ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਤੇਰੇ ਤੋਂ ਜਾਂਦਾ ਬਲਿਹਾਰ!

Posted by JaspreetSingh 
ਚਾਹ ਚੜ੍ਹਿਆ ਜਦੋਂ ਮੈਂਨੂੰ ਸਾਂਈਂ ਦੇ ਦਰਬਾਦ ਜਾਣ ਦਾ
ਸਾਹਮਣੇ ਜਾਂਦੇ ਰਾਹ ਵੱਲ ਮੈਂ ਪਹਿਲਾ ਕਦਮ ਧਰਿਆ
ਰਾਹ 'ਚ ਆਏ ਸੀ ਬੜੇ ਤਰਾਂ ਦੇ ਰੋੜੇ
ਪਰ ਸਾਨੂੰ ਆਸਰਾ ਸਿਰਫ਼ ਤੇਸਰਾ, ਹੋਰ ਕੋਈ ਆਸ ਨ ਹੋੜੇ!
ਨਾਮੁ ਜਪਿਆ ਸੀ ਖ਼ੂਬ ਤੇਸਰਾ ਰਲ ਮਿਲ ਭੈਣਾ ਨਾਲ!
ਦਰ ਸੱਚੜੇ ਤੇਰੇ ਖੜੇ ਸੀ, ਮਨੋ ਫੁੱਟਿੜਆ ਸੀ ਬੈਰਾਗ਼ ਤੁਸਾਡੜਾ!
ਕੰਬਣੀ ਛਿੱੜੀ ਸੀ ਅੰਦਰੋਂ, ਖ਼ੂਬ ਕੀਤਾ ਸੀ ਨਾਮੁ ਅਭਿਆਸ
ਦਿੱਲ ਨੂੰ ਵੱਜੇ ਸੀ ਤਿੱਖੜੇ ਤੀਰ, ਮਨ ਹੋਇਆ ਸੀ ਸ਼ਾਂਤ ਅਸਾਡੜਾ!
ਹੇ ਮੇਹਰਵਾਨ ਦਾਤੜਿਆ!
ਕਾਮਲ ਕਰੀਮ ਅਤੇ ਰਾਜ਼ਕ ਰਹੀਮ
ਕਿਤੇ ਸਾਨੂੰ ਨੂੰ ਵੀ ਦਰਸ਼ ਦਿਖਾਵੀਂ
ਨੈਣਾ ਚੋਂ ਵੱਗਦੇ ਨੀਰਿ
ਤੇਰੇ ਤੋਂ ਜਾਂਦੇ ਬਲਿਹਾਰ, ਉਹ ਗੁਣੀ ਗਹੀਰ
ਦਰ ਸੱਚੜੇ ਸ਼ੋਭਾ ਦੇਣ ਵਾਲਿਆ!
ਰੰਗ ਲਾਇਲਾ ਸੀ ਤੁਸੀਂ ਖ਼ੂਬ ਨਾਮੁ ਦਾ ਸਾਡੇ ਤੇ!
ਕਦਮ ਕਦਮ ਤੇ ਡਿੱਗਦੇ ਫ਼ਿਰਦੇ ਹਾਂ,
ਬਾਂਹ ਪਕਰਿ ਕਿ ਕੱਢਲੈ ਸਾਨੂੰ!
ਬੜੇ ਮਾੜੇ ਭਾਗ ਸਾਡੜੇ
ਦਰਸ਼ਨ ਨਹੀਂ ਹੋਇ ਤੁਸਾਡੜੇ
ਪਾਪ ਸਾਡੜੇ ਬਖ਼ਸ਼!
ਤੇਰੇ ਤੋਂ ਜਾਂਦੇ ਹਨ ਬਲਿਹਾਰ
....ਜਾਂਦੇ ਹਾਂ ਬਲਿਹਾਰ
.....ਜਾਦੇ ਬਲਿਹਾਰ
.....ਬਲਿਹਾਰ!!!!!
Reply Quote TweetFacebook
Great Ilaahi Jazbaat!

