ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

Shabad: ਬਿਬਲੁ ਝਾਗਿ ਸਹਜਿ ਪਰਗਾਸਿਆ॥

Posted by Kulbir Singh 
Many Gursikhs feel that we should try to post and reply in Punjabi as well. There are Gursikhs in India who are interested in reading posts written in Punjabi. As per their wishes, this daas will try to post in Punjabi from time to time. Below is the vichaar of a very difficult pankiti as per the meagre understanding of this daas.

ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ॥ ਬਿਬਲੁ ਝਾਗਿ ਸਹਜਿ ਪਰਗਾਸਿਆ॥

ਇਸ ਦੁਪੰਕਤੀ ਦੇ ਵਿਦਵਾਨਾਂ ਨੇ ਕਈ ਅਰਥ ਵਿਚਾਰੇ ਹਨ। ਧੁਰਿ ਕੀ ਬਾਣੀ ਅਗੰਮ ਅਗਾਧ ਬੋਧ ਹੈ ਤੇ ਕੌਣ ਇਸ ਦਾ ਅੰਤ ਪਾ ਸਕਦਾ ਹੈ। ਆਪਾਂ ਤਾਂ ਗੁਰੂ ਦੀ ਦਿਤੀ ਮਤਿ ਅਨੁਸਾਰ ਵਿਚਾਰ ਹੀ ਕਰ ਸਕਦੇ ਹਾਂ। ਇਸ ਦੇ ਕੁਝ ਕੁ ਅਰਥ ਇਸ ਪ੍ਰਕਾਰ ਹਨ:

ਪ੍ਰੋਫੈਸਰ ਸਾਹਿਬ ਸਿੰਘ ਨੇ ਇਸ ਦੇ ਅਰਥ ਕੀਤੇ ਹਨ:

ਬਾਬਾ = ਹੇ ਭਾਈ! ਐਸਾ ਵਾਸਿਆ = ਅਜੇਹੀ ਭੈੜੀ ਤਰ੍ਹਾਂ ਪਾਇਆ ਗਿਆ ਹੈ, ਅਜੇਹਾ ਬੁਰਾ ਫਸਾਇਆ ਗਿਆ ਹੈ। ਬਿਖਮ ਜਾਲਿ = ਔਖੇ ਜਾਲ ਵਿਚ। ਬਿਬਲੁ = ਹੜ੍ਹਾਂ ਦਾ ਪਾਣੀ ਜੋ ਝੱਗ ਨਾਲ ਭਰਿਆ ਹੁੰਦਾ ਹੈ। ਝਾਗਿ = ਔਖਿਆਈ ਨਾਲ ਲੰਘ ਕੇ। ਸਹਜਿ = ਟਿਕਵੀਂ ਹਾਲਤ ਵਿਚ, ਅਡੋਲ ਅਵਸਥਾ ਵਿਚ।੧।ਰਹਾਉ।

ਹੇ ਭਾਈ! (ਖਾਣ ਹੰਢਾਣ ਤੇ ਆਪਣੀ ਸੋਭਾ ਕਰਾਣ ਆਦਿਕ ਤੇ) ਔਖੇ ਜਾਲ ਵਿਚ ਮਨ ਅਜੇਹਾ ਫਸਦਾ ਹੈ (ਕਿ ਇਸ ਵਿਚੋਂ ਨਿਕਲਣਾ ਕਠਨ ਹੋ ਜਾਂਦਾ ਹੈ। ਸੰਸਾਰ-ਸਮੁੰਦਰ ਵਿਚ ਮਾਇਆ ਦੇ ਰਸਾਂ ਦੀਆਂ ਠਿੱਲਾਂ ਪੈ ਰਹੀਆਂ ਹਨ, ਇਸ) ਝਗੂਲੇ ਪਾਣੀ ਨੂੰ ਔਖਿਆਈ ਨਾਲ ਲੰਘ ਕੇ ਹੀ ਜਦੋਂ ਟਿਕਵੀਂ ਅਵਸਥਾ ਵਿਚ ਅਪੜੀਦਾ ਹੈ ਤਦੋਂ ਮਨੁੱਖ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ।੧।ਰਹਾਉ।

