ਸਤਿਗੁਰਬਚਨਕਮਾਵਣੇਸਚਾਏਹੁਵੀਚਾਰੁ॥
Welcome! Log In Create A New Profile

Advanced

ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ

Posted by Bijla Singh 
ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ


ਕਰਤਾਰ ਸਿੰਘ ਬਲੱਗਣ

ਸਿੱਖਾ! ਡੁਲ੍ਹਿਆ ਕਿਉਂ ਏਂ ਗੁਰੂ ਰਾਖਾ, ਬਹਿ ਜਾ ਕੋਲ ਮੇਰੇ ਉਰੇ ਆ ਤਾਂ ਸਹੀ ।
ਹੋ ਕੇ ਸਿੱਖ ਤੂੰ ਚੜ੍ਹਦੀਆਂ ਕਲਾਂ ਵਾਲਾ, ਏਡਾ ਘਾਬਰੇਂ ਕਿਉਂ ਸਮਝਾ ਤਾਂ ਸਹੀ ।
ਅੜਿਆ! ਦੱਸ ਖਾਂ ਮਾਂ ਜੀ ਨੇ ਕਿਥੇ, ਸੁਨਿਹਾ ਉਨ੍ਹਾਂ ਦਾ ਕੋਈ ਪਹੁੰਚਾ ਤਾਂ ਸਹੀ ।
ਜੋਰਾਵਰ ਤੇ ਫਤਿਹ ਉਦਾਸ ਤਾਂ ਨਹੀਂ, ਮੈਨੂੰ ਉਨ੍ਹਾਂ ਦੀ ਗੱਲ ਸੁਣਾ ਤਾਂ ਸਹੀ ।

ਹਾਏ ਕਮਲਿਆ ਤੂੰ ਤਾਂ ਰੋ ਰਿਹਾਂ ਏਂ, ਓ ਕਦੇ ਸੂਰਮੇ ਹੌਸਲਾ ਹਾਰਦੇ ਨੇ ।
ਸਿੱਖ ਸਤਿਗੁਰੂ ਦੇ ਤੇਗਾਂ ਮਾਰਦੇ ਨੇ, ਵਾਂਗ ਕਾਇਰਾਂ ਦੇ ਢਾਈਂ ਮਾਰਦੇ ਨੇ?

ਸਿੱਖ ਨਾਲ ਜਕਲੰਬ ਦੇ ਜਿਹਾ ਰੁੰਨਾ, ਨੈਣਾਂ ਵਿਚੋਂ ਬਿਆਸਾ ਵਗਾ ਦਿੱਤੀ ।
ਰੋਏ ਜਿਮੀਂ ਅਸਮਾਨ ਤੇ ਰੁੱਖ ਬੂਟੇ, ਝੜੀ ਕੁਦਰਤ ਨੇ ਦਰਦ ਦੀ ਲਾ ਦਿੱਤੀ ।
ਸਿੱਖ ਮਸਾਂ ਜਿਹੇ ਬੋਲਿਆ, ਪਾਤਸ਼ਾਹਾ! ਬੰਨੀ ਜੁਲਮ ਦੀ ਜਾਲਮਾਂ ਪਾ ਦਿੱਤੀ ।
ਸਿੱਖੀ ਅਣਖ ਦੇ ਸੁਹਲ ਕਲੇਜੜੇ ਤੇ ਮੁਗਲ ਰਾਜ ਨੇ ਛੁਰੀ ਚਲਾ ਦਿੱਤੀ ।

ਏਨੇ ਸਿੱਖਾਂ ਦੇ ਹੁੰਦਿਆਂ ਜੱਗ ਉੱਤੇ, ਤੇਰੇ ਪੁੱਤਰਾਂ ਦੇ ਡੱਕਰੇ ਗਿਣੀਦੇ ਨੇ ।
ਜੋਰਾਵਰ ਤੇ ਫਤਿਹ ਸਰਹੰਦ ਅੰਦਰ, ਮਹਿਲਾਂ ਵਾਲਿਆ! ਕੰਧੀਂ ਪਏ ਚਿਣੀਂਦੇ ਨੇ ।