Kulbir Singh
Reply Quote TweetFacebook
This is so nice and the first poem I have read in punjabi on this forum and enjoyed a lot.smiling smiley
Reply Quote TweetFacebook
ਬਲ ਬਲ ਜਾਵਾਂ ਤਿਨ ਗੁਰਸਿਖਾਂ, ਜਿਨ ਗੁਰ ਸ਼ਬਦ ਕਮਾਇਆ ਨੀਕਾ;

ਪ੍ਰੇਮ ਦੇ ਰੰਗ ਦਾ ਚੋਲਾ ਪਾਇਆ, ਬਾਣੀ ਨਾਲ ਮਨ ਲੀੜਾ ਸੀਤਾ;

ਪ੍ਰੀਤਮ ਦਰਸ਼ਨ ਲੋਚਨ ਲਾਈ, ਸਿਮਰਨ ਸਹੀ ਗੁਰ ਸ਼ਬਦੀ ਕੀਤਾ;

ਆਪਣੇ ਆਪ ਨੂੰ ਨੀਚ ਸਦਾਵਣ, ਉਚਾ ਸੁਚਾ ਜੀਵਨ ਜੀਤਾ;

ਸੱਚੀ ਦਰਗਹ ਦਰਸ਼ਨ ਪਾਇਆ, ਸਚ ਸਿਰੋਪਾ ਗੁਰੂ ਤੋਂ ਲੀਤਾ;

ਕਰਾਂ ਬੇਨਤੀ ਚਰਨਾਂ ਓਹਨਾ, ਮੈਨੂੰ ਦੱਸੋ ਗੁਰਮਤ ਰੀਤਾਂ!
Reply Quote TweetFacebook
Quote

FABOULOUS!!! SUBHAAN SUBHAAN
Reply Quote TweetFacebook
ਮੈਂ ਕਰਾਂ ਜੋਦੜੀਆਂ ਦਰ ਸੱਚੜੇ ਅੱਗੇ,
ਖੜ ਕੇ ਕਰਾਂ ਬੇਨਤੀਆਂ ਸੱਚੜੇ ਪਾਤਿਸ਼ਾਹ ਨੂੰ
ਗੁਰੂ ਦੀ ਚਰਨੀਂ ਢਹਿ ਪਵਾਂ,
ਜਿਹੜਾ ਖੋਟੇ ਨੂੰ ਕਰਦਾ ਹੈ ਖਰਾ
ਜੇ ਤੈਨੂੰ ਭਾਉਂਦਾ ਆ, ਤਾਂ ਲੈ ਮੈੰਨੂੰ
ਮੈਨੂੰ ਖੋਟੇ ਨੂੰ ਖਰਿਆ ਦੇ ਨਾਲ ਰੱਖ
ਕਰੋ ਦਇਆ ਤੁਮ ਬਖਸ਼ਹਨਹਾਰੇ, ਦੇਵਹੁ ਦਾਨ ਮੈਨੂੰ ਦਾਤਿੜਆ
ਅਸੀਂ ਰੁਲੇ ਹੋਏ ਇਧਰ ਉਧਰ ਫਿਰਦੇ ਪਏ ਹਾਂ, ਅਨੇਰ੍ਹੇ 'ਚ ਗਵਾਇਆ ਹੈ ਜਨਮ ਸਾਰਾ
ਪਲ ਪਲ ਸਾਸ ਘਟਦੇ ਪਏ ਨੇ, ਨਾਮ ਨਾ ਜਪਿਆ ਤੇਰਾ ਜੀੳ!
ਇਸ ਸੰਸਾਰ ਨੂੰ ਮੰਨਿਆ ਸੱਚੜਾ, ਜਦੋਂ ਕਿ ਹੈ ਇਹ ਸੁਪਨਾ ਸਾਰਾ
ਇਕ ਅੱਖ ਦੀ ਝਮਕ 'ਚ ਬਿਨਸ਼ ਜਾਣਾ ਸਭ ਕੁਝ, ਜਿਤ ਲੈ ਇਸ ਮੰਨ ਨੂੰ
ਛੱਡ ਸੰਗਤ ਦੁਰਜਨਾਂ ਦੀ, ਸਿੱਧੇ ਗੁਰਮਤ ਗਾਡੀ ਰਾਹ!
ਬਚੀ ਜਰਾ 'ਕ, ਮਾਇਆ ਦੇ ਰੂਪ ਹਨ ਬਥੇਰੇ
ਮਨਾ ਕਿਤੇ ਡੋਲੀ ਨਾ, ਸਦਾ ਚੇਤੇ ਰਖੀਂ ਕਿ ਗੁਰੂ ਹੈ ਤੇਰੇ ਨੇੜੇ
ਗੁਰੂ ਨੂੰ ਹਮੇਸ਼ਾ ਅੰਗਿ ਸੰਗਿ, ਨਿਤਿ ਜਪੀ ਉਹਦਾ ਨਾਮੁ
ਪੰਜ ਬਿਖਾਦੀਆ ਨੂੰ ਮਾਰ ਮੁਕਾਈ, ਤੇ ਫਿਰ ਹੋਜੂਂਗਾ ਤੂੰ ਭਵਜਲ ਤੋਂ ਪਾਰ
ਰੱਖੀ ਰਹਿਤ ਸਤਿਗੁਰਾਂ ਦੀ, ਕਿੱਤੇ ਲਗੀ ਨਾ ਕਿੱਸੇ ਸਾਦ ਪਿੱਛੇ
ਖੂਬ ਪੀਵੀਂ ਅੰਮ੍ਰਿਤ ਰਸ ਅਤੇ ਭੁੰਚੀ ਅੰਮ੍ਰਿਤ ਰਸ ਭੋਜਨ, ਤੇ ਲਗਣ ਗੇ ਹੋਰ ਸਭ ਸਾਦ ਫਿੱਕੇ!
ਬੱਸ ਇਨੀ ਗੱਲ ਕਹਿ ਗੱਲ ਸਾਰਦਾ ਜੀੳ, ਮੈਨੂੰ ਦਾਸਰੇ ਆਗਿਆ ਦਿੳ
ਗ਼ਲਤੀਆਂ ਮੇਰੀਆ ਮੁਆਫ਼ ਕਰਨੀਆਂ
ਇੱਸ ਕੂਕਰ ਨੂੰ ਹੁਣ ਬਖ਼ਸ਼ੋ ਛੁਟੀਆਂ, ਨਾਲੇ ਅਰਦਾਸ ਕਰੋ ਕਿ ਬਿਨਸ਼ ਜਾਏ ਮੇਰੇ ਚੋਂ ਮੈਂ ਮੋਰ!
Reply Quote TweetFacebook
This is really deep stuff. I feel overwhelmed.
Reply Quote TweetFacebook
I almost feel shivers in my soul reading write ups like these. It's like out of this world kind of a feeling.
Reply Quote TweetFacebook
bohat khoob veer ji
Reply Quote TweetFacebook
Thank you,it's good to see that you guys wrote in punjabi.