ਦੂਸਰੇ ਪਾਸੇ ਭਾਈ ਕਾਹਨ ਸਿੰਘ ਨਾਭਾ ਜੀ ਨੇ ਇਸ ਦੇ ਅਰਥ ਬਿਲਕੁਲ ਹੀ ਹੋਰ ਕੀਤੇ ਹਨ:

"ਬਾਬਾ, ਐਸਾ ਬਿਖਮ ਜਲਿ ਮਨੁ ਵਾਸਿਆ। ਬਿਬਲੁ ਝਾਗਿ ਸਹਜਿ ਪਰਗਾਸਿਆ". (ਪ੍ਰਭਾ ਮ: ੧) ਹੇ ਬਾਬਾ! ਮਾਯਾ ਦੇ ਪ੍ਰਬਲ ਜਾਲ ਵਿਚ ਮਨ ਐਸਾ ਵਸ਼ ਆਇਆ ਹੈ, ਮਾਨੋ ਕਮਜ਼ੋਰ ਝਖ (ਮੱਛੀ) ਨੂੰ ਮਾਹੀਗੀਰ ਨੇ ਸਰਜੇ ਹੀ ਪ੍ਰਗ੍ਰਸ (ਫੜ) ਲਿਆ ਹੈ.


ਫਰੀਦਕੋਟੀ ਨੇ ਵੀ ਵਖਰਾ ਹੀ ਅਰਥ ਕੀਤਾ ਹੈ:

(ਬਾਬਾ) ਹੇ ਭਾਈ ਐਸਾ ਮੋਹ ਰੂਪੀ (ਬਿਖਮ) ਕਠਨ ਜਾਲੁ ਹੈ ਤਿਸ ਕੇ ਮਨੁ ਵਸ ਹੋ ਗਯਾ ਹੈ ਭਾਵ ਫਸ ਗਿਆ ਹੈ ਤਿਸ ਮੋਹ ਜਾਲ ਕੋ ਜੋ (ਬਿਬਲੁ) ਵਿਸੇਸ ਕਰ ਬਿਬੇਕ ਰੂਪੀ ਬਲ ਕਰਕੇ (ਝਾਗਿ) ਲੰਘੇ ਹੈਂ ਵਾ (ਬਿਬਲ) ਰਾਗ ਦ੍ਵੈਖ ਮੈਲ ਕੋ ਲੰਘੇ ਹੈਂ ਤਿਨਾਂ ਜਨੋਂ ਕੋ (ਸਹਜਿ) ਗਿਆਨ ਪ੍ਰਕਾਸ ਹੋਆ ਹੈ। ਬਿਬਲ ਔ ਬਿਭਲ ਬੀੜ ਕਾ ਭੇਦੁ ਹੈ॥