ਮਹਾਰਾਜ ਨੇ ਸੁਣੀ ਤੇ ਕਹਿਣ ਲੱਗੇ, ਜਿੱਤੀ ਹੋਈ ਬਾਜੀ ਗਏ ਹਰ ਤਾਂ ਨਹੀਂ ।
ਸਿੱਖਾ ਦੱਸ ਮੈਨੂੰ ਛੇਤੀ ਮਰਨ ਵੇਲੇ, ਕਿਧਰੇ ਡੋਲ ਗਿਆ ਜੋਰਾਵਰ ਤਾਂ ਨਹੀਂ ।
ਰਿਹਾ ਖੇਡਦਾ ਨਾਲ ਖਡੌਣਿਆਂ ਦੇ, ਮੌਤ ਵੇਖ ਕਿਧਰੇ ਗਿਆ ਡਰ ਤਾਂ ਨਹੀਂ ।
ਸੀ ਮਾਸੂਮ, ਗੁਰਪੁਰੀ ਨੂੰ ਜਾਣ ਵੇਲੇ, ਕਿਧਰੇ ਯਾਦ ਕਰਦਾ ਰਿਹਾ ਘਰ ਤਾਂ ਨਹੀਂ ।

ਛੇਤੀ ਦੱਸ ਮੈਨੂੰ ਉਨ੍ਹਾਂ ਜਾਲਮਾਂ ਨੇ, ਕੀਤੀ ਉਨ੍ਹਾਂ ਮਾਸੂਮਾਂ ਦੇ ਨਾਲ ਕੀ ਕੀ ।
ਉਨ੍ਹਾਂ ਬਾਲ ਸ਼ਹੀਦਾਂ ਦੇ ਮਰਨ ਵੇਲੇ, ਕੀਤੇ ਹੈਸਨ ਜੁਆਬ ਸੁਆਲ ਕੀ ਕੀ ।

ਦਾਤਾ ਜਾਂਦਿਆਂ ਭਰੇ ਦਰਬਾਰ ਅੰਦਰ, ਸਾਹਿਬਜਾਦਿਆਂ ਫਤਿਹ ਗਜਾ ਦਿੱਤੀ ।
ਸਤਿ ਸ੍ਰੀ ਅਕਾਲ ਦਾ ਮਾਰ ਨਾਹਰਾ, ਤਸਬੀਹ ਕਾਜੀ ਦੇ ਹੱਥੋਂ ਛੁਡਾ ਦਿੱਤੀ ।
ਸੂਬੇ ਕਿਹਾ ਕਰੋ ਸਲਾਮ ਮੁੰਡਿਓ, ਉਨ੍ਹਾਂ ਸਾਹਮਣੇ ਜੁੱਤੀ ਵਖਾ ਦਿੱਤੀ ।
ਉਨ੍ਹਾਂ ਜਦੋਂ ਤਲਵਾਰ ਦਾ ਖੌਫ ਦਿੱਤਾ, ਅੱਗੋਂ ਹੱਸ ਕੇ ਧੌਣ ਅਕੜਾ ਦਿੱਤੀ ।

ਸੂਬੇ ਜੋਰ ਨਾਲ ਕਿਹਾ ਗੁਸਤਾਖ ਮੁੰਡਿਓ, ਅੱਜ ਤੁਸਾਂ ਦੀ ਅਣਖ ਮੁਕਾ ਦਿਆਂਗਾ ।
ਜਾਂ ਤੇ ਹੱਸ ਕੇ ਇਸਲਾਮ ਦਾ ਜਾਮ ਪੀ ਲਓ, ਨਹੀਂ ਤੇ ਮੌਤ ਦਾ ਜਾਮ ਪਿਲਾ ਦਿਆਂਗਾ ।