daas,
khalsaji.
Reply Quote TweetFacebook
Quote

ਬਲ ਬਲ ਜਾਵਾਂ ਤਿਨ ਗੁਰਸਿਖਾਂ, ਜਿਨ ਗੁਰ ਸ਼ਬਦ ਕਮਾਇਆ ਨੀਕਾ;

ਪ੍ਰੇਮ ਦੇ ਰੰਗ ਦਾ ਚੋਲਾ ਪਾਇਆ, ਬਾਣੀ ਨਾਲ ਮਨ ਲੀੜਾ ਸੀਤਾ;

ਪ੍ਰੀਤਮ ਦਰਸ਼ਨ ਲੋਚਨ ਲਾਈ, ਸਿਮਰਨ ਸਹੀ ਗੁਰ ਸ਼ਬਦੀ ਕੀਤਾ;

ਆਪਣੇ ਆਪ ਨੂੰ ਨੀਚ ਸਦਾਵਣ, ਉਚਾ ਸੁਚਾ ਜੀਵਨ ਜੀਤਾ;

ਸੱਚੀ ਦਰਗਹ ਦਰਸ਼ਨ ਪਾਇਆ, ਸਚ ਸਿਰੋਪਾ ਗੁਰੂ ਤੋਂ ਲੀਤਾ;

ਕਰਾਂ ਬੇਨਤੀ ਚਰਨਾਂ ਓਹਨਾ, ਮੈਨੂੰ ਦੱਸੋ ਗੁਰਮਤ ਰੀਤਾਂ!

Bahut Khoob! Bahut Achha! Uttam Kalaam! Sahee Tavazzan!

And good job, Jaspreet Singh jeeo.

Kulbir Singh
Reply Quote TweetFacebook
Sorry, only registered users may post in this forum.

Click here to login