‘ਬਿਬਲ’ ਦਾ ਅਰਥ ਪ੍ਰੌ: ਸਾਹਿਬ ਸਿੰਘ ਨੇ ਹੜਾਂ ਦਾ ਪਾਣੀ ਕੀਤਾ ਹੈ ਤੇ ਭਾਈ ਕਾਹਨ ਸਿੰਘ ਨਾਭਾ ਨੇ ਬੱਲ ਤੋ ਰਹਿਤ ਭਾਵ ਬਿ-ਬਲ ਕੀਤਾ ਹੈ। ਫਰੀਦਕੋਟੀ ਨੇ ਇਸ ਦਾ ਅਰਥ ਕੀਤਾ ਹੈ ਬਲ ਕਰਕੇ ਖਾਸ ਕਰਕੇ ਬਿਬੇਕ ਰੂਪੀ ਬਲ ਕਰਕੇ।ਫਿਰ ਦੇਖੋ ਪਰਗਾਸਿਆ ਦੇ ਕੈਸੇ ਮੁਖਤਲਿਫ ਅਰਥ ਕੀਤੇ ਹਨ ਟੀਕਾਕਾਰਾਂ ਨੇ। ਨਾਭਾ ਜੀ ਨੇ ਇਸ ਦਾ ਅਰਥ ਕੀਤਾ ਹੈ ‘ਫੜਨਾ’ ਭਾਵ ਪ੍ਰਗਸਨਾ ਤੇ ਪ੍ਰੋਫੈਸਰ ਨੇ ਅਰਥ ਕੀਤਾ ਹੈ ਪਰਕਾਸ਼ ਹੋਣਾ। ‘ਵਾਸਿਆ’ ਦਾ ਅਰਥ ਨਾਭਾ ਜੀ ਨੇ ਕੀਤਾ ਹੈ ਵੱਸ ਆਇਆ ਤੇ ਪ੍ਰੋਫੈਸਰ ਨੇ ਕੀਤਾ ਹੈ ਫਸਣਾ ਜਾਂ ਪੈਣਾ। ਅਜੀਬ ਗੱਲ ਹੈ। ਮਨੁਖ ਦੀ ਸੋਚ ਵਿਚ ਕਿਤਨਾ ਅੰਤਰ ਹੁੰਦਾ ਹੈ। ਉਸਨੇ ਵਾਕਿਆ ਹੀ ਵੇਕੀ ਵੇਕੀ ਜੰਤ ਉਪਾਏ ਹਨ।

ਜੇ ਮੇਰੀ ਸਮਝ ਵਿਚ ਆਇਆ ਹੈ ਉਹ ਇਸ ਪ੍ਰਕਾਰ ਹੈ। ਹੇ ਬਾਬਾ, ਮਾਇਆ ਦੇ ਬਿਖਮ ਕਰੜੇ ਜਾਲ ਕਰਕੇ, ਮਨ ਮਾਇਆ ਦੇ ਵੱਸ ਆਇਆ ਹੈ। ‘ਜਾਲਿ’ ਦਾ ਅਰਥ ਦਾਸ ਨੂੰ ਕਰਣ ਕਾਰਕ ਵਿੱਚ ਸਹੀ ਲਗਦਾ ਹੈ ਬਜਾਏ ਅਧਿਕਰਣ ਕਾਰਕ ਦੇ। ਮਾਇਆ ਦੇ ਜਾਲ ਕਰਕੇ, ਮਾਇਆ ਦੇ ਅਗਰਕਾਂ, ਠਗਾਊਆਂ ਤੇ ਤਸਕਰਾਂ ਕਰਕੇ ਮਨ ਮਾਇਆ ਵਿਚ ਫਸਿਆ ਹੋਇਆ ਹੈ। ਦੂਜੀ ਪੰਕਤੀ ਦਾ ਅਰਥ ਮੈਨੂੰ ਨਾਭਾ ਜੀ ਵਾਲਾ ਹੀ ਸਹੀ ਪ੍ਰਤੀਤ ਹੁੰਦਾ ਹੈ। ਭਾਵ ਕਮਜ਼ੋਰ ਮਛੀ (ਝਾਗਿ) ਨੂੰ ਸਹਿਜੇ ਹੀ ਮਛੇਰੇ ਨੇ ਪ੍ਰਗੱਸ ਲਿਆ ਹੈ ਭਾਵ ਫੜ ਲਿਆ ਹੈ।

ਜੋ ਅਰਥ ਆਪ ਜੀ ਨੂੰ ਸਹੀ ਪ੍ਰਤੀਤ ਹੋਣ, ਉਹਨਾਂ ਅਨੁਸਾਰ ਇਸ ਦੁਪੰਕਤੀ ਦੇ ਬਿਸ਼ਰਾਮ ਵਿਚਾਰ ਲੈਣੇ ਤੇ ਪਾਠ ਦੌਰਾਨ ਲਾਉਣੇ ਜੀ।