ਫਤਿਹ ਸਿੰਘ ਨੇ ਖੜਕ ਕੇ ਕਿਹਾ ਅੱਗੋਂ, ਪਰਬਤ ਦਾਬਿਆਂ ਨਾਲ ਨਹੀਂ ਹਿੱਲ ਜਾਂਦੇ ।
ਅਸੀਂ ਅਸਲ ਫੌਲਾਦ ਦੇ ਡੱਕਰੇ ਹਾਂ, ਫੂਕਾਂ ਮਾਰਿਆਂ ਜਿਹੜੇ ਨਹੀਂ ਦਹਿਲ ਜਾਂਦੇ ।
ਅਸੀਂ ਉਹ ਪਤੰਗੇ ਹਾਂ ਸੜ ਮਰਨੇ, ਜਿਹੜੇ ਸ਼ਮ੍ਹਾਂ ਤੋਂ ਵੀ ਪਹਿਲਾਂ ਜਲ ਜਾਂਦੇ ।
ਬੱਚੇ ਹੋਣ ਜਿਹੜੇ ਸ਼ੇਰ ਬੱਬਰਾਂ ਦੇ, ਕਦੀ ਭੇਡਾਂ ਦੇ ਵਿਚ ਨਹੀਂ ਰਲ ਜਾਂਦੇ ।

ਹੱਥ ਸ਼ੇਰ ਦੀ ਮੁੱਛ ਨੂੰ ਪਾਣ ਲੱਗੈਂ, ਇੱਜਤ ਆਪਣੀ ਸਗੋਂ ਬਚਾ ਸਾਥੋਂ ।
ਮਾਸ ਬਾਜ ਦੀ ਚੁੰਝ ‘ਚੋਂ ਖੋਹਣ ਲੱਗੈਂ, ਅੜਿਆ ਆਪਣਾ ਮਾਸ ਛੁਡਾ ਸਾਥੋਂ ।

ਦਿੱਤਾ ਹੁਕਮ ਮੁੜ ਸੂਬੇ ਨੇ, ਪਾਤਸ਼ਾਹਾ ! ਇਨ੍ਹਾਂ ਦੋਹਾਂ ਨੂੰ ਕੰਧੀਂ ਚੁਣਾ ਦਿਓ ।
ਇਨ੍ਹਾਂ ਜੰਮਦੀਆਂ ਸੂਲਾਂ ਨੂੰ ਸਾੜ ਸੁੱਟੋ, ਫੜ ਕੇ ਸੱਪ ਦੇ ਪੁੱਤ ਮੁਕਾ ਦਿਓ ।
ਇਨ੍ਹਾਂ ਜਿਉਂਦਿਆਂ ਕੁਫਰ ਦੇ ਪੁਤਲਿਆਂ ਨੂੰ, ਫੜ ਕੇ ਮਿੱਟੀ ਦੇ ਵਿਚ ਮਿਲਾ ਦਿਓ ।
ਖੂਨ ਡੋਲ੍ਹ ਕੇ ਇਨ੍ਹਾਂ ਦੇ ਕਾਲਜੇ ਦਾ, ਮੇਰੇ ਜਿਗਰ ਦੀ ਅੱਗ ਬੁਝਾ ਦਿਓ ।

ਬੱਸ ਹੁਕਮ ਦੀ ਦੇਰ ਸੀ ਰਾਜ ਭੈੜੇ, ਦਿਹਾਂ ਕੂਲੀਆਂ ਤੇ ਇੱਟਾਂ ਧਰਨ ਲੱਗੇ ।
ਓਧਰ ਮਰਨ ਵੇਲੇ ਤੇਰੇ ਭਗਤ ਪੁੱਤਰ, ਮੂੰਹੋਂ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ ।

