ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

read this and you will explode...i am serious

Posted by Mehtab Singh 
ਸੰਗੀਤ ਭੁਜੰਗ ਪ੍ਰਯਾਤ ਛੰਦ ॥
ਕਾਗੜਦੰ ਕਾਤੀ ਕਟਾਰੀ ਕੜਾਕੰ ॥
ਤਾਗੜਦੰ ਤੀਰੰ ਤੁਪਕੰ ਤੜਾਕੰ ॥
ਝਾਗੜਦੰ ਨਾਗੜਦੰ ਬਾਗੜਦੰ ਬਾਜੇ ॥
ਗਾਗੜਦੰ ਗਾਜੀ ਮਹਾ ਗਜ ਗਾਜੇ ॥੩੫॥੧੧੨॥
ਸਾਗੜਦੰ ਸੂਰੰ ਕਾਗੜਦੰ ਕੋਪੰ ॥
ਪਾਗੜਦੰ ਪਰਮੰ ਰਣੰ ਪਾਵ ਰੋਪੰ ॥
ਸਾਗੜਦੰ ਸਸਤ੍ਰੰ ਝਾਗੜਦੰਗ ਝਾਰੈ॥
ਬਾਗੜਦੰ ਬੀਰੰ ਡਾਗੜਦੰ ਡਕਾਰੈਂ ॥੩੬॥੧੧੩॥
ਚਾਗੜਦੰ ਚਉਪੇ ਬਾਗੜਦੰਗ ਬੀਰੰ ॥ ਮਾਗੜਦੰਗ ਮਾਰੇ ਤਨੰ ਤਿਛ ਤੀਰੰ ॥
ਗਾਗੜਦੰ ਗਜੇ ਸੁ ਬਜੇ ਗਹੀਰੈ॥ ਕਾਗੜਦੰ ਕਵੀਯਾਨ ਕਥੇ ਕਥੀਰੈ॥੩੭॥੧੧੪॥
ਦਾਗੜਦੰ ਦਾਨੋ ਭਾਗੜਦੰ ਭਾਜੇ ॥ ਗਾਗੜਦੰ ਗਾਜੀ ਜਾਗੜਦੰ ਗਾਜੇ ॥
ਛਾਗੜਦੰ ਛਉਹੀ ਛੁਰੇ ਪ੍ਰੇ ਛੜਾਕੇ ॥ ਤਾਗੜਦੰ ਤੀਰੰ ਤੁਪਕੰ ਤੜਾਕੇ ॥੩੮॥੧੧੫॥
ਗਾਗੜਦੰ ਗੋਮਾਯ ਗਜੇ ਗਹੀਰੰ ॥ ਸਾਗੜਦੰ ਸੰਖੰ ਨਾਗੜਦੰਗ ਨਫੀਰੰ ॥
ਬਾਗੜਦੰ ਬਾਜੇ ਬਜੇ ਬੀਰ ਖੇਤੰ ॥ ਨਾਗੜਦੰ ਨਾਚੇ ਸੁ ਭੂਤੰ ਪਰੇਤੰ ॥੩੯॥੧੧੬॥
ਤਾਗੜਦੰ ਤੀਰੰ ਬਾਗੜਦੰ ਬਾਣੰ ॥ ਕਾਗੜਦੰ ਕਾਤੀ ਕਟਾਰੀ ਕ੍ਰਿਪਾਣੰ ॥
ਨਾਗੜਦੰ ਨਾਦੰ ਬਾਗੜਦੰ ਬਾਜੇ ॥ ਸਾਗੜਦੰ ਸੂਰੰ ਰਾਗੜਦੰ ਰਾਜੇ ॥੪੦॥੧੧੭॥
ਸਾਗੜਦੰ ਸੰਖੰ ਨਾਗੜਦੰ ਨਫੀਰੰ ॥ ਗਾਗੜਦੰ ਗੋਮਾਯ ਗਜੇ ਗਹੀਰੰ ॥
ਨਾਗੜਦੰ ਨਗਾਰੇ ਬਾਗੜਦੰ ਬਾਜੇ ॥ ਜਾਗੜਦੰ ਜੋਧਾ ਗਾਗੜਦੰ ਗਾਜੇ ॥੪੧॥੧੧੮॥
Reply Quote TweetFacebook
Amazing, Who else other than Guru Gobind SIngh jee could have written this?
Reply Quote TweetFacebook
There are no words to express the feeling one gets reading this. No doubt, only Siri Guru Dasmesh jee could have written this. This is full of Bir Rass.

No one can translate this into any language. You can read it and feel it but can't express it.