ਬਾਣੀ ਅਗੰਮ ਅਗਾਧ ਬੋਧ ਹੈ। ਇਸ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਗੁਰੂ ਦੀਆਂ ਗੁਰੂ ਹੀ ਜਾਣਦਾ ਹੈ ਕੈ ਕਰਤਾਰ ਜਾਣਦਾ ਹੈ।

ਕੁਲਬੀਰ ਸਿੰਘ
Reply Quote TweetFacebook
agreed that posting in punjabi is good, but for those of us who are less proficient, could we try to post translations (if possible)?

i know it's extra work, but it would really help manmukhs like me. smiling smiley
Reply Quote TweetFacebook
Thanks for the feedback Bhain jeeo. I will try to post a loose English translation of the original text. Both Professor Sahib Singh and Bhai Kahn Singh Nabha were great scholars of Gurbani. Faridkoti scholar Giani Bachan Singh had a different approach altogether. I was amazed at how differently they approached this double pankiti of Gurbani.

Stay tuned for the English translation.

Kulbir Singh
Reply Quote TweetFacebook
ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ॥ ਬਿਬਲੁ ਝਾਗਿ ਸਹਜਿ ਪਰਗਾਸਿਆ॥

This pankiti has been interpreted as follows by different scholars:

Professor Sahib:The mind gets trapped in such strong net of Maya, from which it is hard to escape. With difficulty, when one swims across this ocean (maya), then one reaches the Sehaj spiritual state and divine knowledge dawns upon one.

Bhai Kahn Singh Nabha: The mind has come under the control of Maya in such way as a weak fish is easy trapped by the fisherman.

Faridkoti: This mind has come under the control of Maya (attachment); those who using strong spiritual power or force swim across this ocean, get illumination of divine knowledge.

The words interpreted differently are as follows:

ਵਾਸਿਆ: Prof Sahib Singh interprets this as trapped; Nabha jee and Faridkoti as 'coming under control'.

ਬਿਬਲੁ: Prof Sahib Singh interptet this as 'flooded water; Nabha jee as Bi-bal i.e. without Bal i.e. without power or shakti; Faridkoti as With Bal i.e. using Bal or power. The prefix "Be" in Farsi means 'without' and in Sanskrit, it sometimes means 'With" e.g. Bimal means "specially (vishesh karke) with Mal" i.e. dirt and this word Bimal also means without mal (if you interpret 'Bi' as Farsi prefix) and interestingly both meanings are used in Gurbani for Bimal - very dirty and without dirt.

ਝਾਗਿ: Prof Sahib Singh and Faridkoti have interpreted this as 'To cross' and Nabha jee as 'Fish'.

ਪਰਗਾਸਿਆ: Prof Sahib Singh and Faridkoti have interpreted this as 'illumination or Prakash' and Nabha jee as 'to get stuck or trapped." If you go by the meanings done by Faridkoti or Prof Sahib Singh, then this word should be pronounced as "Pargashia" and if you go by meanings of Nabha jee, then pronounce it as "Pargasia". Prags in Sanskrit means to trap and Prakash means illumination.

The way this daas interpreted this pankiti is as follows: Because of the strong net or trap of Maya, this mind has come under it's control just like the weak fish gets trapped by the fisherman easily. I am not totally satisfied with this interpretation because there are some flaws in it but then there are flaws in all three above stated translations. Gurbani is Agam Agaadh Bodh. Who can claim to know the correct meanings. There are many such pankitis that are unsolved and only Mahapurakhs can perhaps understand them. A child studying in grade 1 cannot solve problems of trignometery.

Kulbir Singh
Reply Quote TweetFacebook
Sorry, only registered users may post in this forum.

Click here to login