ਜਦੋਂ ਸੁਹਲ ਕਲੇਜੇ ਤੇ ਕੰਧ ਪਹੁੰਚੀ, ਸਾਹ ਚੰਨਾਂ ਦਾ ਰੁਕਿਆ ਜਾਣ ਲੱਗਾ ।
ਤਦੋਂ ਵੇਖ ਕੇ ਫਤਿਹ ਸਿੰਘ ਵੱਲੋਂ, ਜੋਰਾਵਰ ਦਾ ਚਿਹਰਾ ਕੁਮਲਾਉਣ ਲੱਗਾ ।
“ਕੀ ਕਿਹਾ ਈ”? ਪੁਛਿਆ ਪਾਤਸ਼ਾਹ ਨੇ, “ਜੋਰਾ ਹੈਸੀ ਕਮਜੋਰੀ ਵਖਾਉਣ ਲੱਗਾ”?
ਨਹੀਂ ਪਾਤਸ਼ਾਹ ਖੌਫ ਦੇ ਨਾਲ ਨਹੀਂ ਸੀ, ਜੋਰਾਵਰ ਦਾ ਚਿਤ ਘਬਰਾਉਣ ਲੱਗਾ ।

ਉਹ ਤਾਂ ਕਹਿੰਦਾ ਸੀ ਵੀਰਨਾ ਮੈਂ ਵੱਡਾ, ਅਤੇ ਤੂੰ ਮੈਥੋਂ ਪਹਿਲਾਂ ਮਰਨ ਲੱਗੈਂ ।
ਕਿਹੜਾ ਮੂੰਹ ਵਖਾਵਾਂਗਾ ਪਿਤਾ ਨੂੰ ਮੈਂ, ਛੋਟਾ ਹੋ ਮੈਥੋਂ ਬਾਜੀ ਕਰਨ ਲੱਗੈਂ ।

ਸ਼ੁਕਰ ਆਖ ਕੇ ਪਿਤਾ ਅਰਦਾਸ ਸੋਧੀ, ਤੂੰ ਹੀ ਰੱਖਿਆ ਲੰਗ ਦਾਤਾਰ ਮੇਰਾ ।
ਮੇਰੀ ਤੁੱਛ ਜਿਹੀ ਭੇਟ ਮਨਜੂਰ ਹੋ ਗਈ, ਪੱਲਾ ਹੋ ਗਿਆ ਪਾਕ ਸਰਕਾਰ ਮੇਰਾ ।
ਦਿੱਤੀ ਤੇਰੀ ਅਮਾਨਤ ਮੈਂ ਮੋੜ ਤੈਨੂੰ, ਹੋਲਾ ਹੋ ਗਿਆ ਕਰਜ ਦਾ ਭਾਰ ਮੇਰਾ ।
ਰੋਂਦੇ ਪਏ ਨੇ ਲੋਕ ਮੈ ਆਖਦਾ ਹਾਂ, ਸਫਲਾ ਹੋ ਗਿਆ ਅੱਜ ਪਰਵਾਰ ਮੇਰਾ ।

ਖੂਨ ਡੋਲ੍ਹ ਕੇ ਜਿਸ ਤਰ੍ਹਾਂ ਪੁੱਤਰਾਂ ਤੋਂ, ਚੋਲੀ ਆਪਣੇ ਵਤਨ ਦੀ ਰੰਗਦਾ ਹਾਂ ।
ਤਿਵੇਂ ਮੇਰਾ ਵੀ ਏਥੇ ਸਰੀਰ ਲੱਗੇ, ਤੈਥੋਂ ਦਾਤਾ ‘ਕਰਤਾਰ’ ਇਹ ਮੰਗਦਾ ਹਾਂ ।
Reply Quote TweetFacebook
Vaheguru! Subhaan!
Reply Quote TweetFacebook
Waheguru !!

Bhul Chuk Maaf !!
Reply Quote TweetFacebook
Beautiful!
Reply Quote TweetFacebook
beautiful writing!!!!!
Reply Quote TweetFacebook
Sorry, only registered users may post in this forum.

Click here to login