰਭਵ ਹੈ। ਇਸ ਦਾ ਕੁਝ ਵਿਸਥਾਰ ਪੂਰਬਕ ਵੇਰਵਾ ਅੱਗੇ ਅੰਮ੍ਰਿਤ-ਕਲਾ ਦੇ ਪਰਕਰਣ ਵਿਚ ਆਵੇਗਾ। ਇਹ ਬੱਜਰ ਕਪਾਟ ਖੁੱਲਣ ਤੇ ਹੀ “ਗੁਰ-ਸ਼ਬਦੀ ਗੋਬਿੰਦੁ ਗਜਿਆ” (ਪੰਨਾ ੧੩੧੫) ਵਾਲੀ ਵਿਧ ਬਣ ਆਉਂਦੀ ਹੈ ਪਹਿਲਾ ਨਹੀਂ। ਯੋਗੀ ਦਸਮ-ਦੁਆਰ ਤੋਂ ਥੱਲੇ ਹੀ ਸੰਤੁਸ਼ਟ ਹੋ ਕੇ ਬੈਠ ਗਿਆ। ਨਤੀਜਾ ਇਹ ਹੋਇਆ ਕਿ ਯੋਗ ਸਿਸਟਮ ਵੀ ਸਾਨੂੰ ਅਕਾਲ-ਪੁਰਖ ਦਾ ਮਿਲਾਪ ਨਹੀਂ ਕਰਾ ਸਕਿਆ।

ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੇ, ਦੇਖਹੁ ਰਿਦੈ ਬੀਚਾਰੇ॥ (ਪੰਨਾ ੯੪੬)

ਫਿਰ ਅੱਗੇ ਚਲ ਕੇ ਆਉਂਦਾ ਹੈ:

ਸ਼ਬਦੈ ਕਾ ਨਿਬੇੜਾ ਸੁਣਿ ਤੂੰ, ਅਉਧੂ, ਬਿਨ ਨਾਵੈ ਜੋਗ ਨਾ ਹੋਈ॥ (ਪੰਨਾ ੯੪੬)

ਵੇਦਾਂਤ ਦੀ ਪ੍ਰਣਾਲੀ ਤੇ ਅਮਲ ਕਰਨ ਲਈ ਤੀਖਣ ਬੁੱਧੀ ਦੀ ਲੋੜ ਹੈ ਤਾਂ ਜੋ ਪ੍ਰਾਣੀ ਆਪਣੇ ਮਨ ਨੂੰ ਦਲੀਲ ਨਾਲ ਸਮਝਾ ਸਕੇ ਅਤੇ ਹਰ ਸ਼ੈ ਵਿਚ ਬਰ੍ਹਮ ਦੇ ਦਰਸ਼ਨ ਕਰ ਸਕੇ। ਯੋਗ ਸਿਸਟਮ ਅਪਨਾਉਣ ਲਈ ਪੂਰਨ ਬਰ੍ਹਮਚਾਰੀ ਹੋਣ ਦੀ ਅਵੱਸ਼ਕਤਾ ਹੈ। ਬਰ੍ਹਮਚਾਰੀਆ ਪਾਲਣ ਲਈ ਗ੍ਰਹਿਸਤ ਜੀਵਨ ਦੇ ਤਿਆਗ ਦੀ ਜ਼ਰੂਰਤ ਹੈ। ਇਸ ਲਈ ਯੋਗ ਪਰਣਾਲੀ ਨੂੰ ਹਰ ਕੋਈ ਸ਼ਖਸ਼ ਅਪਣਾ ਨਹੀਂ ਸਕਦਾ। ਆਮ ਬੰਦਾ ਜ਼ਿੰਦਗੀ ਦਾ ਸੁਖ ਮਾਣਦੇ ਹੋਏ ਹੀ ਧਰਮੀ ਬੰਦਾ ਬਣਨਾ ਲੋਚਦਾ ਹੈ ਇਸਲਈ ਹੀ ਕਿਸੀ ਹੋਰ ਨਵੀਂ ਪ੍ਰਣਾਲੀ ਦੀ ਲੋੜ ਪ੍ਰਤੀਤ ਹੋਣ ਲੱਗੀ।


ਇਸ ਉਪਰਲੀ ਜਾਣਕਾਰੀ ਤੋਂ ਸਪੱਸ਼ਟ ਹੋ ਗਿਆ ਕਿ ਗੁਰਮਤਿ ਗਾਡੀ ਮਾਰਗ ਹੀ ਅਸਲ ਮਾਰਗ ਹੈ ਜਿਸ ਰਾਹੀ ਪ੍ਰਮਾਤਮਾ ਵਿਚ ਲੀਨ ਹੋ ਸਕੀਦਾ ਹੈ। ਇਹ ਵੀ ਸਾਡਾ ਭੁਲੇਖਾ ਹੀ ਹੈ ਕਿ ਜਿਵੇਂ ਆਮ ਤੌਰ ਤੇ ਪੜੀਦਾ ਸੁਣੀਦਾ ਹੈ ਕਿ ਸਾਰੇ ਹੀ ਮੱਤ ਪ੍ਰਮਾਤਮਾ ਵੱਲ ਨੂੰ ਜਾਂਦੇ ਹਨ ਅਤੇ ਇਕ ਹੀ ਜਗ੍ਹਾ ਜਾ ਕੇ ਮਿਲਦੇ ਹਨ। ਇਹ ਵੀਚਾਰ ਰੱਖਣੀ ਵੀ ਗੁਰਮਤਿ ਦੀ ਸੋਝੀ ਨਾ ਹੋਣਾ ਹੀ ਕਿਹਾ ਜਾ ਸਕਦਾ ਹੈ। ਭਾਵੇਂ ਕਿ ਇਸ ਵਿਚ ਕੋਈ ਸ਼ੱਕ ਨਹੀ ਕਿ ਸਾਰੇ ਧਰਮ ਪ੍ਰਮਾਤਮਾ ਦੀ ਹੋਂਦ ਨੂੰ ਮੰਨਦੇ ਹਨ ਜਿਸ ਕਰਕੇ ਸਾਰੇ ਧਰਮਾ ਦਾ ਸਤਿਕਾਰ ਸਾਡਾ ਫ਼ਰਜ਼ ਹੈ ਪਰ ਸਾਰੇ ਹੀ ਪ੍ਰਮਾਤਮਾ ਵਿਚ ਲੀਨ ਕਰਨ ਦੇ ਸਮਰੱਥ ਹਨ ਇਸ ਬਾਰੇ ਕੋਈ ਦਾਅਵਾ ਨਹੀਂ ਕਰ ਸਕਦਾ। ਹਾਂ ਗੁਰਮਤਿ ਸਭ ਤੋਂ ਸ਼੍ਰੇਸ਼ਟ ਹੈ ਕਿਉਂਕਿ ਨਿਰਮਲ ਕਰਮ ਤੇ ਨਾਮ ਜਪਣਾ ਸਿਰਫ਼ ਤੇ ਸਿਰਫ਼ ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮਿਲ ਸਕਦਾ ਹੈ।

ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥
ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥
(ਪੰਨਾ ੯੨੦)

ਗੁਰੂ ਚਰਨਾਂ ਦੇ ਭੌਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
Thanks Bhai Sahib jee for posting this wonderful article that explains in detail what Pranayama is and how Gurmat is superior to all other means of attaining Vaheguru.

Kulbir Singh
Reply Quote TweetFacebook
Sorry, only registered users may post in this forum.

Click here to login