Kulbir Singh
Reply Quote TweetFacebook
ਗੁਰੂ ਪਿਆਰੇ ਜੀਉ,

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥

ਦਸਮ ਪਾਤਸ਼ਾਹ ਦੀ ਬਾਣੀ ਅਤੇ ਹੋਰ ਲੇਖਣੀਆਂ ਦੀ ਬੜੀ ਹੀ ਹਟ ਕੇ ਸ਼ੈਲੀ ਹੈ। ਖ਼ਾਸ ਕਰਕੇ ਇਹ ਜਿਹੜੇ ਭੁਜੰਗ ਪ੍ਰਯਾਤ ਵਾਲੇ ਛੰਦ ਹਨ ਇਨਾਂ ਦੀ ਰਫ਼ਤਾਰ ਅਤੇ ਵਹਾਅ ਵੀ ਅੱਡਰਾ ਹੈ। ਇਨ੍ਹਾਂ ਛੰਦਾਂ ਦਾ ਉਚਾਰਨ ਬਾਕੀ ਛੰਦਾ ਵਾਂਗ ਨਹੀ ਹੁੰਦਾ। ਹੁਣ ਆਪਜੀ ਕਹੋਗੇ ਜੀ ਕਿ ਜਸਜੀਤ ਸਿੰਘ ਖਵਰੇ ਕਿਹੜੀਆਂ ਬੁਝਾਰਤਾਂ ਪਾਉਣ ਦੀ ਵਾਦੀ ਵਿਚ ਪੈ ਗਿਆ। ਹਾਂ ਜੀ ਇਹ ਛੰਦ ਬਿਲਕੁਲ ਬੁਝਾਰਤ ਹੀ ਵਾਲੇ ਹਨ। ਆਪਾਂ ਸਾਰੇ ਜਾਣੇ ਜਾਪ ਸਾਹਿਬ ਰੋਜ਼ ਪੜਦੇ ਹਾਂ ਕੱਲ 22 ਛੰਦਾਂ ਵਿਚੋਂ 6 ਛੰਦ ਭੁਜੰਗ ਪ੍ਰਯਾਤ ਵਾਲੇ ਹਨ ਕਲ ਸਵੇਰ ਤੋਂ ਜ਼ਰਾ ਗੌਰ ਨਾਲ ਪੜਿਉ ਇਹ ਛੰਦ ਸੱਪ ਦੀ ਚਾਲ ਨਾਲ ਚਲਦੇ ਹਨ ਤਾਂਹੀਉ ਗੁਰੂ ਸਾਹਿਬ ਨੇ ਇਨਾਂ ਨੂੰ ਭੁਜੰਗ ਪ੍ਰਯਾਤ ਕਿਹਾ ਹੈ ਭੁਜੰਗ ਦਾ ਅਰਥ ਸੱਪ ਅਤੇ ਪ੍ਰਯਾਤ ਦਾ ਅਰਥ ਬਹੁਤ ਜ਼ਿਆਦਾ ਚਲਣ ਵਾਲਾ। ਹੁਣ ਆਪ ਜੀ ਨੋਟ ਕਰਿਉ ਜਦੋਂ ਇਹ ਸੱਪ ਵਾਲੀ ਚਾਲ ਨਾਲ ਪੜ ਹੋਣਗੇ ਆਪਜੀ ਨੂੰ ਮੱਲੋਮੱਲੌ ਇਨ੍ਹਾਂ ਛੰਦਾਂ ਤੋਂ ਰਸ ਅਵੇਗਾ ਅਤੇ ਅਰਥ ਆਪਣੇ ਆਪ ਖੁਲਣਗੇ। ਹੁਣ ਇਸ ਉਪਰਲੇ ਛੰਦ ਵਿਚ ਗੁਰੂ ਸਾਹਿਬ ਨੇ ਸੰਗੀਤ ਪਾ ਦਿਤਾ ਹੈ ਜ਼ਰਾ ਬੋਲਿੳ ਇਸਨੂੰ ਸੱਪ ਦੀ ਚਾਲ ਵਿਚ ਆਪਜੀ ਨੂੰ ਅੱਡਰੀ ਹੀ ਸੰਗੀਤਕ ਧੁਨ ਵੀ ਸੁਣਾਈ ਦੇਵੇਗੀ ਜੋ ਮੁਰਦੇ ਹੋ ਰਹੇ ਸਰੀਰ ਵਿਚ Instantaneously ਬੀਰ ਰਸ ਭਰ ਸਕਣ ਦੇ ਯੋਗ ਹੈ। ਵਾਹ! ਕਿਆਂ ਬਾਤਾਂ ਗੁਰੂ ਸਾਹਿਬ ਦੀਆਂ।

ਗੁਰੂ ਚਰਨਾਂ ਦੇ ਭੋਰਿਆਂ ਦਾ ਦਾਸ,
ਜਸਜੀਤ ਸਿੰਘ
Reply Quote TweetFacebook
Sorry, only registered users may post in this forum.

Click here to login